ਆਨਲਾਈਨ ਡੈਸਕ, ਨਵੀਂ ਦਿੱਲੀ : ਸਰਕਾਰੀ ਇੰਜਨੀਅਰਿੰਗ ਫਰਮ ਬੀਐੱਚਈਐੱਲ ਨੇ ਅੱਜ ਆਪਣਾ ਮੁਨਾਫ਼ਾ ਹਿੱਸਾ ਸਰਕਾਰ ਨੂੰ ਦਿੱਤਾ ਹੈ। ਬੀਐੱਚਈਐੱਲ ਨੇ ਕੇਂਦਰ ਸਰਕਾਰ ਨੂੰ ਵਿੱਤੀ ਸਾਲ 2022-23 ਲਈ ਆਖ਼ਰੀ ਡਿਵੀਡੈਂਡ ਦੇ ਰੂਪ ’ਚ 88 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।

ਸਰਕਾਰ ਦੀ ਕੋਲ ਕਿੰਨੀ ਹੈ ਹਿੱਸੇਦਾਰੀ?

BHEL ’ਚ ਭਾਰਤ ਸਰਕਾਰ ਦੇ ਕੋਲ ਕੰਪਨੀ ਦੀ 63.17 ਫ਼ੀਸਦੀ ਹਿੱਸੇਦਾਰੀ ਹੈ। ਡਿਵੀਡੈਂਡ ਦਾ ਚੈੱਕ ਅੱਜ ਬੀਐੱਚਈਐੱਲ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਨਲਿਨ ਸ਼ਿੰਘਲ ਨੇ ਕੇਂਦਰੀ ਭਾਰੀ ਉਦਯੋਗ ਮੰਤਰੀ ਮਹਿੰਦਰ ਨਾਥ ਪਾਂਡੇ ਨੂੰ ਭੇਂਟ ਕੀਤਾ।

ਵਿੱਤੀ ਸਾਲ 2022-23 ਲਈ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਭੁਗਤਾਨ ਕੀਤਾ ਗਿਆ ਕੁੱਲ ਲਾਭਅੰਸ਼ 139 ਕਰੋੜ ਰੁਪਏ ਤੋਂ ਵੱਧ ਹੈ।

ਅੱਜ ਕਿਵੇਂ ਰਿਹਾ BHEL ਦਾ ਸ਼ੇਅਰ?

ਵੀਰਵਾਰ 5 ਸਤੰਬਰ ਨੂੰ ਬੀਐੱਚਈਐੱਲ ਦਾ ਸ਼ੇਅਰ ਬਾਜ਼ਾਰ ‘ਚ ਸਪਾਟ ਪੱਧਰ ‘ਤੇ ਬੰਦ ਹੋਇਆ। ਅੱਜ ਕੰਪਨੀ ਦੇ ਸ਼ੇਅਰ 127 ਰੁਪਏ ‘ਤੇ ਬੰਦ ਹੋਏ।

BHEL ਕੀ ਹੈ?

BHEL ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, BHEL ਊਰਜਾ ਤੇ ਬੁਨਿਆਦੀ ਢਾਂਚੇ ਦੇ ਖੇਤਰਾਂ ’ਚ ਭਾਰਤ ਦਾ ਸਭ ਤੋਂ ਵੱਡਾ ਇੰਜੀਨੀਅਰਿੰਗ ਤੇ ਨਿਰਮਾਣ ਉਦਯੋਗ ਹੈ।

ਇਸਦੀ ਸਥਾਪਨਾ 1964 ’ਚ ਕੀਤੀ ਗਈ ਸੀ। ਇਹ ਵਿਸ਼ਵ ਪੱਧਰ ‘ਤੇ ਇੱਕ ਪ੍ਰਮੁੱਖ ਪਾਵਰ ਉਪਕਰਨ ਨਿਰਮਾਤਾ ਹੈ ਤੇ ਇੱਕ ਸਵੈ-ਨਿਰਭਰ ਭਾਰਤ ਬਣਾਉਣ ਲਈ ਸਭ ਤੋਂ ਪਹਿਲਾਂ ਤੇ ਪ੍ਰਮੁੱਖ ਯੋਗਦਾਨ ਪਾਉਣ ਵਾਲਿਆਂ ’ਚੋਂ ਇੱਕ ਹੈ।

BHEL ਕੋਲ ਪਾਵਰ-ਥਰਮਲ, ਹਾਈਡਰੋ, ਗੈਸ, ਨਿਊਕਲੀਅਰ ਤੇ ਸੌਰ ਪੀਵੀ, ਟ੍ਰਾਂਸਮਿਸ਼ਨ, ਟ੍ਰਾਂਸਪੋਰਟੇਸ਼ਨ, ਡਿਫੈਂਸ ਐਂਡ ਏਰੋਸਪੇਸ, ਤੇਲ ਤੇ ਗੈਸ, BESS, EV ਚਾਰਜਰਜ਼ ਵਰਗੇ ਨਵੇਂ ਖੇਤਰਾਂ ਵਿੱਚ ਉਤਪਾਦਾਂ, ਪ੍ਰਣਾਲੀਆਂ ਤੇ ਸੇਵਾਵਾਂ ਦਾ ਪੋਰਟਫੋਲੀਓ ਹੈ।