Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਸ਼ਾਹਰੁਖ ਤੇ ਆਮਿਰ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ : ਜੂਹੀ

By uscreative Published 1 min read

ਮੁੰਬਈ— ਹਾਲ ਹੀ ‘ਚ ਫਿਲਮ ‘ਚਾਕ ਐਨ ਡਸਟਰ’ ਵਿਚ ਕੰਮ ਕਰ ਚੁੱਕੀ ਅਦਾਕਾਰਾ ਜੂਹੀ ਚਾਵਲਾ ਨੇ ਦੱਸਿਆ ਕਿ ਆਪਣੇ 3 ਦਹਾਕੇ ਦੇ ਕਰੀਅਰ ‘ਚ ਉਨ੍ਹਾਂ ਨੂੰ ਸੁਪਰਸਟਾਰ ਆਮਿਰ ਖਾਨ ਤੇ ਸ਼ਾਹਰੁਖ ਖਾਨ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ। ਟਵਿਟਰ ‘ਤੇ ਵੀਰਵਾਰ ਨੂੰ ਜੂਹੀ ਦੇ ਪ੍ਰਸ਼ੰਸਕਾਂ ਅਤੇ ਸ਼ੁੱਭਚਿੰਤਕਾਂ ਨੇ ਸਵਾਲ-ਜਵਾਬ ਸੈਸ਼ਨ ਵਿਚ ਉਸ ਤੋਂ ਪੁੱਛਿਆ ਕਿ ਉਸ ਨੂੰ ਕਿਨ੍ਹਾਂ ਅਭਿਨੇਤਾਵਾਂ ਨਾਲ ਕੰਮ ਕਰਕੇ ਮਜ਼ਾ ਆਇਆ। ਇਸ ‘ਤੇ ਜੂਹੀ ਨੇ ਜਵਾਬ ਦਿੱਤਾ ਕਿ ਸ਼ਾਹਰੁਖ ਅਤੇ ਆਮਿਰ। ਜੂਹੀ ਪਿਛਲੇ 3 ਦਹਾਕਿਆਂ ਤੋਂ ਹਿੰਦੀ ਸਿਨੇਮਾ ਦਾ ਹਿੱਸਾ ਰਹੀ ਹੈ।

ਉਸ ਨੇ ਸ਼ਾਹਰੁਖ ਨਾਲ ਡਰ, ਡੁਪਲੀਕੇਟ, ਰਾਮ ਜਾਨੇ, ਫਿਰ ਵੀ ਦਿਲ ਹੈ ਹਿੰਦੁਸਤਾਨੀ ਅਤੇ ਯੈੱਸ ਬੌਸ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਹੈ। ਉਥੇ ਹੀ ਆਮਿਰ ਨਾਲ ਕਿਆਮਤ ਸੇ ਕਿਆਮਤ ਤੱਕ, ਲਵ ਲਵ ਲਵ, ਤੁਮ ਮੇਰੇ ਹੋ, ਹਮ ਹੈਂ ਰਾਹੀ ਪਿਆਰ ਕੇ ਅਤੇ ਇਸ਼ਕ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ। ਪਰਦੇ ‘ਤੇ ਉਨ੍ਹਾਂ ਦੇ ਦਰਮਿਆਨ ਦੀ ਕੈਮਿਸਟਰੀ ਦੀ ਕਾਫੀ ਸ਼ਲਾਘਾ ਕੀਤੀ ਗਈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp