ਜਾਸ, ਪਟਨਾ : 31 December 2023 Deadline : ਵਿੱਤੀ ਅਤੇ ਘਰੇਲੂ ਪ੍ਰਬੰਧਨ ਨੂੰ ਲੈ ਕੇ ਦਸੰਬਰ ਕਈ ਮਾਅਨਿਆਂ ‘ਚ ਮਹੱਤਵਪੂਰਨ ਹੈ। ਅਜਿਹੇ ‘ਚ ਤੁਸੀਂ ਬਿਹਤਰ ਤੌਰ ‘ਤੇ ਆਰਥਿਕ ਤੇ ਘਰੇਲੂ ਪ੍ਰਬੰਧਨ ਕਰਨਾ ਚਾਹੁੰਦੇ ਹੋ ਤਾਂ ਇਹ ਜਾਣਕਾਰੀ ਕਾਫ਼ੀ ਮਹੱਤਵਪੂਰਨ ਹੈ। ਕੇਂਦਰ ਸਰਕਾਰ ਦੀ ਗਾਈਡਲਾਈਨ ਅਨੁਸਾਰ, 30 ਦਸੰਬਰ ਪੰਜ ਚੀਜ਼ਾਂ ਲਈ ਅੰਤਿਮ ਨਿਰਧਾਰਿਤ ਤਰੀਕ ਹੈ। ਇਸ ਤੋਂ ਬਾਅਦ ਇਹ ਸੰਭਵ ਨਹੀਂ ਹੋਵੇਗਾ।
ਇਸ ਦੇ ਤਹਿਤ ਬੈਂਕ ਲਾਕਰ ਦੀ ਸੁਵਿਧਾ ਲੈਣ ਵਾਲੇ ਗਾਹਕਾਂ ਲਈ 31 ਦਸੰਬਰ ਤੱਕ ਰੀ-ਐਗਰੀਮੈਂਟ ਦੀ ਆਖ਼ਰੀ ਤਰੀਕ ਨਿਰਧਾਰਿਤ ਹੈ। ਇਸ ਤਰੀਕ ਤੋਂ ਬਾਅਦ ਲਾਕਰ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਗਾਹਕ ਨੂੰ ਰੀ-ਐਗਰੀਮੈਂਟ ਕਰਾਉਣ ਤੋਂ ਬਾਅਦ ਹੀ ਆਪਰੇਟ ਕਰਨ ਦੀ ਆਗਿਆ ਹੋਵੇਗੀ। ਇਸ ਤੋਂ ਪਹਿਲਾਂ ਉਹ ਇਸ ਨੂੰ ਆਪਰੇਟ ਨਹੀਂ ਕਰ ਸਕਣਗੇ।
ਆਮਦਨ ਅਤੇ ਜੀਐੱਸਟੀ ਦੇ ਇਹ ਕੰਮ ਨਿਪਟਾ ਲਓ
ਸੀਏ ਆਸ਼ੀਸ਼ ਰੋਹਤਗੀ ਤੇ ਸੀਏ ਰਸ਼ਿਮ ਗੁਪਤਾ ਦੱਸਦੇ ਹਨ ਕਿ ਕੇਂਦਰ ਸਰਕਾਰ ਵੱਲੋਂ ਆਮਦਨ ਤੇ ਜੀਐੱਸਟੀ ਨੂੰ ਲੈ ਕੇ ਵੀ ਕਈ ਮਹੱਤਵਪੂਰਨ ਬਦਲਾਅ ਇਸ ਮਹੀਨੇ ਨਿਰਧਾਰਿਤ ਹਨ। ਇਸ ਦੇ ਤਹਿਤ ਕਿਸੇ ਵੀ ਵਿਅਕਤੀ ਦਾ ਕਿਸੇ ਕਾਰਨ ਨਿਰਧਾਰਿਤ ਤਰੀਕ ‘ਤੇ ਆਮਦਨ ਰਿਟਰਨ ਨਹੀਂ ਫਾਈਲ ਹੋ ਸਕਿਆ ਤਾਂ ਉਹ 31 ਦਸੰਬਰ ਤੱਕ ਇਸ ਨੂੰ ਜੁਰਮਾਨੇ ਨਾਲ ਭਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਲਈ 10 ਹਜ਼ਾਰ ਰੁਪਏ ਤੱਕ ਲੇਟ ਫੀਸ ਨਿਰਧਾਰਿਤ ਹੈ। ਇਸ ਤੋਂ ਇਲਾਵਾ ਜੀਐੱਸਟੀ ਲਈ ਵੀ ਸਾਲਾਨਾ ਰਿਟਰਨ ਦਾਖਲ (Income Tax Return 31th December) ਕਰਨ ਦੀ ਵੀ ਆਖ਼ਰੀ ਮਿਤੀ ਦਸੰਬਰ ਤੱਕ ਨਿਰਧਾਰਿਤ ਹੈ।
ਮਿਊਚੁਅਲ ਫੰਡ ਤੇ ਰਸੋਈ ਗੈਸ ਲਈ ਈ-ਕੇਵਾਈਸੀ ਜ਼ਰੂਰੀ
ਸ਼ੇਅਰ ਬਾਜ਼ਾਰ ‘ਚ ਮਿਊਚੁਅਲ ਫੰਡ ਰਾਹੀਂ ਨਿਵੇਸ਼ ਕਰਨ ਵਾਲੇ ਗਾਹਕਾਂ ਨੂੰ 31 ਦਸੰਬਰ ਤੱਕ ਆਪਣੇ ਡੀਮੈਟ ਖਾਤੇ ਨਾਲ ਨਾਮਿਨੀ ਨੂੰ ਜ਼ਰੂਰੀ ਤੌਰ ‘ਤੇ ਜੋੜਨਾ ਹੈ। ਅਜਿਹਾ ਨਾ ਕਰਨ ‘ਤੇ ਡੀਮੈਟ ਅਕਾਊਂਟ ਨੂੰ ਫਰੀਜ਼ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਐੱਲਪੀਜੀ ਗਾਹਕਾਂ ਨੂੰ ਸਬਸਿਡੀ ਲੈਣ ਲਈ 31 ਦਸੰਬਰ ਤੱਥ ਆਪਣਾ ਈ-ਕੇਵਾਈਸੀ ਕਰਾਉਣਾ ਜ਼ਰੂਰੀ ਹੈ। ਇਸ ਲਈ ਪੈਟਰੋਲੀਅਮ ਮੰਤਰਾਲੇ ਨੇ ਸਾਰੇ ਗਾਹਕਾਂ ਨੂੰ ਆਪਈ ਏਜੰਸੀ ‘ਚ ਜਾ ਕੇ ਈ-ਕੇਵਾਈਸੀ ਕਰਾਉਣ ਦੀ ਆਖ਼ਰੀ ਮਿਤੀ ਨਿਰਧਾਰਿਤ ਕੀਤੀ ਹੈ।



