ਏਜੰਸੀ, ਕੋਟਾ : Youtuber ਐਲਵਿਸ਼ ਯਾਦਵ ਲਗਾਤਾਰ ਚਰਚਾ ‘ਚ ਹਨ। ਤਾਜ਼ਾ ਖ਼ਬਰ ਇਹ ਹੈ ਕਿ ਰਾਜਸਥਾਨ ਦੀ ਕੋਟਾ ਪੁਲਿਸ ਵੱਲੋਂ ਹਿਰਾਸਤ ‘ਚ ਲਏ ਜਾਣ ਤੇ ਰਿਹਾਅ ਕੀਤੇ ਜਾਣ ਤੋਂ ਬਾਅਦ ਐਲਵਿਸ਼ ਯਾਦਵ ਨੇ ਪਲਟਵਾਰ ਕੀਤਾ ਹੈ।
ਐਲਵਿਸ਼ ਯਾਦਵ ਦਾ ਕਹਿਣਾ ਹੈ ਕਿ ਉਸ ’ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਉਸ ਨੂੰ ਪੁਲਿਸ ਤੇ ਕਾਨੂੰਨ ’ਤੇ ਪੂਰਾ ਭਰੋਸਾ ਹੈ। ਉਹ ਭਾਜਪਾ ਸੰਸਦ ਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ’ਤੇ ਮਾਣਹਾਨੀ ਦਾ ਕੇਸ ਕਰੇਗਾ।


