Asian Games 2023 : ਸ਼ਨਿਚਰਵਾਰ ਨੂੰ ਏਸ਼ਿਆਈ ਖੇਡਾਂ ‘ਚ ਭਾਰਤ ਲਈ ਤੀਰਅੰਦਾਜ਼ੀ ਤੋਂ ਭਰ-ਭਰ ਕੇ ਮੈਡਲ ਸਾਹਮਣੇ ਆਏ। ਟੀਮ ਇੰਡੀਆ ਨੇ ਇੱਥੇ ਸੋਨੇ ਦੇ ਨਾਲ-ਨਾਲ ਚਾਂਦੀ ਦਾ ਮੈਡਲ ਵੀ ਜਿੱਤਿਆ। ਓਜਸ ਦੇਵਤਲੇ ਨੇ ਫਾਈਨਲ ‘ਚ ਅਭਿਸ਼ੇਕ ਵਰਮਾ ਨੂੰ 149-147 ਨਾਲ ਹਰਾਇਆ। ਓਜਸ ਨੇ ਕੰਪਾਊਂਡ ਵਿਅਕਤੀਗਤ ਮੁਕਾਬਲੇ ‘ਚ ਗੋਲਡ ਮੈਡਲ ਜਿੱਤਿਆ।

ਅਭਿਸ਼ੇਕ ਨੇ ਚਾਂਦੀ ਦਾ ਮੈਡਲ ਹਾਸਲ ਕੀਤਾ। ਇਸ ਤਰ੍ਹਾਂ ਭਾਰਤ ਨੇ ਇੱਕੋ ਈਵੈਂਟ ‘ਚ ਦੋ-ਦੋ ਮੈਡਲ ਜਿੱਤੇ। ਇਸ ਤੋਂ ਇਲਾਵਾ ਮਹਿਲਾ ਵਰਗ ਦੇ ਇਸੇ ਮੁਕਾਬਲੇ ‘ਚ ਜੋਤੀ ਵੇਨਮ ਨੇ ਦੱਖਣੀ ਕੋਰੀਆ ਦੀ ਚੇਵੋਨ ਨੂੰ 149-145 ਦੇ ਸਕੋਰ ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ।

ਏਸ਼ਿਆਈ ਖੇਡਾਂ 2023 ‘ਚ ਜੋਤੀ ਦਾ ਇਹ ਤੀਜਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਉਹ ਕੰਪਾਊਂਡ ਮਹਿਲਾ ਟੀਮ ਤੇ ਮਿਕਸਡ ਟੀਮ ‘ਚ ਵੀ ਸੋਨ ਤਮਗਾ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਦੂਜੀ ਮਹਿਲਾ ਤੀਰਅੰਦਾਜ਼ ਅਦਿਤੀ ਸਵਾਮੀ ਨੇ ਕੰਪਾਊਂਡ ਵਰਗ ਵਿੱਚ ਬ੍ਰੌਨਜ਼ ਮੈਡਲ ਹਾਸਲ ਕੀਤਾ।