Bigg Boss 17 : ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਕਲਰਸ ਚੈਨਲ ਦੇ ਮੋਸਟ ਅਵੇਟਿਡ ਸ਼ੋਅ ‘ਬਿੱਗ ਬੌਸ 17’ ਨੂੰ ਲੈ ਕੇ ਲੋਕਾਂ ‘ਚ ਉਤਸੁਕਤਾ ਹੈ। ਇਸਦਾ ਸ਼ਾਨਦਾਰ ਪ੍ਰੀਮੀਅਰ ਕੁਝ ਘੰਟਿਆਂ ‘ਚ ਹੋਵੇਗਾ ਤੇ ਸਲਮਾਨ ਖਾਨ ਇਕ ਵਾਰ ਫਿਰ ਹੋਸਟ ਦੇ ਤੌਰ ‘ਤੇ ਧਮਾਲ ਮਚਾਉਂਦੇ ਨਜ਼ਰ ਆਉਣਗੇ। ਲੋਕਾਂ ‘ਚ ਇਸ ਗੱਲ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲੀ ਕਿ ਇਸ ਸੀਜ਼ਨ ‘ਚ ਕੌਣ-ਕੌਣ ਕਿਸ ਨਾਲ ਪੰਗਾ ਲੈਂਦੇ ਨਜ਼ਰ ਆਵੇਗਾ। ਕੁਝ ਮਸ਼ਹੂਰ ਹਸਤੀਆਂ ਦੀਆਂ ਵੀਡੀਓ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਸੈੱਟ ਤੋਂ ਸਲਮਾਨ ਦੀ ਇਕ ਕੰਟੈਸਟੈਂਟ ਨਾਲ ਤਸਵੀਰ ਸਾਹਮਣੇ ਆਈ ਹੈ ਜਿਸ ਦਾ ਨਾਂ ਸੁਣ ਕੇ ਪ੍ਰਸ਼ੰਸਕ ਬੇਹੱਦ ਖੁਸ਼ ਹੋ ਜਾਣਗੇ।

ਸਲਮਾਨ ਦੇ ਸ਼ੋਅ ‘ਚ ਪੱਕੀ ਹੋਈ ਇਸ ਕੰਟੈਸਟੈਂਟ ਦੀ ਐਂਟਰੀ

ਆਖਿਰਕਾਰ ਉਸ ਨਾਂ ਨੂੰ ਮਨਜ਼ੂਰੀ ਮਿਲ ਗਈ, ਜਿਸ ਦਾ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਸੀ। ‘ਬਿੱਗ ਬੌਸ 17’ ‘ਚ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਦੀ ਐਂਟਰੀ ਪੱਕੀ ਹੋ ਗਈ ਹੈ। ਸਲਮਾਨ ਖਾਨ ਤੇ ਮੁਨੱਵਰ ਫਾਰੂਕੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ। ਇਨ੍ਹਾਂ ਤਸਵੀਰਾਂ ‘ਚ ਮੁਨੱਵਰ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਨਹੀਂ ਦਿਖਾਇਆ ਗਿਆ ਪਰ ਸਾਈਡ ਝਲਕ ਤੋਂ ਇਹ ਸਾਫ ਹੈ ਕਿ ਸਲਮਾਨ ਮੁਨੱਵਰ ਨਾਲ ਗੱਲ ਕਰ ਰਹੇ ਹਨ। ‘ਬਿੱਗ ਬੌਸ 17’ ‘ਚ ਜਾਣ ਨੂੰ ਲੈ ਕੇ ਮੁਨੱਵਰ ਫਾਰੂਕੀ ਵੀ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੇ ਸਨ।

ਇਸ ਵਿਵਾਦ ਕਾਰਨ ਸੁਰਖੀਆਂ ‘ਚ ਆਏ ਸੀ ਮੁਨੱਵਰ

ਮੁਨੱਵਰ ਫਾਰੂਕੀ ਦੀ ਸੋਸ਼ਲ ਮੀਡੀਆ ‘ਤੇ ਮਜ਼ਬੂਤ ​​ਫੈਨ ਫਾਲੋਇੰਗ ਹੈ। ਪੇਸ਼ੇ ਤੋਂ ਸਟੈਂਡਅੱਪ ਕਾਮੇਡੀਅਨ ਮੁਨੱਵਰ ਨੇ ‘ਲਾਕ ਅੱਪ’ ‘ਚ ਆਪਣੇ ਬੋਲਾਂ ਨਾਲ ਕੰਗਨਾ ਤੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਉਹ ਇਸ ਸ਼ੋਅ ਦੇ ਜੇਤੂ ਰਹੇ ਜਿਸ ਤੋਂ ਬਾਅਦ ਉਸ ਨੂੰ ਹੋਰ ਵੀ ਕਈ ਸ਼ੋਅਜ਼ ਦੇ ਆਫਰ ਮਿਲਣ ਲੱਗੇ। ਅੱਜਕੱਲ੍ਹ ਮੁਨੱਵਰ ਮਿਊਜ਼ਿਕ ਵੀਡੀਓਜ਼ ਲਈ ਗਾਉਂਦਾ ਹੈ ਤੇ ਉਸ ਨੂੰ ਫੀਚਰ ਕਰਦੇ ਵੀ ਦਿਖਾਈ ਦਿੰਦੇ ਹਨ।

ਮੁਨੱਵਰ ਦਾ ਨਾਂ ਸਭ ਤੋਂ ਪਹਿਲਾਂ ਉਸ ਸਮੇਂ ਚਰਚਾ ‘ਚ ਆਇਆ ਜਦੋਂ ਉਨ੍ਹਾਂ ਭਗਵਾਨ ਰਾਮ ਤੇ ਮਾਤਾ ਸੀਤਾ ਦੇ ਨਾਂ ‘ਤੇ ਕਥਿਤ ਤੌਰ ‘ਤੇ ਅਸ਼ਲੀਲ ਟਿੱਪਣੀ ਕੀਤੀ ਸੀ। ਇੰਨਾ ਹੀ ਨਹੀਂ ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂ ਦਾ ਵੀ ਮਜ਼ਾਕ ਉਡਾਇਆ। ਮੁਨੱਵਰ ਨੂੰ ਜੇਲ੍ਹ ਦੀ ਵੀ ਹਵਾ ਖਾਣੀ ਪਈ। ਹਾਲਾਂਕਿ, ਫਾਰੂਕੀ ਨੂੰ ਬਾਅਦ ‘ਚ ਸੁਪਰੀਮ ਕੋਰਟ ਨੇ ਰਿਹਾਅ ਕਰ ਦਿੱਤਾ ਸੀ। ਪਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮੁਨੱਵਰ ਦੇ 12 ਸ਼ੋਅ ਰੱਦ ਹੋ ਗਏ ਸੀ। ਮੁਨੱਵਰ ਦਾ ਸ਼ੋਅ ਹੋਣਾ ਸੀ- ਡੋਂਗਰੀ ਟੂ ਨੋਵੇਅਰ, ਜਿਸ ਨੂੰ ਜਦੋਂ ਬੰਦ ਕਰਨ ਲਈ ਕਿਹਾ ਗਿਆ ਤਾਂ ਸਟੈਂਡ ਅੱਪ ਕਾਮੇਡੀਅਨ ਨੇ ਕਾਮੇਡੀ ਛੱਡਣ ਦਾ ਸੰਕੇਤ ਦਿੱਤਾ।

ਮੁਸ਼ਕਲਾਂ ਨਾਲ ਭਰੀ ਰਹੀ ਕਾਮੇਡੀਅਨ ਦੀ ਲਾਈਫ

ਮੁਨੱਵਰ ਨੇ ‘ਲਾਕ ਅੱਪ’ ਸੀਜ਼ਨ ‘ਚ ਆਪਣੇ ਵਿਆਹ ਦਾ ਖੁਲਾਸਾ ਕੀਤਾ ਸੀ। ਹਾਲਾਂਕਿ, ਉਹ ਹੁਣ ਆਪਣੀ ਪਤਨੀ ਨਾਲ ਨਹੀਂ ਰਹਿੰਦਾ। ਮੁਨੱਵਰ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਉਹ ਅਦਾਕਾਰਾ ਨਜ਼ੀਲਾ ਨਾਲ ਰਿਲੇਸ਼ਨਸ਼ਿਪ ‘ਚ ਹੈ। ਇਸ ਸ਼ੋਅ ਤੋਂ ਮੁਨੱਵਰ ਦਾ ਕਰੀਅਰ ਸ਼ੁਰੂ ਹੋਇਆ। ਰਣਵੀਰ ਇਲਾਹਾਬਾਦੀਆ ਦੇ ਪੋਡਕਾਸਟ ‘ਚ ਮੁਨੱਵਰ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਦਾ ਨਾਂ ਮੁਮਤਾਜ ਸੀ। ਉਹ 16 ਸਾਲਾਂ ਤੋਂ ਉਸ ਨੂੰ ਨਹੀਂ ਮਿਲਿਆ ਕਿਉਂਕਿ ਉਹ ਇਸ ਦੁਨੀਆਂ ਵਿੱਚ ਨਹੀਂ ਹੈ।

ਮੁਨੱਵਰ ਨੇ ਦੱਸਿਆ ਸੀ ਕਿ ਪੈਸੇ ਨਾ ਹੋਣ ਕਾਰਨ ਛੇਵੀਂ ਤੋਂ ਬਾਅਦ ਪੜ੍ਹਾਈ ਕਰਨੀ ਔਖੀ ਹੋ ਗਈ ਸੀ। ਮੁਨੱਵਰ ਨੇ ਦੱਸਿਆ ਕਿ ਪੈਸੇ ਨਾ ਹੋਣ ਕਾਰਨ ਛੇਵੀਂ ਤੋਂ ਬਾਅਦ ਪੜ੍ਹਾਈ ਕਰਨੀ ਔਖੀ ਹੋ ਗਈ ਸੀ। ਉਹ ਇਕ ਗਿਫਟ ਸ਼ਾਪ ‘ਤੇ ਕੰਮ ਕਰਦਾ ਸੀ, ਜਿਸ ਲਈ ਉਸਨੂੰ ਹਰ ਮਹੀਨੇ 800 ਰੁਪਏ ਮਿਲਦੇ ਸਨ। ਬਾਅਦ ‘ਚ 1800 ਪ੍ਰਾਪਤ ਹੋਏ।

ਮਾਂ ਨੇ ਕੀਤੀ ਸੀ ਖ਼ੁਦਕੁਸ਼ੀ

ਮੁਨੱਵਰ ਦਾ ਬਚਪਨ ਬਹੁਤ ਅਮੀਰੀ ‘ਚ ਤਾਂ ਕੀ, ਇੱਕ ਠੀਕ-ਠਾਕ ਮੱਧਵਰਗੀ ਪਰਿਵਾਰ ‘ਚ ਨਹੀਂ ਬੀਤਿਆ ਸੀ। ਉਸ ਦੀ ਮਾਂ ਤੇ ਦਾਦੀ ਸਮੋਸੇ ਬਣਾਉਂਦੀਆਂ ਸਨ, ਜਿਸ ਨੂੰ ਉਹ ਵੇਚਣ ਜਾਂਦਾ ਸੀ। ਇਸ ਦੌਰਾਨ ਉਸ ਦੀਆਂ ਉਂਗਲਾਂ ਕਈ ਵਾਰ ਸੜ ਗਈਆਂ। ਮਾਂ ਦੀਆਂ ਉਂਗਲਾਂ ਵੀ ਸੜ ਗਈਆਂ, ਪਰ ਉਸ ਨੇ ਸਮੇਂ ਦੇ ਨਾਲ ਜਿਊਣਾ ਸਿੱਖ ਲਿਆ ਸੀ। ਉਸ ਨੇ ਦੱਸਿਆ ਸੀ ਕਿ ਉਸ ਦੀ ਭੈਣ ਦੇ ਵਿਆਹ ਲਈ ਉਸ ਦੀ ਮਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਸੀ। ਉਸ ਦੇ ਸਿਰ 3500 ਰੁਪਏ ਦਾ ਕਰਜ਼ਾ ਸੀ। ਅਜਿਹੇ ਕਈ ਕਾਰਨ ਸਨ ਜਿਨ੍ਹਾਂ ਕਰਕੇ ਉਸ ਦੀ ਮਾਂ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ।