ਆਨਲਾਈਨ ਡੈਸਕ, ਨਵੀਂ ਦਿੱਲੀ : ਹਾਫਿਜ਼ ਸਈਦ ਦੀ ਭਾਰਤ ਹਵਾਲਗੀ ਭਾਰਤ ਸਰਕਾਰ ਪਾਕਿਸਤਾਨ ਦੇ ਮੋਸਟ ਵਾਂਟੇਡ ਅੱਤਵਾਦੀ ਹਾਫਿਜ਼ ਸਈਦ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਸਰਕਾਰ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਹਾਫਿਜ਼ ਨੂੰ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ ਹੈ।

ਹਾਫਿਜ਼ ਦੀ ਹਵਾਲਗੀ ਦੀ ਮੰਗ

ਪਾਕਿਸਤਾਨੀ ਮੀਡੀਆ ਇਸਲਾਮਾਬਾਦ ਪੋਸਟ ਮੁਤਾਬਕ ਭਾਰਤ ਸਰਕਾਰ ਨੇ ਅਧਿਕਾਰਤ ਤੌਰ ‘ਤੇ ਹਾਫਿਜ਼ ਸਈਦ ਦੀ ਭਾਰਤ ਹਵਾਲਗੀ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਹਾਫਿਜ਼ ਦੀ ਹਵਾਲਗੀ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਲਈ ਭਾਰਤ ਤੋਂ ਬੇਨਤੀ ਮਿਲੀ ਹੈ।

26/11 ਹਮਲੇ ਦਾ ਮਾਸਟਰਮਾਈਂਡ ਹੈ ਹਾਫਿਜ਼

ਹਾਫਿਜ਼ ਸਈਦ ਮੁੰਬਈ ਵਿੱਚ 26/11 ਦੇ ਹਮਲਿਆਂ ਦਾ ਮਾਸਟਰਮਾਈਂਡ ਹੈ। ਇਸ ਹਮਲੇ ਵਿਚ ਅਮਰੀਕੀਆਂ ਸਮੇਤ 160 ਤੋਂ ਵੱਧ ਲੋਕ ਮਾਰੇ ਗਏ ਸਨ।