Skip to content
Saturday, November 7, 2026 8°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਨੇਪਾਲ ਦੇ ਪ੍ਰਧਾਨ ਮੰਤਰੀ ਬਲੇਨ ਸ਼ਾਹ ਦਾ ਦਿੱਲੀ ਦੌਰਾ: ਸਿਰਫ਼ ਮੁਲਾਕਾਤ ਨਹੀਂ, ਭਾਰਤ ਸਾਹਮਣੇ ਰੱਖਣਗੇ ਕਈ ਅਹਿਮ ਸ਼ਰਤਾਂ

By Admin Published 1 min read
ਨੇਪਾਲ ਦੇ ਪ੍ਰਧਾਨ ਮੰਤਰੀ ਬਲੇਨ ਸ਼ਾਹ ਦਾ ਦਿੱਲੀ ਦੌਰਾ: ਸਿਰਫ਼ ਮੁਲਾਕਾਤ ਨਹੀਂ, ਭਾਰਤ ਸਾਹਮਣੇ ਰੱਖਣਗੇ ਕਈ ਅਹਿਮ ਸ਼ਰਤਾਂ

ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਬਲੇਨ ਸ਼ਾਹ ਦਾ ਦਿੱਲੀ ਦੌਰਾ ਤੈਅ ਹੋ ਗਿਆ ਹੈ ਅਤੇ ਉਹ 22 ਨਵੰਬਰ ਨੂੰ ਭਾਰਤ ਪਹੁੰਚ ਰਹੇ ਹਨ। ਇਸ ਅਹਿਮ ਦੌਰੇ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਵਿਚਾਲੇ ਏਜੰਡੇ ਨੂੰ ਲੈ ਕੇ ਲਗਾਤਾਰ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਨੇਪਾਲ ਨੇ ਬਲੇਨ ਸ਼ਾਹ ਦੇ ਦੌਰੇ ਨੂੰ ਲੈ ਕੇ ਭਾਰਤ ਅੱਗੇ ਕਈ ਸ਼ਰਤਾਂ ਅਤੇ ਨਵੇਂ ਪ੍ਰਸਤਾਵ ਰੱਖੇ ਹਨ।

ਕਾਠਮੰਡੂ ਦੇ ਭਰੋਸੇਯੋਗ ਸੂਤਰਾਂ ਅਨੁਸਾਰ, ਪ੍ਰਧਾਨ ਮੰਤਰੀ ਬਲੇਨ ਸ਼ਾਹ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰਸਮੀ ਮੁਲਾਕਾਤ ਕਰਨ ਨਹੀਂ ਆ ਰਹੇ, ਸਗੋਂ ਉਨ੍ਹਾਂ ਦਾ ਮਕਸਦ ਠੋਸ ਗੱਲਬਾਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਤੈਅ ਹੋਈਆਂ ਸ਼ਰਤਾਂ ਨੂੰ ਪੂਰਾ ਕੀਤਾ ਜਾਵੇ। ਕੀ ਉਨ੍ਹਾਂ ਦਾ ਇਹ ਹਮਲਾਵਰ ਰੁਖ਼ ਕਾਮਯਾਬ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp