Pakistan : ਏਜੰਸੀ, ਸਿਆਲਕੋਟ : ਭਾਰਤ ‘ਚ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਵਾਲੇ ਅੱਤਵਾਦੀ ਪਾਕਿਸਤਾਨ ‘ਚ ਵੀ ਮਹਿਫੂਜ਼ ਨਹੀਂ ਹਨ। ਤਾਜ਼ਾ ਖਬਰ ਹੈ ਕਿ ਪਠਾਨਕੋਟ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ ਦੀ ਪਾਕਿਸਤਾਨ ‘ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਜਾਣੋ ਕੌਣ ਸੀ ਸ਼ਾਹਿਦ ਲਤੀਫ਼
ਸ਼ਾਹਿਦ ਲਤੀਫ ਨੂੰ ਭਾਰਤ ਸਰਕਾਰ ਨੇ ਮੋਸਟ ਵਾਂਟਿਡ ਐਲਾਨਿਆ ਹੋਇਆ ਹੈ। ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (JeM) ਦਾ ਮੁੱਖ ਮੈਂਬਰ ਸੀ। ਸ਼ਾਹਿਦ ਲਤੀਫ ਨੂੰ 1994 ‘ਚ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ‘ਚ ਕੇਸ ਚੱਲਿਆ ਅਤੇ ਉਸ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ। ਜੇਲ੍ਹ ਦੀ ਸਜ਼ਾ ਭੁਗਤਣ ਤੋਂ ਬਾਅਦ ਲਤੀਫ ਨੂੰ 2010 ਵਿੱਚ ਵਾਹਗਾ ਰਾਹੀਂ ਪਾਕਿਸਤਾਨ ਭੇਜ ਦਿੱਤਾ ਗਿਆ ਸੀ।
ਲਤੀਫ ਮੂਲ ਰੂਪ ‘ਚ ਪਾਕਿਸਤਾਨ ਦੇ ਗੁਜਰਾਂਵਾਲਾ ਸ਼ਹਿਰ ਦਾ ਰਹਿਣ ਵਾਲਾ ਹੈ। ਉਹ 2016 ‘ਚ ਪਠਾਨਕੋਟ ਏਅਰਫੋਰਸ ਸਟੇਸ਼ਨ ‘ਚ ਦਾਖਲ ਹੋਏ ਚਾਰ ਅੱਤਵਾਦੀਆਂ ਦਾ ਹੈਂਡਲਰ ਸੀ। ਨਾਲ ਹੀ ਉਹ 1999 ‘ਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਨ ਦਾ ਵੀ ਦੋਸ਼ ਸੀ।
ਮੱਧ ਪ੍ਰਦੇਸ਼ ਭਾਜਪਾ ਦੇ ਬੁਲਾਰੇ ਡਾ. ਹਿਤੇਸ਼ ਬਾਜਪੇਈ ਨੇ ਆਪਣੇ ਐਕਸ ਹੈਂਡਲ ‘ਤੇ ਲਿਖਿਆ-
ਭਾਰਤ ਦੇ ਮੋਸਟ ਵਾਂਟੇਡ ਜੈਸ਼ ਅੱਤਵਾਦੀ ਸ਼ਾਹਿਦ ਲਤੀਫ ਨੂੰ ਪਾਕਿਸਤਾਨ ਦੇ ਸਿਆਲਕੋਟ ‘ਚ “ਅਣਪਛਾਤੇ” ਲੋਕਾਂ ਨੇ ਮਾਰ ਮੁਕਾਇਆ। ਉਹ ਪਠਾਨਕੋਟ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਉਸ ਦੇ ਨਾਲ ਜੈਸ਼ ਦਾ ਇਕ ਹੋਰ ਅੱਤਵਾਦੀ ਵੀ ਮਾਰਿਆ ਗਿਆ ਹੈ। ਉਸ ਨੂੰ 2010 ‘ਚ ਕਾਂਗਰਸ ਦੀ ਯੂਪੀਏ ਸਰਕਾਰ ਨੇ ਪਾਕਿਸਤਾਨ ਪ੍ਰਤੀ ਸਦਭਾਵਨਾ ਵਜੋਂ ਰਿਹਾਅ ਕੀਤਾ ਸੀ। ਉਹ 2016 ‘ਚ ਪਠਾਨਕੋਟ ਆਰਮੀ ਬੇਸ ਹਮਲੇ ਦਾ ਮਾਸਟਰਮਾਈਂਡ ਸੀ, ਜਿਸ ਵਿੱਚ ਸਾਡੇ 7 ਬਹਾਦਰ ਜਵਾਨ ਸ਼ਹੀਦ ਹੋਏ ਸਨ। ਉਸ ਨੂੰ 1996 ‘ਚ ਨਸ਼ੀਲੇ ਪਦਾਰਥਾਂ ਅਤੇ ਅੱਤਵਾਦ ਨਾਲ ਜੁੜੇ ਇਕ ਮਾਮਲੇ ਵਿਚ ਜੰਮੂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। 1999 ਵਿੱਚ ਜਦੋਂ ਇੰਡੀਅਨ ਏਅਰਲਾਈਨਜ਼ ਦੀ ਫਲਾਈਟ IC814 ਨੂੰ ਹਾਈਜੈਕ ਕਰ ਲਿਆ ਗਿਆ ਸੀ ਤਾਂ ਅੱਤਵਾਦੀ ਚਾਹੁੰਦੇ ਸਨ ਕਿ ਲਤੀਫ ਨੂੰ ਰਿਹਾਅ ਕੀਤਾ ਜਾਵੇ ਪਰ ਅਟਲ ਸਰਕਾਰ ਨੇ ਇਨਕਾਰ ਕਰ ਦਿੱਤਾ ਸੀ।



