ਆਨਲਾਈਨ ਡੈਸਕ, ਨਵੀਂ ਦਿੱਲੀ : ਹੁਣ ਇੱਕ ਵਾਰ ਫਿਰ ਗਿਆਨਵਾਪੀ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ।ਹਿੰਦੂ ਧਿਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹਿੰਦੂ ਪੱਖ ਨੇ ਸੀਲ ਕੀਤੇ ਖੇਤਰ ਦਾ ਸਰਵੇਖਣ ਕਰਨ ਦੀ ਮੰਗ ਕੀਤੀ ਹੈ।

ਦਾਇਰ ਪਟੀਸ਼ਨ ਅਨੁਸਾਰ ਸ਼ਿਵਲਿੰਗ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਜੂ ਖਾਨਾ ਦਾ ਏ.ਐਸ.ਆਈ. ਸਰਵੇਖਣ ਕਰਨ ਦੀਆਂ ਹਦਾਇਤਾਂ ਦੇਣ ਦੀ ਮੰਗ ਕੀਤੀ ਗਈ ਹੈ।

ਮਈ 2022 ਵਿੱਚ, ਵਜੂਖਾਨਾ ਵਿੱਚ ਇੱਕ ਸ਼ਿਵਲਿੰਗ ਵਰਗਾ ਢਾਂਚਾ ਮਿਲਣ ਤੋਂ ਬਾਅਦ, ਇਸ ਸਥਾਨ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ‘ਤੇ ਸੀਲ ਕਰ ਦਿੱਤਾ ਗਿਆ ਸੀ। ਹਿੰਦੂ ਪੱਖ ਇਸ ਨੂੰ ਕਾਸ਼ੀ ਵਿਸ਼ਵਨਾਥ ਦਾ ਮੂਲ ਸ਼ਿਵਲਿੰਗ ਮੰਨਦਾ ਹੈ। ਹੁਣ ਹਿੰਦੂ ਪੱਖ ਨੇ ਇਸ ਸੀਲ ਕੀਤੇ ਇਲਾਕੇ ਦਾ ਸਰਵੇ ਕਰਵਾਉਣ ਦੀ ਮੰਗ ਕੀਤੀ ਹੈ।