ਏਸ਼ੀਅਨ ਪੈਰਾ ਖੇਡਾਂ 2023 : ਮੁਰੁਗੇਸਨ ਥੁਲਸੀਮਾਠੀ ਨੇ 27 ਅਕਤੂਬਰ ਨੂੰ ਏਸ਼ੀਅਨ ਪੈਰਾ ਖੇਡਾਂ 2023 ਵਿਚ ਮਹਿਲਾ ਸਿੰਗਲਜ਼ SU5 ਵਰਗ ਦੇ ਬੈਡਮਿੰਟਨ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਿਆ ਹੈ। ਉਸ ਨੇ ਚੀਨ ਦੀ ਯਾਂਗ ਕਿਊਜ਼ੀਆ ਨੂੰ 2-0 (21-19, 21-19) ਨਾਲ ਹਰਾ ਕੇ ਚੋਟੀ ਦਾ ਪੁਰਸਕਾਰ ਹਾਸਿਲ ਕੀਤਾ। ਹਾਂਗਜ਼ੂ ਵਿਚ ਭਾਰਤੀ ਐਥਲੀਟਾਂ ਦਾ ਚਮਕਣਾ ਜਾਰੀ ਹੈ। ਦੇਸ਼ ਨੇ ਇਕ ਦਿਨ ਪਹਿਲਾਂ ਹੀ ਆਪਣੇ ਹੁਣ ਤੱਕ ਦੀ ਸੂਚੀ ‘ਚ ਸਭ ਤੋਂ ਵੱਧ ਤਗ਼ਮਿਆਂ ਦੀ ਗਿਣਤੀ ਨੂੰ ਪਾਰ ਕਰ ਲਿਆ ਸੀ।