ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Who Is Jaswant Singh Gill: ਅਕਸ਼ੈ ਕੁਮਾਰ ਨੂੰ ਬਾਲੀਵੁੱਡ ਇੰਡਸਟਰੀ ‘ਚ ਆਏ 30 ਸਾਲ ਤੋਂ ਵੱਧ ਵਕਤ ਹੋ ਚੁੱਕਾ ਹੈ। ਇਨ੍ਹਾਂ 30 ਸਾਲਾਂ ‘ਚ ਉਨ੍ਹਾਂ ਕਈ ਫਿਲਮਾਂ ‘ਚ ਕੰਮ ਕੀਤਾ ਤੇ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ।
ਇਨ੍ਹਾਂ ਵਿੱਚੋਂ ਕੁਝ ਅਸਲ ਜ਼ਿੰਦਗੀ ‘ਚੋਂ ਨਿਕਲੇ ਹਨ। ਹੁਣ ਆਪਣੀ ਆਉਣ ਵਾਲੀ ਫਿਲਮ ‘ਮਿਸ਼ਨ ਰਾਨੀਗੰਜ – ਦਿ ਗ੍ਰੇਟ ਭਾਰਤ ਰੈਸਕਿਊ ‘ਚ ਅਕਸ਼ੈ ਨੇ ਇਕ ਅਜਿਹਾ ਕਿਰਦਾਰ ਨਿਭਾਇਆ ਹੈ, ਜੋ ਅਸਲ ਜ਼ਿੰਦਗੀ ਦੇ ਹੀਰੋ ਹਨ ਤੇ ਇਸ ਕਿਰਦਾਰ ਨੇ ਨਾਂ ਦਰਜ ਹਨ ਦਰਜਨਾਂ ਜ਼ਿੰਦਗੀਆਂ ਬਚਾਉਣ ਦਾ ਵਿਸ਼ਵ ਰਿਕਾਰਡ।
‘ਮਿਸ਼ਨ ਰਾਣੀਗੰਜ’ ‘ਚ ਅਕਸ਼ੈ ਜਸਵੰਤ ਸਿੰਘ ਗਿੱਲ ਦੀ ਭੂਮਿਕਾ ‘ਚ ਨਜ਼ਰ ਆਉਣਗੇ। 6 ਅਕਤੂਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਵਾਲੀ ਇਸ ਫਿਲਮ ਦਾ ਟਰੇਲਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ‘ਚ ਅਕਸ਼ੈ ਕੁਮਾਰ ਦੀ ਝਲਕ ਜਸਵੰਤ ਸਿੰਘ ਗਿੱਲ ਦੇ ਰੂਪ ‘ਚ ਦੇਖਣ ਨੂੰ ਮਿਲੀ ਸੀ। ਪਰ ਸਵਾਲ ਇਹ ਹੈ ਕਿ ਜਸਵੰਤ ਸਿੰਘ ਗਿੱਲ ਕੌਣ ਹਨ ਤੇ ਕੀ ਹੈ ਦਿ ਗ੍ਰੇਟ ਭਾਰਤ ਰੈਸਕਿਊ।
ਕੌਣ ਸਨ ਜਸਵੰਤ ਸਿੰਘ ਗਿੱਲ?
ਫਿਲਮ ਰਾਹੀਂ ਅਕਸ਼ੈ ਕੁਮਾਰ ਜਸਵੰਤ ਸਿੰਘ ਗਿੱਲ ਦੀ ਕਹਾਣੀ ਨੂੰ ਪਰਦੇ ‘ਤੇ ਲਿਆ ਰਹੇ ਹਨ, ਜਿਨ੍ਹਾਂ ਵਿਚ ਹਿੰਮਤ, ਸਿਆਣਪ ਤੇ ਜਨੂੰਨ ਸ਼ਾਮਲ ਹੈ। ਜਸਵੰਤ ਗਿੱਲ ਰੀਅਲ ਲਾਈਫ ਹੀਰੋ ਹਨ ਜਿਨ੍ਹਾਂ ਨੇ ਆਪਣੀ ਸਿਆਣਪ ਨਾਲ 65 ਜਾਨਾਂ ਬਚਾਈਆਂ। ਉਨ੍ਹਾਂ ਦੇ ਮਿਸ਼ਨ ਦੀ ਚਰਚਾ ਰਿਕਾਰਡਜ਼ ‘ਚ ਦਰਜ ਹੈ। ਹੁਣ ਇਸ ਘਟਨਾ ‘ਤੇ ਬਣ ਰਹੀ ਫਿਲਮ ਕਾਰਨ ਜਸਵੰਤ ਸਿੰਘ ਗਿੱਲ ਇਕ ਵਾਰ ਫਿਰ ਸੁਰਖੀਆਂ ‘ਚ ਹਨ।
.jpeg)
ਅੰਮ੍ਰਿਤਸਰ ‘ਚ ਜਨਮੇ ਜਸਵੰਤ ਸਿੰਘ ਗਿੱਲ ਕੋਲ ਇੰਡੀਆ ਲਿਮਟਿਡ ‘ਚ ਮਾਈਨਿੰਗ ਅਫਸਰ ਸਨ। ਸਾਲ 1998 ‘ਚ ਪੱਛਮੀ ਬੰਗਾਲ ਦੇ ਰਾਣੀਗੰਜ ‘ਚ ਕੋਲੇ ਦੀ ਖਾਨ ਢਹਿ ਗਈ ਸੀ, ਜਿਸ ਕਾਰਨ ਖਾਨ ‘ਚ ਕਾਫੀ ਮਾਤਰਾ ‘ਚ ਪਾਣੀ ਭਰ ਗਿਆ ਸੀ। ਜਸਵੰਤ ਸਿੰਘ ਉੱਥੇ ਤਾਇਨਾਤ ਸਨ ਤੇ ਉਨ੍ਹਾਂ ਆਪਣੀ ਸਿਆਣਪ ਨਾਲ ਹੇਠਾਂ ਫਸੇ 65 ਵਿਅਕਤੀਆਂ ਨੂੰ ਬਾਹਰ ਕੱਢਿਆ ਸੀ।
ਕੈਪਸੂਲ ਗਿਲ ਮਿਲਿਆ ਨਾਂ?
ਪੂਰਾ ਆਪ੍ਰੇਸ਼ਨ ਉਨ੍ਹਾਂ ਨੇ ਪਲਾਨ ਕੀਤਾ ਸੀ। ਉਨ੍ਹਾਂ ਇੱਕ ਸਟੀਲ ਕੈਪਸੂਲ ਬਣਾਉਣ ਦਾ ਵਿਚਾਰ ਦਿੱਤਾ ਸੀ, ਜਿਸ ਵਿਚ ਇਕ ਵਾਰ ‘ਚ ਇਕ ਵਿਅਕਤੀ ਜਾ ਸਕਦਾ ਸੀ। ਗਿੱਲ ਖੁਦ ਇਸ ਕੈਪਸੂਲ ‘ਚ ਖਾਣ ਦੇ ਅੰਦਰ ਗਏ ਸੀ। ਇਸੇ ਕਰਕੇ ਇਨ੍ਹਾਂ ਨੂੰ ਕੈਪਸੂਲ ਗਿਲਜ਼ ਵੀ ਕਿਹਾ ਜਾਂਦਾ ਹੈ। ਕੁਝ ਸਾਲ ਪਹਿਲਾਂ ਇਸੇ ਨਾਂ ਨਾਲ ਮਿਸ਼ਨ ਰਾਣੀਗੰਜ ਦਾ ਐਲਾਨ ਵੀ ਕੀਤਾ ਗਿਆ ਸੀ।

ਮਿਲੇ ਸਨ ਇਹ ਐਵਾਰਡ
ਜਸਵੰਤ ਸਿੰਘ ਗਿੱਲ ਦੇ ਇਸ ਬਚਾਅ ਕਾਰਜ ਲਈ ਉਨ੍ਹਾਂ ਨੂੰ ਕਈ ਵੱਡੇ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨਾਮ ਵਰਲਡ ਬੁੱਕ ਆਫ ਰਿਕਾਰਡਜ਼ ਤੇ ਲਿਮਕਾ ਬੁੱਕ ਆਫ ਰਿਕਾਰਡਜ਼ ‘ਚ ਦਰਜ ਹੈ।
ਇੰਨਾ ਹੀ ਨਹੀਂ ਉਨ੍ਹਾਂ ਨੂੰ 1991 ਵਿੱਚ ਸਿਵੀਲੀਅਨ ਗੈਲੇਂਟਰੀ ਐਵਾਰਡ ਸਰਬੋਤਮ ਜੀਵਨ ਰੱਖਿਅਕ ਮੈਡਲ ਨਾਲ ਨਿਵਾਜਿਆ ਗਿਆ ਤੇ ਸਾਲ 2013 ‘ਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ ਸੀ। ਇਸ ਤੋਂ ਇਲਾਵਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਨੇ ਉਨ੍ਹਾਂ ਨੂੰ ਲੀਜੈਂਡ ਆਫ਼ ਬੰਗਾਲ ਐਵਾਰਡ ਤੇ ਆਰਐਨ ਟਾਕਸ ਐਲਐਲਪੀ ਨੇ ਉਨ੍ਹਾਂ ਨੂੰ 2023 ਲਈ ‘ਵਿਵੇਕਾਨੰਦ ਕਰਮਵੀਰ’ ਐਵਾਰਡ ਦਿੱਤਾ ਹੈ।
.jpg)
ਕਦੋਂ ਹੋਇਆ ਦੇਹਾਂਤ
ਜਸਵੰਤ ਸਿੰਘ ਗਿੱਲ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਦੀ ਮੌਤ 26 ਨਵੰਬਰ 2019 ਨੂੰ ਹੋਈ ਸੀ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਤੇ ਚਾਰ ਬੱਚੇ ਹਨ। ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਇਕ ਗੇਟ ਦਾ ਨਾਂ ਉਨ੍ਹਾਂ ਦੇ ਨਾਂ ‘ਤੇ ਰੱਖਿਆ ਗਿਆ ਹੈ।
ਮਿਸ਼ਨ ਰਾਣੀਗੰਜ ਦਾ ਨਿਰਦੇਸ਼ਨ ਟੀਨੂੰ ਸੁਰੇਸ਼ ਦੇਸਾਈ ਨੇ ਕੀਤਾ ਹੈ। ਫਿਲਮ ‘ਚ ਪਰਿਣੀਤੀ ਚੋਪੜਾ ਫੀਮੇਲ ਲੀਡ ਰੋਲ ‘ਚ ਨਜ਼ਰ ਆਵੇਗੀ। ਰਾਘਵ ਚੱਢਾ ਨਾਲ ਵਿਆਹ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਰਿਲੀਜ਼ ਹੈ।



