ਨਵੀਂ ਦਿੱਲੀ, ਜੇਐੱਨਐੱਨ : Bigg Boss 17 Promo OUT: ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਸ਼ੋਅ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਪ੍ਰੀਮੀਅਰ ਦੀ ਤਾਰੀਖ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਪ੍ਰੋਮੋ ਤੋਂ ਇਹ ਸਪੱਸ਼ਟ ਹੈ ਕਿ ਇਹ ਸੀਜ਼ਨ ਬਹੁਤ ਦਿਲਚਸਪ ਤੇ ਅਨੋਖਾ ਹੋਵੇਗਾ। ਖੈਰ, ਆਖਰਕਾਰ ਹੁਣ ਪ੍ਰੀਮੀਅਰ ਦੀ ਤਾਰੀਖ ਦਾ ਐਲਾਨ ਕਰ ਕੇ ਸਲਮਾਨ ਖਾਨ ਨੇ ਤਾਜ਼ਾ ਪ੍ਰੋਮੋ ਵਿੱਚ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।

‘ਬਿੱਗ ਬੌਸ OTT 2’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸਲਮਾਨ ਖਾਨ ਇਕ ਵਾਰ ਫਿਰ ‘ਬਿੱਗ ਬੌਸ’ ਦੇ ਅਗਲੇ ਸੀਜ਼ਨ ਨੂੰ ਹੋਸਟ ਕਰਨ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ‘ਬਿੱਗ ਬੌਸ 17’ ਦਾ ਪਹਿਲਾ ਪ੍ਰੋਮੋ ਸਾਹਮਣੇ ਆਇਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਦੂਜਾ ਪ੍ਰੋਮੋ ਦੇਖਣ ਤੋਂ ਬਾਅਦ, ਤੁਸੀਂ ਇਸ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰੋਗੇ।

ਬਿੱਗ ਬੌਸ 17 ਦਾ ਨਵਾਂ ਪ੍ਰੋਮੋ ਰਿਲੀਜ਼

ਪ੍ਰੋਡਿਊਸਰਜ਼ ਨੇ ਕਲਰਜ਼ ਟੀਵੀ ‘ਤੇ ਪ੍ਰਸਾਰਿਤ ਹੋਣ ਵਾਲੇ ‘ਬਿੱਗ ਬੌਸ 17’ ਦਾ ਨਵਾਂ ਪ੍ਰੋਮੋ ਜਾਰੀ ਕੀਤਾ ਹੈ। ਪ੍ਰੀਮੀਅਰ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, “ਇਸ ਵਾਰ ਪਿਆਰ ਦਾ ਇਮਤਿਹਾਨ ਹੋਵੇਗਾ, ਕੁਝ ਜਿੱਤਣਗੇ ਤੇ ਕੁਝ ਹਾਰਣਗੇ।” ਪ੍ਰੋਮੋ ‘ਚ ਸਲਮਾਨ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਬਿੱਗ ਬੌਸ ‘ਚ ਘਰ ਵਾਲਿਆਂ ਨੂੰ ਇਸ਼ਕ ‘ਚ ਸਖਤ ਇਮਤਿਹਾਨ ਦੇਣਾ ਹੋਵੇਗਾ।

ਕਦੋਂ ਸ਼ੁਰੂ ਹੋਵੇਗਾ ਬਿੱਗ ਬੌਸ 17 ?

ਇਕ ਹੋਰ ਪ੍ਰੋਮੋ ‘ਚ ਸਲਮਾਨ ਖਾਨ ਨੇ ਦੱਸਿਆ ਕਿ ਇਸ ਵਾਰ ਬਿੱਗ ਬੌਸ ਦੇ ਘਰ ‘ਚ ਕਈ ਧਮਾਕੇਦਾਰ ਕੰਟੈਸਟੈਂਟ ਆਉਣਗੇ, ਜੋ ਅੱਗ ਨਾਲ ਖੇਡਣਗੇ। ਇਨ੍ਹਾਂ ਪ੍ਰੋਮੋਜ਼ ਦੇ ਨਾਲ ਇਹ ਐਲਾਨ ਕੀਤਾ ਗਿਆ ਹੈ ਕਿ ਇਹ ਸ਼ੋਅ 15 ਅਕਤੂਬਰ ਤੋਂ ਰਾਤ 9 ਵਜੇ ਸ਼ੁਰੂ ਹੋ ਰਿਹਾ ਹੈ। ਤੁਸੀਂ ਇਸਨੂੰ OTT ਪਲੇਟਫਾਰਮ ਜੀਓ ਸਿਨੇਮਾ ‘ਤੇ 24 ਘੰਟੇ ਲਾਈਵ ਦੇਖ ਸਕਦੇ ਹੋ।

ਬਿੱਗ ਬੌਸ 17 ਦੇ ਕੰਟੈਸਟੈਂਟ

‘ਬਿੱਗ ਬੌਸ 17’ ‘ਚ ਕਿਹੜੇ-ਕਿਹੜੇ ਮੁਕਾਬਲੇਬਾਜ਼ ਆਉਣਗੇ, ਇਸ ਦੀ ਸੂਚੀ ਅਜੇ ਜਾਰੀ ਨਹੀਂ ਹੋਈ ਹੈ ਪਰ ਕਈ ਮਸ਼ਹੂਰ ਚਿਹਰਿਆਂ ਨੂੰ ਲੈ ਕੇ ਚਰਚਾ ਜ਼ੋਰਾਂ ‘ਤੇ ਹੈ। ਕਿਹਾ ਜਾ ਰਿਹਾ ਹੈ ਕਿ ਅੰਕਿਤਾ ਲੋਖੰਡੇ, ਈਸ਼ਾ ਮਾਲਵੀਯ, ਅਰਿਜੀਤ ਤਨੇਜਾ, ਐਸ਼ਵਰਿਆ ਸ਼ਰਮਾ ਤੇ ਅਰਮਾਨ ਮਲਿਕ ਸਮੇਤ ਕਈ ਸਿਤਾਰੇ ਬਿੱਗ ਬੌਸ ਦੇ ਘਰ ਵਿੱਚ ਕੈਦ ਹੋ ਸਕਦੇ ਹਨ।