ਸਪੋਰਟਸ ਡੈਸਕ, ਨਵੀਂ ਦਿੱਲੀ : ਅਹਿਮਦਾਬਾਦ ਦਾ ਨਰਿੰਦਰ ਮੋਦੀ ਸਟੇਡੀਅਮ 14 ਅਕਤੂਬਰ ਨੂੰ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਮੇਜ਼ਬਾਨੀ ਕਰੇਗਾ। ਇਕ ਰੋਜ਼ਾ ਵਿਸ਼ਵ ਕੱਪ ਦੇ ਇਤਿਹਾਸ ਵਿਚ ਭਾਰਤ ਅਤੇ ਪਾਕਿਸਤਾਨ 8ਵੀਂ ਵਾਰ ਇਕ-ਦੂਜੇ ਨਾਲ ਭਿੜਨਗੇ। ਸਿਰਫ਼ ਭਾਰਤ ਨੇ ਹੀ ਪਿਛਲੇ ਸੱਤ ਮੈਚ ਜਿੱਤੇ ਹਨ। ਪਾਕਿਸਤਾਨ ਇਕ ਵੀ ਮੈਚ ਨਹੀਂ ਜਿੱਤ ਸਕਿਆ ਹੈ। ਉਸ ਨੂੰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ-ਪਾਕਿਸਤਾਨ ਮੈਚ ਦੌਰਾਨ ਪੰਜ ਪ੍ਰਮੁੱਖ ਖਿਡਾਰੀਆਂ ‘ਤੇ ਨਜ਼ਰ ਰਹੇਗੀ। ਇਨ੍ਹਾਂ ਵਿਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਕੇਐੱਲ ਰਾਹੁਲ, ਮੁਹੰਮਦ ਰਿਜ਼ਵਾਨ ਅਤੇ ਅਬਦੁੱਲਾ ਸ਼ਫੀਕ ਦੇ ਨਾਂ ਸ਼ਾਮਲ ਹਨ।
ਵਿਰਾਟ ਕੋਹਲੀ
ਵਿਰਾਟ ਕੋਹਲੀ ਕੀ ਕਰਨ ਦੇ ਸਮਰੱਥ ਹੈ, ਇਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਟੀਮ ਇੰਡੀਆ ਜਦੋਂ ਵੀ ਮੁਸੀਬਤ ‘ਚ ਫਸੀ ਹੈ ਤਾਂ ਵਿਰਾਟ ਕੋਹਲੀ ਨੇ ਹੀ ਇਸ ਨੂੰ ਮੁਸੀਬਤ ‘ਚੋਂ ਕੱਢਿਆ ਹੈ। ਉਸ ਨੇ ਅਜਿਹਾ ਆਸਟਰੇਲੀਆ ਖਿਲਾਫ ਕੀਤਾ ਸੀ। ਇਸ ਤੋਂ ਪਹਿਲਾਂ ਟੀ-20 ਵਿਸ਼ਵ ਕੱਪ ‘ਚ ਕੋਹਲੀ ਨੇ ਹੀ ਭਾਰਤ ਨੂੰ ਪਾਕਿਸਤਾਨ ਖਿਲਾਫ ਜਿੱਤ ਦਿਵਾਈ ਸੀ।
ਰੋਹਿਤ ਸ਼ਰਮਾ
ਰੋਹਿਤ ਸ਼ਰਮਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ, ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਅਤੇ ਵਿਸ਼ਵ ਕੱਪ ਦੇ ਇਤਿਹਾਸ ਵਿਚ ਭਾਰਤ ਲਈ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਖਿਡਾਰੀ ਬਣ ਗਿਆ ਹੈ। ਇਹ ਸਭ ਅਫਗਾਨਿਸਤਾਨ ਦੇ ਖਿਲਾਫ ਸਿਰਫ ਇੱਕ ਮੈਚ ਵਿੱਚ ਹੋਇਆ। ਜੇ ਰੋਹਿਤ ਦਾ ਬੱਲਾ ਕੰਮ ਕਰਦਾ ਹੈ ਤਾਂ ਪਾਕਿਸਤਾਨ ਦੇ ਗੇਂਦਬਾਜ਼ ਮੁਸੀਬਤ ਵਿਚ ਪੈ ਜਾਣਗੇ।
ਮੁਹੰਮਦ ਰਿਜ਼ਵਾਨ
ਸਹੀ ਅਰਥਾਂ ਵਿਚ ਫਾਈਟਰ ਮੁਹੰਮਦ ਰਿਜ਼ਵਾਨ ਨੇ ਕੋਈ ਵੀ ਮੌਕਾ ਆਪਣੇ ਹੱਥੋਂ ਨਹੀਂ ਜਾਣ ਦਿੱਤਾ। T20I ਵਿਚ ਇਕ ਸਲਾਮੀ ਬੱਲੇਬਾਜ਼, ਵਨਡੇ ਵਿਚ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਆਉਂਦਾ ਹੈ। ਹੁਣ ਤੱਕ ਦੋ ਮੈਚਾਂ ਵਿਚ ਇੱਕ ਅਰਧ ਸੈਂਕੜਾ ਅਤੇ ਸੈਂਕੜਾ ਲਗਾਉਣ ਦੇ ਨਾਲ ਉਹ ਇਸ ਸਮੇਂ ਪਾਕਿਸਤਾਨ ਦੇ ਸਭ ਤੋਂ ਇਨਫਾਰਮ ਵਿਚ ਚੱਲ ਰਹੇ ਬੱਲੇਬਾਜ਼ ਹਨ।
ਕੇਐੱਲ ਰਾਹੁਲ
ਕੇਐੱਲ ਰਾਹੁਲ ਦੀ ਵਾਪਸੀ ਬਿਹਤਰ ਕਹਾਣੀਆਂ ਵਿੱਚੋਂ ਇਕ ਰਹੀ ਹੈ। ਉਸ ਨੇ ਏਸ਼ੀਆ ਕੱਪ ਦੇ ਸੁਪਰ-4 ‘ਚ ਪਾਕਿਸਤਾਨ ਖਿਲਾਫ ਸੈਂਕੜਾ ਲਗਾ ਕੇ ਵਾਪਸੀ ਦਾ ਐਲਾਨ ਕੀਤਾ ਸੀ। ਵਿਸ਼ਵ ਕੱਪ ‘ਚ ਉਸ ਨੇ ਆਸਟ੍ਰੇਲੀਆ ਖਿਲਾਫ ਅਜੇਤੂ 97 ਦੌੜਾਂ ਬਣਾਈਆਂ ਅਤੇ ਸੰਘਰਸ਼ ਕਰ ਰਹੀ ਟੀਮ ਇੰਡੀਆ ਨੂੰ ਜਿੱਤ ਤੱਕ ਪਹੁੰਚਾਇਆ।
ਅਬਦੁੱਲਾ ਸ਼ਫੀਕ
ਅਬਦੁੱਲਾ ਸ਼ਫੀਕ, ਜਿਸ ਨੇ ਆਪਣਾ ਵਿਸ਼ਵ ਕੱਪ ਡੈਬਿਊ ਕਰਨ ਤੋਂ ਪਹਿਲਾਂ ਪੰਜਵੇਂ ਨੰਬਰ ‘ਤੇ ਸਿਰਫ ਚਾਰ ਵਨਡੇ ਖੇਡੇ ਸਨ, ਨੇ ਆਪਣੀ ਕਲਾਸ ਦਿਖਾਈ। ਸ਼੍ਰੀਲੰਕਾ ਖਿਲਾਫ ਸੈਂਕੜਾ ਲਗਾਇਆ ਅਤੇ ਵਿਸ਼ਵ ਕੱਪ ਡੈਬਿਊ ‘ਤੇ ਸੈਂਕੜਾ ਲਗਾਉਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਬਣ ਗਿਆ। ਉਹ ਭਾਰਤ ਖਿਲਾਫ ਮੈਚ ‘ਚ ਅਹਿਮ ਭੂਮਿਕਾ ਨਿਭਾ ਸਕਦਾ ਹੈ।



