ਨਵੀਂ ਦਿੱਲੀ (ਪੀਟੀਆਈ) : ਇਜ਼ਰਾਈਲ ਤੇ ਹਮਾਲ ਅੱਤਵਾਦੀਆਂ ’ਚ ਚੱਲ ਰਹੇ ਸੰਘਰਸ਼ ਦਰਮਿਆਨ ਇਜ਼ਰਾਈਲ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਅਜੈ’ ਤਹਿਤ ਦੋ ਉਡਾਣਾਂ ’ਤੇ 471 ਹੋਰ ਭਾਰਤੀ ਦੇਸ਼ ਪਰਤੇ ਹਨ। ਇਸ ਤਰ੍ਹਾਂ ਹੁਣ ਤੱਕ 900 ਤੋਂ ਜ਼ਿਆਦਾ ਯਾਤਰੀ ਵਤਨ ਵਾਪਸੀ ਕਰ ਚੁੱਕੇ ਹਨ। ਇਜ਼ਰਾਈਲ ਤੋਂ ਕੱਢੇ ਗਏ ਭਾਰਤੀ ਨਾਗਰਿਕਾਂ ਨੇ ਨਵੀਂ ਦਿੱਲੀ ’ਚ ਉਤਰਦਿਆਂ ਹੀ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਉਨ੍ਹਾਂ ਆਪ੍ਰੇਸ਼ਨ ਅਜੇ ਦੀ ਤਾਰੀਫ਼ ਕਰਦਿਆਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਤਲ ਅਵੀਵ ਤੋਂ ਤੀਜੀ ਤੇ ਚੌਥੀ ਉਡਾਣ ਐਤਵਾਰ ਸਵੇਰੇ ਰਾਸ਼ਟਰੀ ਰਾਜਧਾਨੀ ’ਚ ਉਤਰੀਆਂ। ਇਕ ਉਡਾਣ ਏਅਰ ਇੰਡੀਆ ਤੇ ਦੂਜੀ ਸਪਾਈਸ ਜੈੱਟ ਵੱਲੋਂ ਸੰਚਾਲਿਤ ਕੀਤੀ ਗਈ ਸੀ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



