ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Munawar Faruqui : ਮੁਨੱਵਰ ਫਾਰੂਕੀ ‘ਬਿੱਗ ਬੌਸ 17’ ਦੇ ਜੇਤੂ ਬਣ ਗਏ ਹਨ। ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਉਨ੍ਹਾਂ ਬੀਬੀ 17 ਦੀ ਟਰਾਫੀ ਜਿੱਤੀ ਹੈ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ ਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਵੱਖ-ਵੱਖ ਪੋਸਟਾਂ ਪਾ ਰਹੇ ਹਨ। ਟਾਪ-3 ‘ਚ ਆ ਕੇ ਉਨ੍ਹਾਂ ਪਹਿਲਾਂ ਅਭਿਸ਼ੇਕ ਅਤੇ ਮਨਾਰਾ ਨੂੰ ਹਰਾਇਆ, ਫਿਰ ਟਾਪ-2 ‘ਚ ਅਭਿਸ਼ੇਕ ਨਾਲ ਮੁਕਾਬਲਾ ਕਰ ਕੇ ਬਿੱਗ ਬੌਸ ਦੀ ਟਰਾਫੀ ਜਿੱਤੀ। ਪ੍ਰਾਈਜ਼ ਮਨੀ ਦੇ ਤੌਰ ‘ਤੇ ਉਨ੍ਹਾਂ ਨੂੰ 50 ਲੱਖ ਰੁਪਏ ਤੇ ਹੁੰਡਈ ਕ੍ਰੇਟਾ ਕਾਰ ਮਿਲੀ ਹੈ। ਆਓ ਜਾਣਦੇ ਹਾਂ ਮੁਨੱਵਰ ਫਾਰੂਕੀ ਕੌਣ ਹਨ ਤੇ ਅੱਜਕੱਲ੍ਹ ਉਨ੍ਹਾਂ ਦੀ ਜੀਵਨ ਸ਼ੈਲੀ ਕਿਵੇਂ ਦੀ ਹੈ।

ਕੌਣ ਹਨ ਮੁਨੱਵਰ ਫਾਰੂਕੀ?

ਮੁਨੱਵਰ ਫਾਰੂਕੀ ਦਾ ਪੂਰਾ ਨਾਂ ਮੁਨੱਵਰ ਇਕਬਾਲ ਫਾਰੂਕੀ ਹੈ। ਗੁਜਰਾਤ ਦੇ ਇਕ ਆਮ ਮੁਸਲਿਮ ਪਰਿਵਾਰ ‘ਚ ਸਾਲ 1992 ‘ਚ ਜਨਮੇ ਮੁਨੱਵਰ ਅੱਜ ਦੇਸ਼ ਦੇ ਚੋਟੀ ਦੇ ਸਟੈਂਡ ਅੱਪ ਕਾਮੇਡੀਅਨਾਂ ‘ਚ ਗਿਣੇ ਜਾਂਦੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਮਜ਼ਬੂਤ ​​ਫੈਨ ਫਾਲੋਇੰਗ ਹੈ। ਉਨ੍ਹਾਂ ਕਈ ਸੰਗੀਤਕਾਰਾਂ ਨਾਲ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣਾ ਯੂ-ਟਿਊਬ ਚੈਨਲ ਵੀ ਚਲਾਉਂਦੇ ਹਨ, ਜਿੱਥੇ ਖਬਰ ਲਿਖੇ ਜਾਣ ਤਕ ਉਨ੍ਹਾਂ ਦੇ 4.62 ਮਿਲੀਅਨ ਸਬਸਕ੍ਰਾਈਬਰ ਹਨ। ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਇਸ ਪਲੇਟਫਾਰਮ ‘ਤੇ ਉਸ ਦੇ 11.6 ਮਿਲੀਅਨ ਫਾਲੋਅਰਜ਼ ਹਨ।

ਬਿੱਗ ਬੌਸ 17 ਤੋਂ ਪਹਿਲਾਂ 2022 ‘ਚ ਮੁਨੱਵਰ ਕੰਗਨਾ ਰਣੌਤ ਦੇ ਡਿਜੀਟਲ ਰਿਐਲਿਟੀ ਸ਼ੋਅ ਲਾਕ ਅੱਪ ‘ਚ ਵੀ ਨਜ਼ਰ ਆਏ ਸਨ, ਜਿਸਦੀ ਟਰਾਫੀ ਵੀ ਉਨ੍ਹਾਂ ਜਿੱਤੀ ਸੀ। ਰਿਪੋਰਟਾਂ ਦੀ ਮੰਨੀਏ ਤਾਂ ਪਹਿਲਾਂ ਉਹ ਆਪਣੇ ਅਧਿਆਪਕਾਂ ਤੇ ਆਲੇ-ਦੁਆਲੇ ਦੇ ਲੋਕਾਂ ਦੀ ਮਿਮੀਕ੍ਰੀ ਕਰਦਾ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਮੁਨੱਵਰ ਦਾ ਟੈਲੇਂਜ ਵਧਦਾ ਗਿਆ।

ਅੱਜ ਕਿਵੇਂ ਦੀ ਜ਼ਿੰਦਗੀ ਜਿਊਂਦੇ ਹਨ ਮੁਨੱਵਰ ?

16 ਸਾਲ ਦੀ ਉਮਰ ‘ਚ ਮੁਨੱਵਰ ਨੇ ਆਪਣੀ ਮਾਂ ਨੂੰ ਗੁਆ ਦਿੱਤਾ। ਇਸ ਦੇ ਨਾਲ ਹੀ ਜਦੋਂ ਉਹ 17 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਬਿਮਾਰੀ ਕਾਰਨ ਮੰਜੇ ‘ਤੇ ਪੈ ਗਏ। ਇਸ ਕਾਰਨ ਉਨ੍ਹਾਂ ਦੇ ਪੂਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਨ੍ਹਾਂ ‘ਤੇ ਆ ਗਈਆਂ। ਆਪਣੇ ਹੁਨਰ ਨੂੰ ਪਛਾਣਦੇ ਹੋਏ ਉਹ ਹੌਲੀ-ਹੌਲੀ ਸਟੈਂਡਅੱਪ ਦੀ ਦੁਨੀਆ ‘ਚ ਦਾਖਲ ਹੋਏ ਤੇ ਕੁਝ ਹੀ ਸਾਲਾਂ ‘ਚ ਮੁਨੱਵਰ ਨੇ ਉੱਚਾਈ ਹਾਸਲ ਕਰ ਲਈ। ਬਿੱਗ ਬੌਸ 17 ‘ਚ ਮੁਨੱਵਰ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ ਤੇ ਉਨ੍ਹਾਂ ਦਾ ਬੇਟਾ ਉਨ੍ਹਾਂ ਦੇ ਨਾਲ ਹੀ ਰਹਿੰਦਾ ਹੈ।

ਅੱਜ ਉਨ੍ਹਾਂ ਦੀ ਨੈੱਟ ਵਰਥ ਕਾਫੀ ਚੰਗੀ ਹੈ। ਆਪਣੀ ਮਿਹਨਤ ਸਦਕਾ ਅੱਜ ਉਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਮੁਨੱਵਰ ਦੀ ਕੁੱਲ ਜਾਇਦਾਦ 1 ਤੋਂ 2 ਕਰੋੜ ਰੁਪਏ ਦੇ ਵਿਚਕਾਰ ਹੈ। ਇਕ ਮੀਡੀਆ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2022 ‘ਚ ਮੁਨੱਵਰ ਇਕ ਸ਼ੋਅ ਲਈ 3-4 ਲੱਖ ਰੁਪਏ ਲੈਂਦੇ ਸਨ। ਤੁਹਾਨੂੰ ਦੱਸ ਦੇਈਏ ਕਿ ਮੁਨੱਵਰ ਯੂਟਿਊਬ ਤੋਂ ਵੀ ਚੰਗੀ ਕਮਾਈ ਕਰਦੇ ਹਨ। ਉਨ੍ਹਾਂ ਕੋਲ ਮਹਿੰਗੀਆਂ ਕਾਰਾਂ ਦੀ ਵਧੀਆ ਕੁਲੈਕਸ਼ਨ ਹੈ।

ਇਸ ਵਿਚ Toyota Fortuner (33.4 – 51.4 ਲੱਖ ਰੁਪਏ), Mahindra Scorpio N (15.4 – 20.5 ਲੱਖ ਰੁਪਏ) ਅਤੇ MG Hector (15-22.20 ਲੱਖ ਰੁਪਏ) ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਮੁੰਬਈ ਤੇ ਗੁਜਰਾਤ ‘ਚ ਵੀ ਆਪਣਾ ਆਲੀਸ਼ਾਨ ਘਰ ਹੈ।