ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Bigg Boss 17 : ਸਲਮਾਨ ਖਾਨ ਦਾ ਵਿਵਾਦਤ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 17 ਦੇ ਨਾਲ ਤਿਆਰ ਹੈ। ਹਾਲ ਹੀ ‘ਚ ਸ਼ੋਅ ਦੇ ਪ੍ਰੀਮੀਅਰ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਸ਼ੋਅ ਦਾ ਹਿੱਸਾ ਬਣਨ ਵਾਲੇ ਕੰਟੈਸਟੈਂਟਸ ਬਾਰੇ ਅਪਡੇਟਸ ਆ ਰਹੇ ਹਨ। ਹੁਣ ਬਾਲੀਵੁੱਡ ਦੇ ਸਭ ਤੋਂ ਵਿਵਾਦਤ ਮੁਕਾਬਲੇਬਾਜ਼ ਦੇ ਸ਼ਾਮਲ ਹੋਣ ਦੀ ਖਬਰ ਆਈ ਹੈ।
ਬਿੱਗ ਬੌਸ ਆਪਣੇ ਸ਼ੋਅ ‘ਚ ਸਭ ਤੋਂ ਵਿਵਾਦਿਤ ਕੰਟੈਸਟੈਂਟਸ ਨੂੰ ਲਿਆਉਣ ਲਈ ਜਾਣਿਆ ਜਾਂਦਾ ਹੈ। ਹੁਣ ਤਕ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ਜਿਵੇਂ ਪੂਜਾ ਭੱਟ, ਮੋਨਿਕਾ ਬੇਦੀ, ਕੋਇਨਾ ਮਿੱਤਰਾ, ਤਨੀਸ਼ਾ ਮੁਖਰਜੀ, ਸ਼ਮਿਤਾ ਸ਼ੈੱਟੀ, ਰਿਮੀ ਸੇਨ ਤੇ ਮਿਨੀਸ਼ਾ ਲਾਂਬਾ ਸ਼ਾਮਲ ਹੋ ਚੁੱਕੀਆਂ ਹਨ। ਬਿੱਗ ਬੌਸ ਸਬੰਧੀ ਹੁਣ ਜਿਸ ਬਾਲੀਵੁੱਡ ਅਦਾਕਾਰਾ ਨੂੰ ਲੈ ਕੇ ਖਬਰ ਆਈ ਹੈ, ਉਹ ਵਿਵਾਦਾਂ ‘ਚ ਇਨ੍ਹਾਂ ਸਭ ਨੂੰ ਮਾਤ ਦਿੰਦੀ ਹੈ।
ਕਿਹੜੀ ਅਦਾਕਾਰਾ ਦੀ ਹੋਈ ਐਂਟਰੀ ?
ਬਿੱਗ ਬੌਸ 17 ਦੇ ਤਾਜ਼ਾ ਅਪਡੇਟ ਅਨੁਸਾਰ, ਅਦਾਕਾਰਾ ਮਮਤਾ ਕੁਲਕਰਨੀ ਸ਼ੋਅ ‘ਚ ਸ਼ਾਮਲ ਹੋ ਸਕਦੀ ਹੈ। ਬਿੱਗ ਬੌਸ ਨਾਲ ਸਬੰਧਤ ਅਪਡੇਟ ਸ਼ੇਅਰ ਕਰਨ ਵਾਲੇ ਇਕ ਫੈਨ ਪੇਜ ਦੀ ਰਿਪੋਰਟ ਮੁਤਾਬਕ ਮਮਤਾ ਕੁਲਕਰਨੀ ਕੁਝ ਕਾਨੂੰਨੀ ਵਿਵਾਦਾਂ ‘ਚ ਉਲਝੀ ਹੋਈ ਹੈ। ਜੇਕਰ ਅਦਾਕਾਰਾ ਇਨ੍ਹਾਂ ਮਾਮਲਿਆਂ ਨੂੰ ਸੁਲਝਾਉਣ ‘ਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ ਬਿੱਗ ਬੌਸ ਨਾਲ ਵਾਪਸੀ ਕਰੇਗੀ। ਹਾਲਾਂਕਿ ਮੇਕਰਸ ਵੱਲੋਂ ਅਜੇ ਤਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਮਮਤਾ ਕੁਲਕਰਨੀ ਦੇ ਵਿਵਾਦ
ਮਮਤਾ ਕੁਲਕਰਨੀ ਫਿਲਮ ਇੰਡਸਟਰੀ ਦਾ ਅਜਿਹਾ ਨਾਂ ਹੈ ਜੋ ਆਪਣੇ ਕੰਮ ਤੋਂ ਜ਼ਿਆਦਾ ਵਿਵਾਦਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਅਦਾਕਾਰਾ ਨੇ ਸਭ ਤੋਂ ਪਹਿਲਾਂ 90 ਦੇ ਦਹਾਕੇ ‘ਚ ਟਾਪਲੈੱਸ ਫੋਟੋਸ਼ੂਟ ਕਰਵਾ ਕੇ ਹਲਚਲ ਮਚਾ ਦਿੱਤੀ ਸੀ। ਇਸ ਤੋਂ ਇਲਾਵਾ ਉਹ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹੀ ਹੈ। ਹਾਲ ਹੀ ‘ਚ ਇਹ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹੀ ਸੀ। ਮਮਤਾ ਕੁਲਕਰਨੀ ਨੇ ਫਿਲਮ ਇੰਡਸਟਰੀ ‘ਚ ਕਾਫੀ ਨਾਂ ਕਮਾਇਆ ਪਰ 2003 ‘ਚ ਉਹ ਐਕਟਿੰਗ ਛੱਡ ਕੇ ਯੋਗਿਨੀ ਬਣ ਗਈ। ਉਸਨੇ ਆਪਣੇ ਯੋਗਿਨੀ ਜੀਵਨ ਬਾਰੇ ਇੱਕ ਕਿਤਾਬ ਵੀ ਲਿਖੀ।
ਸਲਮਾਨ ਦੇ ਨਾਲ ਹੋਵੇਗਾ ਰੀਯੂਨੀਅਨ
ਮਮਤਾ ਕੁਲਕਰਨੀ ਨੇ ਸਲਮਾਨ ਖਾਨ ਨਾਲ ਫਿਲਮ ‘ਕਰਨ-ਅਰਜੁਨ’ ‘ਚ ਕੰਮ ਕੀਤਾ ਸੀ, ਜੋ ਬਲਾਕਬਸਟਰ ਰਹੀ ਸੀ। ਹੁਣ ਜੇਕਰ ਅਦਾਕਾਰਾ ਬਿੱਗ ਬੌਸ 17 ‘ਚ ਹਿੱਸਾ ਲੈਂਦੀ ਹੈ ਤਾਂ ਇਹ ਦੋਹਾਂ ਦਾ ਰੀਯੂਨੀਅਨ ਵੀ ਹੋਵੇਗਾ।



