Bank Holidays : ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਬੈਂਕ ਨਾਲ ਸਬੰਧਤ ਕੋਈ ਕੰਮ ਕਰਨਾ ਹੈ ਤਾਂ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹੋ। ਦਰਅਸਲ, ਹੁਣ ਅਕਤੂਬਰ (21-31 ਅਕਤੂਬਰ) ਦਾ ਮਹੀਨਾ ਖ਼ਤਮ ਹੋਣ ‘ਚ ਸਿਰਫ਼ 11 ਦਿਨ ਹੀ ਬਚੇ ਹਨ ਪਰ ਇਨ੍ਹਾਂ 11 ਦਿਨਾਂ ‘ਚ ਇਕ ਤੋਂ ਬਾਅਦ ਇਕ ਹੋ ਰਹੇ ਤਿਉਹਾਰਾਂ ਜਾਂ ਛੁੱਟੀਆਂ ਕਾਰਨ ਤੁਹਾਨੂੰ ਬੈਂਕ ਦਾ ਕੰਮ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਿਸ ਦਿਨ ਬੰਦ ਰਹਿਣਗੇ ਬੈਂਕ ?

RBI ਦੇ ਬੈਂਕ ਛੁੱਟੀਆਂ ਦੇ ਕੈਲੰਡਰ ਅਨੁਸਾਰ, ਦੁਰਗਾ ਪੂਜਾ ਕਾਰਨ ਵੱਖ-ਵੱਖ ਸੂਬਿਆਂ ‘ਚ ਵੱਖ-ਵੱਖ ਦਿਨਾਂ ‘ਤੇ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ ਦੁਰਗਾ ਪੂਜਾ ਤੋਂ ਬਾਅਦ ਆਉਣ ਵਾਲੇ ਦੁਸਹਿਰੇ ਕਾਰਨ ਵੱਖ-ਵੱਖ ਸੂਬਿਆਂ ‘ਚ ਬੈਂਕ ਬੰਦ ਰਹਿਣਗੇ।

ਇਸ ਤੋਂ ਇਲਾਵਾ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਕਾਰਨ ਇਸ ਮਹੀਨੇ ਦੇ ਅਖੀਰ ‘ਚ ਕਈ ਸੂਬਿਆਂ ‘ਚ ਬੈਂਕ ਬੰਦ ਰਹਿਣਗੇ। ਆਓ ਜਾਣਦੇ ਹਾਂ ਬੈਂਕ ਕਿਸ ਦਿਨ ਤੇ ਕਿੱਥੇ ਬੰਦ ਰਹਿਣਗੇ।

ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ ?

ਦਿਨ————————-ਛੁੱਟੀ ਦਾ ਕਾਰਨ——————————-ਜਗ੍ਹਾ

21 ਅਕਤੂਬਰ—————-ਦੁਰਗਾ ਪੂਜਾ (ਮਹਾ ਸਪਤਮੀ)—————-ਅਗਰਤਲਾ, ਗੁਹਾਟੀ, ਇੰਫਾਲ, ਕੋਲਕਾਤਾ

23 ਅਕਤੂਬਰ—————-ਦੁਸਹਿਰਾ/ਸ਼ਸਤਰ ਪੂਜਾ/ਦੁਰਗਾ ਪੂਜਾ/ਵਿਜਯਾਦਸ਼ਮੀ—————-ਅਗਰਤਲਾ, ਬੇਂਗਲੁਰੂ, ਭੁਵਨੇਸ਼ਵਰ, ਚੇਨਈ, ਗੁਹਾਟੀ, ਹੈਦਰਾਬਾਦ, ਕਾਨਪੁਰ, ਕੋਚੀ, ਕੋਹਿਮਾ, ਕੋਲਕਾਤਾ, ਲਖਨਊ, ਪਟਨਾ, ਰਾਂਚੀ, ਸ਼ਿਲਾਂਗ, ਤਿਰੂਵਨੰਤਪੁਰਮ

24 ਅਕਤੂਬਰ—————-ਦੁਸਹਿਰਾ/ਦੁਸਹਿਰਾ (ਵਿਜੇਦਸ਼ਮ)/ਦੁਰਗਾ ਪੂਜਾ—————-ਹੈਦਰਾਬਾਦ ਤੇ ਇੰਫਾਲ ਨੂੰ ਛੱਡ ਕੇ ਸਾਰੇ ਭਾਰਤ ‘ਚ ਬੈਂਕ ਬੰਦ ਰਹਿਣਗੇ।

25 ਅਕਤੂਬਰ—————-ਦੁਰਗਾ ਪੂਜਾ—————-ਗੰਗਟੋਕ

26 ਅਕਤੂਬਰ—————-ਦੁਰਗਾ ਪੂਜਾ—————–ਗੰਗਟੋਕ, ਜੰਮੂ, ਸ਼੍ਰੀਨਗਰ

27 ਅਕਤੂਬਰ—————-ਦੁਰਗਾ ਪੂਜਾ—————-ਗੰਗਟੋਕ

28 ਅਕਤੂਬਰ—————-ਚੌਥਾ ਸ਼ਨਿਚਰਵਾਰ—————-ਦੇਸ਼ ਭਰ ‘ਚ ਬੈਂਕ ਹੌਲੀਡੇ

28 ਅਕਤੂਬਰ—————-ਲਕਸ਼ਮੀ ਪੂਜਾ—————-ਕੋਲਕਾਤਾ

29 ਅਕਤੂਬਰ—————-ਦਿਨ ਐਤਵਾਰ—————-ਦੇਸ਼ ਭਰ ‘ਚ ਬੈਂਕ ਹੌਲੀਡੇ

31 ਅਕਤੂਬਰ—————–ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ—————–ਅਹਿਮਦਾਬਾਦ