ਜੇਏਜੰਸੀ, ਨਵੀਂ ਦਿੱਲੀ : ਕੇਰਲ ’ਚ ਇਕ ਵਾਰ ਫਿਰ ਤੋਂ Nipah Virus ਦੀ ਐਂਟਰੀ ਹੋ ਚੁੱਕੀ ਹੈ। ਰਾਜ ’ਚ ਹੁਣ ਤੱਕ Nipah Virus ਨਾਲ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਦੋ ਲੋਕਾਂ ਦੀ ਮੌਤ ਤੋਂ ਬਾਅਦ ਸਰਕਾਰ ਵੀ ਅਲਰਟ ਮੋਡ ’ਤੇ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਦੀ ਪੁਸ਼ਟੀ ਬੀਤੇ ਮੰਗਲਵਾਰ ਨੂੰ ਕੀਤੀ ਸੀ। ਜਿਸ ਤੋਂ ਬਾਅਦ ਲਾਗ ਨੂੰ ਰੋਕਣ ਦੇ ਪ੍ਰਬੰਧ ’ਚ ਰਾਜ ਸਰਕਾਰ ਦੀ ਮਦਦ ਲਈ ਮਾਹਰਾ ਦੀ ਟੀਮ ਨੂੰ ਕੇਰਲ ਭੇਜਿਆ ਗਿਆ ਸੀ।
ਹਾਈ ਰਿਸਕ ਦੀ ਸ਼੍ਰੇਣੀ ’ਚ 77 ਲੋਕ
ਉੱਥੇ ਹੀ ਦੂਸਰੇ ਤੇ ਰਾਜ ਸਰਕਾਰ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰੋਕਥਾਮ ਖੇਤਰ ਤੇ ਪ੍ਰਤੀਬੰਧਾਂ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਮਰੀਜ਼ਾਂ ਦੇ ਸੰਪਰਕ ’ਚ ਆਏ ਲੋਕਾਂ ਦੀ ਸੂਚੀ ਵੀ ਚਿੰਤਾ ਦਾ ਕਾਰਨ ਬਣ ਗਈ ਹੈ ਕਿਉਂਕਿ 700 ਲੋਕ ਮਰੀਜ਼ਾਂ ਦੇ ਸੰਪਰਕ ’ਚ ਆਏ ਹਨ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਇਨ੍ਹਾਂ 700 ਤੋਂ ਵੀ ਲਗਪਗ 77 ਲੋਕ ਹਾਈ ਰਿਸਕ ਦੀ ਸ਼੍ਰੇਣੀ ’ਚ ਹੈ।
ਮਰੀਜ਼ਾਂ ਨੂੰ ਘਰਾਂ ’ਚ ਰਹਿਣ ਦੀ ਦਿੱਤੀ ਸਲਾਹ
ਨਿਪਾਹ ਤੋਂ ਇਫੈਕਟਿਵ ਲੋਕਾਂ ਲਈ ਰਾਜ ਸਰਕਾਰ ਨੇ ਕਈ ਤਰ੍ਹਾਂ ਦੀ ਗਾਈਡਲਾਈਨਸ ਬਣਾਈ ਹੈ। ਉੱਚ ਜ਼ੋਖ਼ਮ ਵਾਲੇ ਨਿਪਾਹ ਰੋਗੀਆਂ ਨੂੰ ਆਪਣੇ ਘਰਾਂ ਅੰਦਰ ਰਹਿਣ ਲਈ ਕਿਹਾ ਗਿਆ ਹੈ। ਨਿਪਾਹ ਦੇ ਜਿਨ੍ਹਾਂ ਦੋ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਰੂਟ ਪ੍ਰਕਾਸ਼ਿਤ ਕਰ ਦਿੱਤੇ ਗਏ ਹਨ ਤਾਂਕਿ ਲੋਕ ਉਨ੍ਹਾਂ ਰਾਸਤਿਆਂ ਦਾ ਉਪਯੋਗ ਬਿਲਕੁਲ ਵੀ ਨਾ ਕਰਨ।
ਇਸ ਦੇ ਨਾਲ ਹੀ ਨਿਪਾਹ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੋਝੀਕੋਡ ’ਚ ਤਿਉਹਾਰਾਂ ਤੇ ਸਮਾਗਮਾਂ ਦੀ ਵੱਡੀ ਸੰਖਿਆ ’ਚ ਲੋਕਾਂ ਨੂੰ ਇਕੱਠਾਂ ਹੋਣ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ।
9 ਪੰਚਾਇਤਾਂ ਦੇ 58 ਵਾਰਡਾਂ ਨੂੰ ਬਣਾਇਆ ਕੰਟੇਨਮੈਂਟ ਜੋਨ
ਕੋਝੀਕੋਡ ਜ਼ਿਲ੍ਹੇ ਦੇ ਵਡਕਾਰਾ ਤਾਲੁਕ ’ਚ 9 ਪੰਚਾਇਤਾਂ ਦੇ 58 ਵਾਰਡਾਂ ਨੂੰ ਕੰਟੇਨੰਮੈਂਟ ਜੋਨ ਐਲਾਨ ਕੀਤਾ ਗਿਆ ਹੈ। ਇਨ੍ਹਾਂ ਖੇਤਰਾਂ ’ਚ ਜ਼ਰੂਰੀ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤਕ ਕੰਮ ਕਰਨ ਦੀ ਆਗਿਆ ਹੋਵੇਗੀ। ਫਾਰਮੇਸੀਆਂ ਦੇ ਸਿਹਤ ਕੇਂਦਰਾਂ ਲਈ ਕੋਈ ਨਿਸ਼ਚਿਤ ਸਮਾਂ ਨਹੀਂ ਦਿੱਤਾ ਗਿਆ ਹੈ।
ਉੱਥੇ ਹੀ ਦੂਸਰੀ ਤੇ ਕੰਨਟੇਨਮੈਂਟ ਜੋਨ ਦੇ ਜ਼ਰੀਏ ਰਾਸ਼ਟਰੀ ਰਾਜਮਾਰਗਾਂ ’ਤੇ ਚੱਲਣ ਵਾਲੀਆਂ ਬੱਸਾਂ ਜਾਂ ਵਾਹਨ ਪ੍ਰਭਾਵਿਤ ਖੇਤਰਾਂ ’ਚ ਨਹੀਂ ਰੁਕਣਗੇ। ਇਸ ਨੂੰ ਲੈ ਕੇ ਵੀ ਐਲਾਨ ਕੀਤਾ ਗਿਆ।
ਕੋਝੀਕੋਡ ’ਚ 9 ਸਾਲ ਦਾ ਇਕ ਬੱਚਾ ਨਿਪਾਹ ਵਾਈਰਸ ਨਾਲ ਪੀੜਤ ਹੈ ਤੇ ਸਰਕਾਰ ਨੇ ਬੱਚੇ ਦੇ ਇਲਾਜ ਲਈ ICMR ਨਾਲ ਮੋਨੋਕਲੋਨਲ ਐਂਟੀਬਾਡੀ ਦਾ ਆਰਡਰ ਦਿੱਤਾ ਹੈ। ਸਰਕਾਰ ਕੋਲ ਕੋਈ ਪ੍ਰਮਾਣ ਨਹੀਂ ਹੈ ਕਿ ਇਹ ਨਿਪਾਹ ਖ਼ਿਲਾਫ਼ ਕੰਮ ਕਰਦਾ ਹੈ ਜਾਂ ਨਹੀਂ ਪਰ ਇਸ ਸਮੇਂ ਸਿਰਫ਼ ਇਹ ਇਕ ਮਾਤਰ ਉਪਚਾਰ ਹੈ ਜੋ ਉਹ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬੱਚਾ ਵੇਟਿਲੈਂਟਰ ਸਪੋਰਟ ’ਤੇ ਹੈ।
2 ਲੋਕਾਂ ਦੀ ਮੌਤ ਬਾਅਦ ਅਲਰਟ ਜਾਰੀ
ਕੇਰਲ ਦੇ ਕੋਝੀਕੋਡ ’ਚ ਨਿਪਾਹ ਵਾਇਰਸ ਨਾਲ ਦੋ ਲੋਕਾਂ ਦੀ ਮੌਤ ਦੇ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਦੀ ਲਗਪਗ ਸੱਤ ਗ੍ਰਾਮ ਪੰਚਾਇਤਾਂ ਨੂੰ ਕੰਟੇਨਮੈਂਟ ਜੋਨ ਦੱਸਿਆ ਗਿਆ ਹੈ। ਕੰਟੇਨਮੈਂਟ ਜੋਨ ਵਾਲੇ ਇਲਾਕਿਆਂ ਤੇ ਹਸਪਤਾਲਾਂ ’ਚ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
ਦੱਖਣ ਕੰਨੜ ’ਚ ਵੀ ਅਲਰਟ ਜਾਰੀ
ਜ਼ਿਕਰਯੋਗ ਹੈ ਕਿ ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ’ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਕੋਝੀਕੋਡ ਦੇ ਜ਼ਿਲ੍ਹਾ ਅਧਿਕਾਰੀ ਏ ਗੀਤਾ ਨੇ ਸੱਤ ਪੰਚਾਇਤਾਂ ’ਚ ਸਾਰੇ ਸਿੱਖਿਆ ਸੰਸਥਾਨ, ਆਂਗਨਵਾੜੀ ਕੇਂਦਰ, ਬੈਂਕ ਤੇ ਸਰਕਾਰੀ ਸੰਸਥਾਨਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਸਵੇਰੇ ਸੱਤ ਵਜੇ ਤੋਂ ਸ਼ਾਮ ਪੰਜ ਵਜੇ ਤਕ ਸਿਰਫ਼ ਦਵਾਈਆਂ ਤੇ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਕੇਰਲ ’ਚ ਮਿਲਿਆ ਵਾਇਰਸ ‘ਬੰਗਲਾਦੇਸ਼ ਵੈਰਿਅੰਟ’
ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਕੇਰਲ ’ਚ ਮਿਲਿਆ ਵਾਇਰਸ ਬੰਗਲਾਦੇਸ਼ ਵੈਰਿਅੰਟ ਹੈ, ਜੋ ਇਕ ਇਨਸਾਨ ਤੋਂ ਦੂਜੇ ਇਨਸਾਨਾਂ ’ਚ ਫ਼ੈਲਦਾ ਹੈ। ਕੇਰਲ ’ਚ ਨਿਪਾਹ ਵਾਈਰਸ ਨੇ ਹੁਣ ਤਕ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ।
ਬੁੱਧਵਾਰ ਨੂੰ ਰਾਜ ਸਰਕਾਰ ਦੇ ਵਿਧਾਨਸਭਾ ’ਚ ਦੱਸਿਆ ਕਿ ਪੁਨੇ ਤੋਂ ਨੈਸ਼ਨਲ ਇੰਸਟੀਊਟ ਆਫ਼ ਐੱਨਆਈਵੀ ਦੀ ਟੀਮ ਚਮਗਿੱਦੜਾਂ ਦਾ ਸਰਵੇ ਵੀ ਕਰੇਗੀ।
ਮੁੱਖ ਮੰਤਰੀ ਪਿਨਾਰਾਈ ਵਿਜਤਨ ਨੇ ਲੋਕਾਂ ਨੂੰ ਨਾ ਘਬਰਾਉਣ ਤੇ ਇਤਿਹਾਸਿਕ ਬਰਤਨੇ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਾਰੇ ਨੂੰ ਸਿਹਤ ਵਿਭਾਗ ਤੇ ਪੁਲਿਸ ਦੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਚਾਹੀਦਾ ਤੇ ਪ੍ਰਤੀਬੰਧਾਂ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ।
ਫਲਾ ਦੀ ਜਾਂਚ ਕਰਨ ਦੇ ਵੀ ਨਿਰਦੇਸ਼
ਕੇਰਲ ’ਚ ਨਿਪਾਹ ਦੇ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਕਰਨਾਟਕ ’ਚ ਦੱਖਣ ਕੰਨੜ ਜ਼ਿਲ੍ਹਾਂ ਪ੍ਰਸ਼ਾਸਨ ਨੇ ਜ਼ਿਲ੍ਹੇ ’ਚ ਅਲਰਟ ਜਾਰੀ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਪੁਲਿਸ ਨਾਲ ਜ਼ਿਲ੍ਹੇ ’ਚ ਪ੍ਰਵੇਸ਼ ਕਰਨ ਵਾਲੇ ਵਾਹਨਾਂ ਦੀ ਜਾਂਚ ਲਈ ਸੀਮਾ ’ਤੇ ਚੈਕਪੋਸਟ ਖੋਲ੍ਹਣ ਨੂੰ ਕਿਹਾ ਹੈ। ਪੁਲਿਸ ਨੂੰ ਕੇਰਲ ’ਚ ਪ੍ਰਵੇਸ਼ ਕਰਨ ਵਾਲੇ ਫਲਾ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।



