• ਮਾਸਟਰ (ਜੈਪਾਲ ਨੂੰ I )-ਦੱਸੋ, The ਆਦਮੀ Who ਅਤੇ ਗਧੇ ਵਿਚ ਕੀ ਅੰਤਰ ਹੈ?
ਜੈਪਾਲ-ਮਾਸਟਰ ਜੀ, ਆਦਮੀ ਨੂੰ ਗਧਾ ਕਿਹਾ ਜਾ ਸਕਦਾ ਹੈ ਪਰ ਗਧੇ ਨੂੰ ਆਦਮੀ ਨਹੀਂ।
• ਇਕ ਵਾਰ ਇਕ ਆਦਮੀ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੇ ਮਿੱਤਰ ਦੇ ਘਰ ਭੋਜਨ ਕਰਨ ਆਏ। ਮਿੱਤਰ ਨੇ ਉਸ ਦਾ ਪੂਰਾ ਪਰਿਵਾਰ ਦੇਖ ਕੇ ਕਿਹਾ, ‘ਅਰੇ, ਲੱਜਾ ਨਹੀਂ ਆਈ?’
ਉਸ ਸੱਜਣ ਨੇ ਜਵਾਬ ਦਿੱਤਾ, ‘ਲੱਜਾ ਦਾ ਕੱਲ੍ਹ ਪੇਪਰ ਹੈ, ਉਸ ਲਈ ਤੁਸੀਂ ਘਰ ਹੀ ਭੋਜਨ ਭੇਜ ਦਿਓ ।’
• ਡਾਕਟਰ (ਬੰਟੀ ਕਾਲੜਾ ਨੂੰ )-ਤੁਹਾਨੂੰ ਕੀ ਬਿਮਾਰੀ ਹੈ?
ਬੰਟੀ ਕਾਲੜਾ-ਡਾਕਟਰ ਸਾਹਿਬ, ਮੈਨੂੰ ਰੋਟੀ ਖਾਣ ਤੋਂ ਬਾਅਦ ਭੁੱਖ ਨਹੀਂ ਲਗਦੀ।
• ਪਿਤਾ (ਅਧਿਆਪਕ ਨੂੰ )-ਕਿਉਂ ਮਾਸਟਰ ਜੀ, ਕੱਲ੍ਹ ਮੇਰੇ ਲੜਕੇ ਨੂੰ ਕਿਉਂ ਕੁੱਟਿਆ?
ਅਧਿਆਪਕ-ਇਸ ਨੇ ਹਿਸਾਬ ਵਿਚ ਗ਼ਲਤੀ ਕਰ ਦਿੱਤੀ ਸੀ, ਇਕ ਰੁਪਿਆ ਘੱਟ ਲਿਖਿਆ ਸੀ।
ਪਿਤਾ-ਆਹ ਲਓ ਇਕ ਰੁਪਿਆ, ਅੱਗੇ ਤੋਂ ਇਸ ਨੂੰ ਨਾ ਮਾਰਨਾ।