Asian Games 2023 : ਏਸ਼ਿਆਈ ਖੇਡਾਂ 2023 ਦੇ ਫਾਈਨਲ ‘ਚ ਭਾਰਤੀ ਮਹਿਲਾ ਕਬੱਡੀ ਟੀਮ ਦਾ ਸਾਹਮਣਾ ਚੀਨੀ ਤਾਈਪੇ ਨਾਲ ਹੋਇਆ। ਭਾਰਤੀ ਮਹਿਲਾ ਕਬੱਡੀ ਟੀਮ ਨੇ ਸ਼ਨਿਚਰਵਾਰ ਨੂੰ ਏਸ਼ਿਆਈ ਖੇਡਾਂ 2023 ਦੇ ਫਾਈਨਲ ‘ਚ ਚੀਨੀ ਤਾਈਪੇ ਨੂੰ 26-25 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਭਾਰਤ ਦਾ ਇਹ 25ਵਾਂ ਗੋਲਡ ਮੈਡਲ ਸੀ। ਇਸ ਨਾਲ ਭਾਰਤ ਨੇ ਏਸ਼ਿਆਈ ਖੇਡਾਂ 2023 ‘ਚ ਆਪਣਾ 100ਵਾਂ ਮੈਡਲ ਜਿੱਤਿਆ ਹੈ। ਇਹ ਇਤਿਹਾਸਕ ਪ੍ਰਾਪਤੀ ਹੈ।
ਭਾਰਤੀ ਮਹਿਲਾ ਕਬੱਡੀ ਟੀਮ ਨੇ ਚੀਨੀ ਤਾਈਪੇ ਖਿਲਾਫ ਫਾਈਨਲ ਦਾ ਪਹਿਲਾ ਹਾਫ ਆਪਣੇ ਨਾਂ ਕਰ ਲਿਆ ਸੀ। ਭਾਰਤ ਨੇ ਪਹਿਲੇ ਹਾਫ ਦੇ ਅੰਤ ਤਕ ਚੀਨੀ ਤਾਈਪੇ ‘ਤੇ 5 ਅੰਕਾਂ ਦੀ ਬੜ੍ਹਤ ਬਣਾਈ ਰੱਖੀ। ਪਹਿਲੇ ਹਾਫ ‘ਚ ਭਾਰਤ 14-9 ਨਾਲ ਅੱਗੇ ਰਿਹਾ।
ਵੱਡੀ ਗੱਲ ਇਹ ਹੈ ਕਿ ਦੋਵੇਂ ਟੀਮਾਂ ਬੋਨਸ ਅੰਕ ਹਾਸਲ ਕਰਨ ‘ਚ ਸਫਲ ਨਹੀਂ ਰਹੀਆਂ।



