ਸਿਰਫ ਇਕ ਕਿਲੋਮੀਟਰ…
ਮਕੈਨਿਕ,’ਸਾਹਿਬ, ਆਪਣੀ ਕਾਰ ਇਕ ਲੀਟਰ ਪੈਟਰੋਲ ਵਿਚ ਕਿੰਨੇ ਕਿਲੋਮੀਟਰ ਚਲਾਉਂਦੇ ਹੋ?’
ਕਾਰ ਮਾਲਕ,’ਸਿਰਫ ਇਕ ਕਿਲੋਮੀਟਰ।’
ਮਕੈਨਿਕ,’ਇਕਦਮ 15 ਕਿਲੋਮੀਟਰ ਘੱਟ ਐਵਰੇਜ?’
ਕਾਰ ਮਾਲਕ,’ਨਹੀਂ, ਬਾਕੀ 15 ਕਿਲੋਮੀਟਰ ਮੇਰੀ ਘਰਵਾਲੀ ਚਲਾਉਂਦੀ ਹੈ।’
ਮੈਂ ਤੁਹਾਨੂੰ ਪਹਿਲਾਂ ਕਿਤੇ ਦੇਖਿਆ ਹੈ…
ਵਿਅਕਤੀ (ਸੁੰਦਰ ਨਰਸ ਨੂੰ),’ਮੈਂ ਤੁਹਾਨੂੰ ਪਹਿਲਾਂ ਕਿਤੇ ਦੇਖਿਆ ਹੈ ਅਤੇ ਤੁਹਾਡੇ ਨਾਲ ਘੁਲ-ਮਿਲ ਕੇ ਗੱਲਾਂ ਵੀ ਕੀਤੀਆਂ ਹਨ ਪਰ ਯਾਦ ਨਹੀਂ ਆ ਰਿਹਾ ਕਿ ਕਿਥੇ ਦੇਖਿਆ ਹੈ।’
ਨਰਸ,’ਤੁਸੀਂ ਮੈਨੂੰ ਜ਼ਰੂਰ ਦੇਖਿਆ ਹੋਵੇਗਾ ਅਤੇ ਗੱਲਾਂ ਵੀ ਕੀਤੀਆਂ ਹੋਣਗੀਆਂ। ਇਸ ਤੋਂ ਪਹਿਲਾਂ ਮੈਂ ਪਾਗਲਾਂ ਦੇ ਹਸਪਤਾਲ ਵਿਚ ਨਰਸ ਸੀ, ਹੁਣੇ-ਹੁਣੇ ਮੇਰਾ ਤਬਾਦਲਾ ਹੋਇਆ ਹੈ।’
ਮੈਂ ਵੀ ਤਲਾਬ ਵਿਚ ਤੈਰਨਾ ਚਾਹੁੰਦਾ ਹਾਂ…
ਬੇਟਾ (ਮਾਂ ਨੂੰ),’ਮਾਂ, ਮੈਂ ਵੀ ਤਲਾਬ ਵਿਚ ਤੈਰਨਾ ਚਾਹੁੰਦਾ ਹਾਂ।’
ਮਾਂ,’ਨਹੀਂ ਬੇਟਾ, ਡੁੱਬ ਜਾਵੇਂਗਾ।’
ਬੇਟਾ,’ਪਰ ਪਿਤਾ ਜੀ ਤਾਂ ਘੰਟੇ ਭਰ ਤੋਂ ਤਲਾਬ ਵਿਚ ਤੈਰ ਰਹੇ ਹਨ।’
ਮਾਂ,’ਬੇਟਾ, ਤੇਰੇ ਪਿਤਾ ਜੀ ਦਾ ਤਾਂ ਬੀਮਾ ਹੋ ਚੁੱਕਿਆ ਹੈ।’
ਸੰਗਮਰਮਰ ਸੇ ਤਰਾਸ਼ਾ ਖੁਦਾ ਨੇ ਤੇਰੇ ਬਦਨ ਕੋ…
ਪਤਨੀ,’ਕੋਈ ਨਵਾਂ ਸ਼ੇਅਰ ਸੁਣਾਓ।’
ਪਤੀ,’ਸੰਗਮਰਮਰ ਸੇ ਤਰਾਸ਼ਾ ਖੁਦਾ ਨੇ ਤੇਰੇ ਬਦਨ ਕੋ…।
ਪਤਨੀ (ਖੁਸ਼ੀ ਨਾਲ),’ਅੱਗੇ?’
ਪਤੀ,’ਬਾਕੀ ਬਚਿਆ ਪੱਥਰ ਉਸ ਨੇ ਤੇਰੀ ਅਕਲ ‘ਤੇ ਰੱਖ ਦਿੱਤਾ।’
ਫਿਰ ਕੀ ਹੋਇਆ?
ਸੰਤੋਸ਼,’ਹਰਿਆਣਾ ਰੋਡਵੇਜ਼ ਦੀ ਬੱਸ ਵਿਚ ਲਿਖਿਆ ਸੀ ਕਿ ਕਿਸੇ ਵੀ ਅਣਜਾਣ ਵਿਅਕਤੀ ਤੋਂ ਕੋਈ ਚੀਜ਼ ਨਾ ਲਵੋ।’
ਵਿਨੋਦ,’ਫਿਰ ਕੀ ਹੋਇਆ?’
ਸੰਤੋਸ਼,’ਮੈਂ ਤਾਂ ਫਿਰ ਟਿਕਟ ਵੀ ਨਹੀਂ ਲਈ।’
ਸਫਲ ਆਦਮੀ ਪਿੱਛੇ ਇਕ ਔਰਤ ਹੁੰਦੀ ਹੈ…
ਪਤਨੀ (ਪਤੀ ਨੂੰ),’ਹਰ ਸਫਲ ਆਦਮੀ ਪਿੱਛੇ ਇਕ ਔਰਤ ਹੁੰਦੀ ਹੈ, ਤੁਹਾਡੇ ਪਿੱਛੇ ਮੈਂ ਹਾਂ।’
ਪਤੀ,’ਅੱਛਾ ਸੱਚਮੁੱਚ! ਜੇ ਇਕ ਔਰਤ ਨਾਲ ਇੰਨੀ ਸਫਲਤਾ ਹੈ ਤਾਂ ਸੋਚ ਰਿਹਾ ਹਾਂ 2-3 ਵਿਆਹ ਹੋਰ ਕਰਵਾ ਲਵਾਂ।’
ਸ਼ਾਦੀਸ਼ੁਦਾ ਆਦਮੀ ਜਦੋਂ ਉਦਾਸ ਹੁੰਦਾ ਹੈ ਤਾਂ…
ਸ਼ਾਦੀਸ਼ੁਦਾ ਆਦਮੀ ਜਦੋਂ ਉਦਾਸ ਹੁੰਦਾ ਹੈ ਤਾਂ ਯਾਰ-ਦੋਸਤ ਪੁੱਛਦੇ ਹੀ ਹਨ ਕਿ ਕੀ ਹੋਇਆ?
ਜਵਾਬ ਮਿਲਦਾ ਹੈ—ਯਾਰ, ਕੁਝ ਨਹੀਂ। ਤੇਰੀ ਭਾਬੀ ਨਾਲ ‘ਕਿਹਾ-ਸੁਣੀ’ ਹੋ ਗਈ ਜਦੋਂਕਿ ‘ਕਿਹਾ’ (ਕਿਹਾ) ਕੁਝ ਨਹੀਂ ਹੁੰਦਾ, ਸਿਰਫ ‘ਸੁਣੀ’ ਹੁੰਦੀ ਹੈ।
ਪੰਜਾਬੀ ਸਾਡੀ ਮਾਂ ਬੋਲੀਾ ਹੈ…
ਰਮਨ,’ਪੰਜਾਬੀ ਸਾਡੀ ਮਾਂ ਬੋਲੀ ਹੈੈ, ਪਿਤਾ ਭਾਸ਼ਾ ਕਿਉਂ ਨਹੀਂ?’
ਸੁਨੀਲ,’ਕਿਉਂਕਿ ਮਾਤਾ ਜੀ ਨੇ ਪਿਤਾ ਜੀ ਨੂੰ ਕਦੇ ਬੋਲਣ ਹੀ ਨਹੀਂ ਦਿੱਤਾ।’
ਆਖਰੀ ਇੱਛਾ…
ਡਾਕਟਰ (ਮਰੀਜ਼ ਨੂੰ)-ਤੂੰ ਸਿਰਫ 2 ਘੰਟੇ ਲਈ ਦੁਨੀਆ ਦਾ ਮਹਿਮਾਨ ਏ, ਤੇਰੀ ਕੋਈ ਆਖਰੀ ਇੱਛਾ?
ਮਰੀਜ਼-ਜੀ ਹਾਂ, ਹੈ।
ਡਾਕਟਰ-ਕੀ?
ਮਰੀਜ਼-ਇਕ ਚੰਗੇ ਡਾਕਟਰ ਦੀ ਜੋ ਮੇਰੀ ਜਾਨ ਬਚਾ ਸਕੇ।
ਗਾਂ ਤੇ ਵੱਛਾ
ਸਿਪਾਹੀ (ਲੜਕੇ ਨੂੰ)-ਇਹ ਗਾਂ ਤੇ ਵੱਛਾ ਕਿਸ ਦਾ ਹੈ?
ਲੜਕਾ-ਗਾਂ ਦਾ ਤਾਂ ਮੈਨੂੰ ਪਤਾ ਨਹੀਂ। ਹਾਂ, ਵੱਛਾ ਕਿਸ ਦਾ ਹੈ, ਇਹ ਮੈਨੂੰ ਪਤਾ ਹੈ।
ਸਿਪਾਹੀ-ਦੱਸ ਕਿਸ ਦਾ ਹੈ?
ਲੜਕਾ-ਜੀ, ਗਾਂ ਦਾ।
ਮਾਲਕਣ ਤੇ ਨੌਕਰਾਣੀ
ਮਾਲਕਣ ਬਾਜ਼ਾਰੋਂ ਆਈ, ਨੌਕਰਾਣੀ ਨੂੰ ਪੁੱਛਿਆ, ‘ਨੀਂ ਨੀਰੂ, ਤੈਨੂੰ ਫਰਿੱਜ ਸਾਫ ਕਰਨ ਨੂੰ ਕਿਹਾ ਸੀ, ਕਰ ਦਿੱਤਾ?’
ਨੀਰੂ-ਹਾਂ ਜੀ, ਚੰਗੀ ਤਰ੍ਹਾਂ, ਪਰ ਬੀਬੀ ਜੀ, ਫਰਿੱਜ ਵਿਚ ਰੱਖੀ ਮਲਾਈ ਤੇ ਬਰਫੀ ਬੜੀ ਸਵਾਦ ਸੀ।