ਬਿਜ਼ਨਸ ਡੈਸਕ, ਨਵੀਂ ਦਿੱਲੀ : ਦੀਵਾਲੀ ਦੇ ਮੌਕੇ ‘ਤੇ ਸੋਨਾ ਜਾਂ ਚਾਂਦੀ ਖਰੀਦਣਾ ਕਾਫੀ ਸ਼ੁਭ ਮੰਨਿਆ ਜਾਂਦਾ ਹੈ। ਧਨਤੇਰਸ (Dhanteras 2023) ਕੱਲ੍ਹ ਦੇਸ਼ ਭਰ ‘ਚ ਮਨਾਇਆ ਗਿਆ। ਇਸ ਦਿਨ ਲੋਕ ਕੁਝ ਨਵਾਂ ਜ਼ਰੂਰ ਖਰੀਦਦੇ ਹਨ। ਇਸ ਦਿਨ ਗਹਿਣਿਆਂ ਦੀਆਂ ਦੁਕਾਨਾਂ ‘ਤੇ ਸਭ ਤੋਂ ਵੱਧ ਭੀੜ ਹੁੰਦੀ ਹੈ ਕਿਉਂਕਿ ਲੋਕ ਧਨਤੇਰਸ ਦੇ ਮੌਕੇ ‘ਤੇ ਸੋਨੇ ਦੇ ਗਹਿਣੇ ਖਰੀਦਣਾ ਸ਼ੁਭ ਮੰਨਦੇ ਹਨ।
ਸੋਨਾ ਉਦੋਂ ਹੀ ਖਰਾ ਮੰਨਿਆ ਜਾਂਦਾ ਹੈ ਜਦੋਂ ਇਹ ਸ਼ੁੱਧ ਹੁੰਦਾ ਹੈ। ਡਿਜੀਟਲ ਯੁੱਗ ‘ਚ ਤੁਹਾਨੂੰ ਹੁਣ ਕਿਸੇ ਸੁਨਿਆਰੇ ਵੱਲੋਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਵਾਉਣ ਦੀ ਲੋੜ ਨਹੀਂ। ਤੁਸੀਂ ਸਿਰਫ਼ ਇਕ ਐਪ ਰਾਹੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ।
ਕੀ ਹੈ ਐਪ ਦਾ ਨਾਮ ?
ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨ ਵਾਲੀ ਇਸ ਐਪ ਦਾ ਨਾਂ ‘BIS Care App’ ਹੈ ਜਿਸ ਨੂੰ ਤੁਸੀਂ ਪਲੇਅ ਅਤੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। BIS ਕੇਅਰ ਐਪ ਗਹਿਣਿਆਂ ਦੀ ਪ੍ਰਮਾਣਿਕਤਾ ਬਾਰੇ ਖਰੀਦਦਾਰਾਂ ਨੂੰ ਰੀਅਲ ਟਾਈਮ ਅਪਡੇਟ ਦਿੰਦਾ ਹੈ।
ਇਹ ਐਪ ਕਿਸੇ ਨਿੱਜੀ ਸੰਸਥਾ ਵੱਲੋਂ ਨਹੀਂ ਬਲਕਿ ਭਾਰਤ ਸਰਕਾਰ ਦੁਆਰਾ ਬਣਾਈ ਗਈ ਹੈ। ਇਸ ਲਈ ਤੁਸੀਂ ਇਸ ‘ਤੇ ਭਰੋਸਾ ਕਰ ਸਕਦੇ ਹੋ। ਹਾਲਮਾਰਕ ਸੋਨੇ ਦੀ ਸ਼ੁੱਧਤਾ ਦਾ ਮਾਪ ਹੈ। ਸਰਕਾਰ ਨੇ ਹੁਣ ਹਰ ਸੋਨੇ ਦੇ ਗਹਿਣਿਆਂ ‘ਤੇ ਹਾਲਮਾਰਕਿੰਗ ਲਾਜ਼ਮੀ ਕਰ ਦਿੱਤੀ ਹੈ।
ਇਹ ਐਪ ਦੇਸ਼ ਵਿਚ ਹਰ ਕਿਸਮ ਦੇ ਸੋਨੇ ਦੇ ਗਹਿਣਿਆਂ ਨੂੰ ਟਰੈਕ ਕਰਨ ‘ਚ ਮਦਦ ਕਰਦਾ ਹੈ। ਸੋਨੇ ਤੋਂ ਇਲਾਵਾ BIS ਕੇਅਰ ਐਪ ਚਾਂਦੀ ਦੇ ਗਹਿਣਿਆਂ ਨੂੰ ਵੀ ਟਰੈਕ ਕਰਦਾ ਹੈ। ਇਹ ਐਪ ਸਿਰਫ ਹਾਲਮਾਰਕ ਵਾਲੀਆਂ ਸੋਨੇ ਅਤੇ ਚਾਂਦੀ ਦੀਆਂ ਚੀਜ਼ਾਂ ਲਈ ਹੈ।
ਕਿਵੇਂ ਕਰੀਏ BIS ਕੇਅਰ ਐਪ ਦੀ ਵਰਤੋਂ?
ਬਿਊਰੋ ਆਫ ਇੰਡੀਅਨ ਸਟੈਂਡਰਡਜ਼ (BIS) ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ ਕਿ BIS ਐਪ ਨੂੰ ਖੋਲ੍ਹ ਕੇ ਤੁਸੀਂ “ਵੈਰੀਫਾਈ HUID” ਸਹੂਲਤ ਦੀ ਵਰਤੋਂ ਕਰ ਕੇ ਹਾਲਮਾਰਕ ਵਾਲੇ ਗਹਿਣਿਆਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰ ਸਕਦੇ ਹੋ।
Are you concerned about the authenticity of #gold jewellery you are buying? Check it using the ‘Verify #HUID feature’ on the BIS Care App.
Download on Google Play and App Store: https://t.co/tBddMpu8Zs#HallmarkHaiTohSonaHai pic.twitter.com/GekV7vZ6o1
— Bureau of Indian Standards (@IndianStandards) April 10, 2023
ਕੀ ਹੈ HUID?
HUID ਦਾ ਪੂਰਾ ਨਾਂ ਹਾਲਮਾਰਕ ਯੂਨੀਕ ਆਇਡੈਂਟੀਫਿਕੇਸ਼ਨ ਹੈ। HUID ਨੰਬਰ ਛੇ ਅੱਖਰਾਂ ਵਾਲਾ ਇਕ ਵਿਲੱਖਣ ਅਲਫਾਨਿਊਮੇਰਿਕ ਕੋਡ ਹੈ। ਇਸ ਵਿਲੱਖਣ ਨੰਬਰ ਨੂੰ ਗਹਿਣਿਆਂ ‘ਤੇ ਇਕ ਐਸੇਇੰਗ ਤੇ ਹਾਲਮਾਰਕਿੰਗ ਸੈਂਟਰ ‘ਤੇ ਹੱਥਾਂ ਦੀ ਮੋਹਰ ਲਗਾ ਕੇ ਭੌਤਿਕ ਰੂਪ ‘ਚ ਅੰਕਿਤ ਕੀਤਾ ਜਾਂਦਾ ਹੈ।
BIS ਹਾਲਮਾਰਕ ਵੈਰੀਫਾਈ ਕਰਨ ਲਈ ਫਾਲੋ ਕਰੋ ਇਹ ਸਟੈੱਪ
ਤੁਹਾਨੂੰ ਆਪਣੇ ਫ਼ੋਨ ‘ਚ BIS ਕੇਅਰ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਲੌਗਇਨ ਕਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ‘ਚੈੱਕ ਲਾਇਸੈਂਸਿੰਗ ਡਿਟੇਲ’ ਸੈਕਸ਼ਨ ‘ਤੇ ਚੁਣਨਾ ਹੋਵੇਗਾ।
ਹੁਣ ਤੁਹਾਨੂੰ BIS ਕੇਅਰ ਐਪ ‘ਤੇ ‘Verify HUID’ ਨੂੰ ਚੁਣਨਾ ਹੋਵੇਗਾ।
ਆਪਣਾ HUID ਨੰਬਰ ਦਰਜ ਕਰਨ ਤੋਂ ਬਾਅਦ ਤੁਸੀਂ ਇਸਦੀ ਪੁਸ਼ਟੀ ਕਰ ਸਕਦੇ ਹੋ।
ਇਸ ਤੋਂ ਬਾਅਦ ਤੁਹਾਨੂੰ ਆਪਣੇ ਜੌਹਰੀ ਤੋਂ ਸਾਰੀ ਜਾਣਕਾਰੀ ਮਿਲ ਜਾਵੇਗੀ।


