Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਬੈਲਜੀਅਮ ਵਿੱਚ ਦਹਿਸ਼ਤੀ ਹਮਲੇ ਵਿੱਚ 34 ਮੌਤਾਂ , 200 ਤੋਂ ਵੱਧ ਜ਼ਖ਼ਮੀ

By uscreative Published 2 min read

ਬ੍ੱਸਲਜ਼, 23 ਮਾਰਚ –ਬੈਲਜੀਅਮ ਦੀ ਰਾਜਧਾਨੀ ਬ੍੍ੱਸਲਜ਼ ਦੇ ਹਵਾੲੀ ਅੱਡੇ ਤੇ ਇਕ ਮੈਟਰੋ ਸਟੇਸ਼ਨ ’ਤੇ ਸਿਲਸਿਲੇਵਾਰ ਹੋਏ ਧਮਾਕਿਆਂ ਵਿੱਚ ਕਰੀਬ 35 ਵਿਅਕਤੀ ਮਾਰੇ ਗਏ ਤੇ 200 ਤੋਂ ਵੱਧ ਜ਼ਖ਼ਮੀ ਹੋ ਗਏ। ਇਸੇ ਦੌਰਾਨ ਇਸਲਾਮਿਕ ਸਟੇਟ ਨੇ ਹਮਲਿਅਾਂ ਦੀ ਿਜ਼ਮੇਵਾਰੀ ਲਈ ਹੈ। ਧਮਾਕਿਆਂ ਬਾਅਦ ਬੈਲਜੀਅਮ ਵਿੱਚ ਵੱਡੇ ਅਤਿਵਾਦੀ ਖਤਰੇ ਦੀ ਚਿਤਾਵਨੀ ਜਾਰੀ ਕਰ ਦਿੱਤੀ ਗੲੀ ਹੈ ਤੇ Jokes ਨਾਲ ਹੀ ਪੂਰੇ ਯੂਰਪ ਵਿੱਚ ਸੁਰੱਖਿਆ ਮਜ਼ਬੂਤ ਕਰ ਦਿੱਤੀ ਗੲੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਚਾਰਲਸ ਮਾੲੀਕਲ ਨੇ ਇਸ ਹਮਲੇ ਨੂੰ ਹਿੰਸਕ ਤੇ ਕਾਇਰਾਨਾ ਕਰਾਰ ਦਿੰਦਿਆਂ ਕਿਹਾ ਹੈ ਕਿ ੲਿਹ ਤ੍ਰਾਸਦੀ ਦਾ ਦਿਨ ਹੈ ਤੇ ਕਾਲਾ ਦਿਨ ਹੈ। ਜ਼ੇਵੇਂਤਮ ਹਵਾੲੀ ਅੱਡੇ ਦੇ ਮੁੱਖ ਹਾਲ ਵਿੱਚ ਭਾਰਤੀ ਸਮੇਂ ਮੁਤਾਬਕ ਸਵੇਰੇ 11.30 ਵਜੇ ਦੋ ਧਮਾਕੇ ਹੋਏ। ਪੁਲੀਸ ਮੁਤਾਬਕ ਇਸ ਹਮਲੇ ਵਿੱਚ ਇਕ ਅਾਤਮਘਾਤੀ ਹਮਲਾਵਰ ਸ਼ਾਮਲ ਹੋ ਸਕਦਾ ਹੈ। ਤੀਜਾ ਧਮਾਕਾ ਯੂਰਪੀ ਸੰਘ ਦੀ ਮੁੱਖ ਇਮਾਰਤ ਦੇ ਨੇਡ਼ੇ ਮਾਲਬੀਕ ਮੈਟਰੋ ਸਟੇਸ਼ਨ ’ਤੇ ਹੋਇਆ। ਦਫ਼ਤਰਾਂ ਦਾ ਸਮਾਂ ਹੋਣ ਕਾਰਨ ਮੈਟਰੋ ਸਟੇਸ਼ਨ ’ਤੇ ਭੀਡ਼ ਸੀ ਤੇ ਨਾਲ ਹੀ ਹਵਾੲੀ ਅੱਡੇ ’ਤੇ ਜਹਾਜ਼ ਚਡ਼੍ਹਨ ਵਾਲਿਆਂ ਦੀ ਵੱਡੀ ਗਿਣਤੀ ਸੀ। ਹਵਾੲੀ ਅੱਡੇ ’ਤੇ 14 ਵਿਅਕਤੀ ਮਾਰੇ ਗੲੇ ਤੇ 90 ਤੋਂ ਵੱਧ ਜ਼ਖ਼ਮੀ ਹੋਏੇ ਜਦ ਕਿ ਮੈਟਰੋ ਸਟੇਸ਼ਨ ’ਤੇ ਹੋਏ ਧਮਾਕਿਆਂ ਵਿੱਚ ਕਰੀਬ 20 ਜਾਨਾਂ ਗੲੀਆਂ ਤੇ 106 ਜ਼ਖ਼ਮੀ ਹੋਏ। ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਤੋਂ ਪਹਿਲਾਂ ਅਰਬੀ ਭਾਸ਼ਾ ਵਿੱਚ ਨਾਅਰੇਬਾਜ਼ੀ ਸੁਣੀ ਗੲੀ। ਇਸ ਧਮਾਕੇ ਵਿੱਚ ਬਹੁਤ ਸਾਰੇ ਲੋਕਾਂ ਦੇ ਅੰਗ ੳੁੱਡ ਗਏ। ਧਮਾਕਿਆਂ ਬਾਅਦ ਹਵਾੲੀ ਅੱਡੇ ਬੰਦ ਕਰ ਦਿੱਤੇ ਗਏ ਅਤੇ ਬੱਸਾਂ, ਰੇਲ ਗੱਡੀਆਂ, ਮੈਟਰੋ ਤੇ ਟਰੈਮ ਰੋਕ ਦਿੱਤੀਆਂ ਗੲੀਆਂ। ਇਹ ਧਮਾਕੇ ਬੈਲਜੀਅਮ ਵਿੱਚ ਫਰਾਂਸ ਹਮਲੇ ਦੇ ਮੁੱਖ ਮੁਲਜ਼ਮ ਸਲਾਹ ਅਬਦੁਲਸਲਾਮ ਦੀ ਨਾਟਕੀ ਢੰਗ ਨਾਲ ਹੋੲੀ ਗ੍ਰਿਫ਼ਤਾਰੀ ਦੇ ਅਗਲੇ ਹੀ ਦਿਨ ਹੋਏ ਹਨ। ੳੁਹ ਚਾਰ ਮਹੀਨਿਆਂ ਤੋਂ ਫਰਾਰ ਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp