Parineeti Chopra Net Worth: ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਦੀ ਹਸੀਨਾ ਪਰਿਣੀਤੀ ਚੋਪੜਾ ‘ਆਪ’ ਨੇਤਾ ਰਾਘਵ ਚੱਢਾ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹੈ। ਅਦਾਕਾਰਾ ਨੇ ਉਦੈਪੁਰ ਦੇ ਸ਼ਾਹੀ ਮਹਿਲ ਲੀਲਾ ਪੈਲੇਸ ‘ਚ ਗ੍ਰੈਂਡ ਵੈਡਿੰਗ ਕੀਤੀ ਅਤੇ ਪਾਣੀ ਵਾਂਗ ਪੈਸਾ ਖਰਚ ਕੀਤਾ। ਅਜਿਹੇ ‘ਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਪਰਿਣੀਤੀ ਚੋਪੜਾ ਕਿੰਨੀ ਕਮਾਈ ਕਰਦੀ ਹੈ? ਤਾਂ ਆਓ ਤੁਹਾਨੂੰ ਅਭਿਨੇਤਰੀ ਦੀ ਕੁੱਲ ਕੀਮਤ ਬਾਰੇ ਜਾਣੂ ਕਰਵਾਉਂਦੇ ਹਾਂ।
ਪਰਿਣੀਤੀ ਚੋਪੜਾ ਨੇ ਆਪਣੇ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ ‘ਚ ਲੀਲਾ ਪੈਲੇਸ ‘ਚ 24 ਸਤੰਬਰ, 2023 ਨੂੰ ਰਾਘਵ ਚੱਢਾ ਨਾਲ ਲਾਵਾਂ ਲਈਆਂ। ਵਿਆਹ ਵਾਲੀ ਥਾਂ ਲੀਲਾ ਪੈਲੇਸ ਤਿੰਨ ਦਿਨਾਂ ਲਈ ਬੁੱਕ ਕੀਤਾ ਜਿਸ ਦਾ ਇਕ ਦਿਨ ਦਾ ਕਿਰਾਇਆ ਲੱਖਾਂ ‘ਚ ਹੈ। ਜੋੜੇ ਨੇ ਵਿਆਹ ‘ਤੇ ਮਿਲ ਕੇ ਪੈਸੇ ਖਰਚ ਕੀਤੇ। ਅਸੀਂ ਤੁਹਾਨੂੰ ਰਾਘਵ ਚੱਢਾ ਦੀ ਨੈੱਟਵਰਥ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਚੁੱਕੇ ਸੀ, ਆਓ ਅਸੀਂ ਤੁਹਾਨੂੰ ਪਰਿਣੀਤੀ ਦੀ ਨੈੱਟਵਰਥ ਬਾਰੇ ਵੀ ਦੱਸਦੇ ਹਾਂ।
ਕਿੰਨੀ ਹੈ ਪਰਿਣੀਤੀ ਚੋਪੜਾ ਦੀ ਕੁੱਲ ਜਾਇਦਾਦ ?
ਪਰਿਣੀਤੀ ਚੋਪੜਾ ਲੰਬੇ ਸਮੇਂ ਤੋਂ ਇੰਡਸਟਰੀ ‘ਤੇ ਰਾਜ ਕਰ ਰਹੀ ਹੈ। ਉਹ ਇਕ ਫਿਲਮ ਲਈ ਕਰੋੜਾਂ ਰੁਪਏ ਚਾਰਜ ਕਰਦੀ ਹੈ। ਉਹ ਕਰੋੜਾਂ ਦੀਆਂ ਕਾਰਾਂ ‘ਚ ਘੁੰਮਦੀ ਹੈ ਤੇ ਇਕ ਆਲੀਸ਼ਾਨ ਘਰ ਵਿੱਚ ਰਹਿੰਦੀ ਹੈ। ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਪਰਿਣੀਤੀ ਦੀ ਕੁੱਲ ਜਾਇਦਾਦ 60 ਕਰੋੜ ਰੁਪਏ ਹੈ। ਫਿਲਮਾਂ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਪੋਸਟਾਂ, ਬ੍ਰਾਂਡ ਐਂਡੋਰਸਮੈਂਟ ਤੇ ਮਾਡਲਿੰਗ ਤੋਂ ਵੀ ਕਮਾਈ ਕਰਦੀ ਹੈ।
ਪਰਿਣੀਤੀ ਚੋਪੜਾ ਦੀ ਕਾਰ ਕੁਲੈਕਸ਼ਨ ਤੇ ਘਰ
ਕਰੋੜਾਂ ਦੀ ਮਾਲਕਣ ਪਰਿਣੀਤੀ ਚੋਪੜਾ ਲਗਜ਼ਰੀ ਲਾਈਫ ਜੀਅ ਰਹੀ ਹੈ। ਅਭਿਨੇਤਰੀ ਦਾ ਮੁੰਬਈ ‘ਚ ਇਕ ਆਲੀਸ਼ਾਨ ਘਰ ਹੈ ਜਿਸ ਦੀ ਕੀਮਤ ਹਾਊਸਿੰਗ ਡਾਟ ਕਾਮ ਮੁਤਾਬਕ ਲਗਪਗ 22 ਕਰੋੜ ਰੁਪਏ ਹੈ। ਅਦਾਕਾਰਾ ਕੋਲ ਕਰੋੜਾਂ ਦੀ ਕਾਰ ਕੁਲੈਕਸ਼ਨ ਹੈ। ਉਹ Jaguar XJL, Audi Q5, ਅਤੇ Audi6 ਵਰਗੇ ਬ੍ਰਾਂਡੇਡ ਵਾਹਨਾਂ ਦੀ ਮਾਲਕ ਹੈ।
ਪਰਿਣੀਤੀ ਚੋਪੜਾ ਦਾ ਕਰੀਅਰ
ਪ੍ਰਿਅੰਕਾ ਚੋਪੜਾ ਦੀ ਚਚੇਰੀ ਭੈਣ ਪਰਿਣੀਤੀ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਸ ਨੇ ਫਿਲਮ ‘ਲੇਡੀਜ਼ ਵਰਸਿਜ਼ ਰਿੱਕੀ ਬਹਿਲ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਸ ਨੂੰ ਸਭ ਤੋਂ ਵੱਧ ਪ੍ਰਸਿੱਧੀ ਫਿਲਮ ‘ਇਸ਼ਕਜ਼ਾਦੇ’ ਤੋਂ ਮਿਲੀ। ਕਈ ਫਿਲਮਾਂ ‘ਚ ਨਜ਼ਰ ਆਉਣ ਤੋਂ ਬਾਅਦ ਪਰਿਣੀਤੀ ਹੁਣ ਅਕਸ਼ੈ ਕੁਮਾਰ ਨਾਲ ਆਉਣ ਵਾਲੀ ਫਿਲਮ ‘ਮਿਸ਼ਨ ਰਾਣੀਗੰਜ’ ‘ਚ ਨਜ਼ਰ ਆਵੇਗੀ। ਵਿਆਹ ਤੋਂ ਬਾਅਦ ਇਹ ਉਸਦੀ ਪਹਿਲੀ ਫਿਲਮ ਹੋਵੇਗੀ।



