Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਬਿਪਾਸ਼ਾ ਦੀ ਮਹਿੰਦੀ ਦੀ ਰਸਮ ‘ਚ ਇਹ ਖੂਬਸੂਰਤ ਅਦਾਕਾਰਾ ਆਈਆਂ ਨਜ਼ਰ, ਅੱਜ ਹੋਵੇਗਾ ਵਿਆਹ

By uscreative Published 1 min read

ਮੁੰਬਈ : ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ ਬੀਤੇ ਦਿਨੀਂ ਆਪਣੀ ਮਹਿੰਦੀ ਅਤੇ ਸੰਗੀਤ ਪ੍ਰੋਗਰਾਮਾਂ ਲਈ ਗੁਲਾਬੀ ਰੰਗ ਦਾ ਲਹਿੰਗਾ ਅਤੇ ਫੁੱਲਾਂ ਵਾਲੇ ਗਹਿਣੇ ਚੁਣੇ। ਇਸ ਪ੍ਰੋਗਰਾਮ ‘ਚ ਬਿਪਾਸ਼ਾ ਦੇ ਫਿਲਮ ਇੰਡਸਟਰੀ ਦੇ ਦੋਸਤ ਜਿਵੇਂ ਅਦਾਕਾਰਾ ਸ਼ਿਲਪਾ ਸ਼ੈਟੀ ਨਾਲ ਪਤੀ ਰਾਜ ਕੁੰਦਰਾ, ਭੈਣ ਸ਼ਮਿਤਾ ਪਟੇਲ ਸ਼ੈਟੀ, ਰਾਕੀ ਐੱਸ ਅਤੇ ਸੋਫੀ ਚੌਧਰੀ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਫਿਲਮ ‘ਆਲੋਨ’ ਦੇ ਸਹਿ-ਕਲਾਕਾਰ ਅਤੇ ਪ੍ਰੇਮੀ ਕਰਨ ਸਿੰਘ ਗਰੋਵਰ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਬਿਪਾਸ਼ਾ ਆਪਣੀਆਂ ਹੱਥਾਂ ‘ਤੇ ਮਹਿੰਦੀ ਲਗਾ ਕੇ ਬਹੁਤ ਖੂਬਸੂਰਤ ਲੱਗ ਰਹੀ ਸੀ। ਕਰਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਲਿਖਿਆ, ”ਤੂੰ ਮੇਰਾ ਸੁਪਨਾ ਹੈ, ਜੋ ਪੂਰਾ ਹੋ ਗਿਆ ਹੈ।” ਸ਼ਿਲਪਾ ਨੇ ਲਿਖਿਆ, ”ਬਿਪਾਸ਼ਾ ਅਤੇ ਕਰਨ ਨੂੰ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ”। ਜ਼ਿਕਰਯੋਗ ਹੈ ਕਿ ਅੱਜ ਬਿਪਾਸ਼ਾ ਦਾ ਵਿਆਹ ਪੂਰੇ ਬੰਗਾਲੀ ਰੀਤੀ-ਰਿਵਾਜਾਂ ਨਾਲ ਕੀਤਾ ਜਾਵੇਗਾ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp