ਮਨੋਰੰਜਨ ਡੈਸਕ, ਨਵੀਂ ਦਿੱਲੀ : ਮੁਨੱਵਰ ਫਾਰੂਕੀ ਨੇ ‘ਬਿੱਗ ਬੌਸ 17’ ਦੀ ਟਰਾਫੀ ਜਿੱਤ ਲਈ ਹੈ। ‘ਡੋਂਗਰੀ ਕੇ ਰਾਜਾ’ ਲਈ ਪ੍ਰਸ਼ੰਸਕ ਕਾਫੀ ਖੁਸ਼ ਹਨ। ਮੁਨੱਵਰ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਟਰਾਫੀ ਜਿੱਤਣ ਤੋਂ ਬਾਅਦ ਮੁਨੱਵਰ ਫਾਰੂਕੀ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆ ਚੁੱਕੀ ਹੈ।

ਬਿੱਗ ਬੌਸ ਦੇ ਘਰ ‘ਚ ਕਰੀਬ 105 ਦਿਨ ਬਿਤਾਉਣ ਤੋਂ ਬਾਅਦ 28 ਜਨਵਰੀ ਨੂੰ ਟਾਪ 5 ਪ੍ਰਤੀਯੋਗੀਆਂ ਦਾ ਸਫ਼ਰ ਖਤਮ ਹੋ ਗਿਆ। ਮੁਨੱਵਰ ਫਾਰੂਕੀ ਦੇ ਨਾਲ ਅੰਕਿਤਾ ਲੋਖੰਡੇ, ਅਭਿਸ਼ੇਕ ਕੁਮਾਰ, ਮਨਾਰਾ ਚੋਪੜਾ ਅਤੇ ਅਰੁਣ ਮਾਸ਼ੇਟੀ ਵੀ ਟਰਾਫੀ ਲਈ ਮੁਕਾਬਲਾ ਕਰ ਰਹੇ ਸਨ। ਮੁਨੱਵਰ ਫਾਰੂਕੀ ਨੇ ਸਾਰਿਆਂ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਟਰਾਫੀ ਜਿੱਤਣ ਤੋਂ ਬਾਅਦ ਮੁਨੱਵਰ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਸ ਨੇ ਆਪਣੇ ਸਫ਼ਰ ਸਮੇਤ ਸਾਰੇ ਮੁਕਾਬਲੇਬਾਜ਼ਾਂ ਲਈ ਬਿਆਨ ਦਿੱਤਾ ਹੈ।

ਕਿਸ ਨੂੰ ਦਿੱਤਾ ਸਫਲਤਾ ਦਾ ਸਿਹਰਾ?

ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਬਿਆਨ ਵਿਚ ਮੁਨੱਵਰ ਨੇ ਕਿਹਾ, ‘ਮੈਂ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਆਪ ਨੂੰ ਦੇਵਾਂਗਾ। ਇਸੇ ਤਰ੍ਹਾਂ ਮੈਂ ਆਪਣੀਆਂ ਸਾਰੀਆਂ ਅਸਫਲਤਾਵਾਂ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਵਾਂਗਾ। ਮੈਂ ਹਮੇਸ਼ਾ ਆਪਣੀਆਂ ਅਸਫਲਤਾਵਾਂ ਨੂੰ ਸਵੀਕਾਰ ਕਰਦਾ ਹਾਂ… ਅਭਿਸ਼ੇਕ, ਮਨਾਰਾ ਅਤੇ ਅੰਕਿਤਾ ਨਾਲ ਮੇਰੀ ਦੋਸਤੀ ਜਾਰੀ ਰਹੇਗੀ।

ਜੋ ਵੀ ਹੋਇਆ ਮੇਰੇ ਕਰਮਾਂ ਕਰਕੇ ਹੋਇਆ’

ਮੁਨੱਵਰ ਨੇ ਕਿਹਾ, ‘ਅੰਦਰ ਜੋ ਕੁਝ ਹੋ ਰਿਹਾ ਸੀ, ਉਹ ਮੇਰੇ ਕਰਮਾਂ ਦੀ ਵਜ੍ਹਾ ਨਾਲ ਹੋ ਰਿਹਾ ਸੀ ਅਤੇ ਜੋ ਕੁਝ ਬਾਹਰ ਹੋ ਰਿਹਾ ਸੀ, ਉਹ ਵੀ ਮੇਰੇ ਕਰਮਾਂ ਕਾਰਨ ਹੋ ਰਿਹਾ ਸੀ। ਜੋ ਸਮਰਥਨ ਅਤੇ ਪਿਆਰ ਮਿਲਿਆ ਹੈ ਉਹ ਜਾਣਦੇ ਹਨ ਮੈਨੂੰ । ਕਈ ਵਾਰ ਦੋਸਤਾਂ ਵਿਚ ਨਾਰਾਜ਼ਗੀ ਵੀ ਹੁੰਦੀ ਹੈ। ਆਪਸ ‘ਚ ਦੋਸਤਾਂ ਵਿਚਕਾਰ ਰੰਜਿਸ਼ ਹੋਣੀ ਤੈਅ ਹੈ ਪਰ ਜੋ ਅਸਲ ਰਿਸ਼ਤੇ ਹਨ, ਉਹ ਘਰੋਂ ਬਾਹਰ ਵੀ ਰਹਿੰਦੇ ਹਨ।

ਟਰਾਫੀ ਨਾਲ ਮਿਲੀ ਚਮਕਦਾਰ ਕਾਰ

ਟਰਾਫੀ ਦੇ ਨਾਲ ਮੁਨੱਵਰ ਫਾਰੂਕੀ ਨੂੰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਹੁੰਡਈ ਕ੍ਰੇਟਾ ਮਿਲੀ ਹੈ। ਉਸ ਦੀ ਭੈਣ ਅਤੇ ਐਮਸੀ ਸਟੈਨ ਉਸ ਦਾ ਸਮਰਥਨ ਕਰਨ ਲਈ ਸ਼ੋਅ ‘ਚ ਹਾਜ਼ਰ ਹੋਏ ਸਨ।