Skip to content
Wednesday, October 21, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਆਰ.ਐਸਐਸ ਸੰਗਠਨ ਵੀ ਹੋਇਆ ਚਿੰਤਤ ਭਾਰਤ ‘ਚ ਬੰਗਲਾਦੇਸ਼ ਅਤੇ ਫਰਾਂਸ ਵਰਗੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ : ਮੋਹਨ ਭਾਗਵਤ

By Admin Published 1 min read

ਨਾਗਪੁਰ : ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਵਿੱਚ ਵੀ ਫਰਾਂਸ ਅਤੇ ਬੰਗਲਾਦੇਸ਼ ਵਰਗੇ

ਹਾਲਾਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਦੁਨੀਆ ਵਿੱਚ ਅਜਿਹੀਆਂ ਤਾਕਤਾਂ ਹਨ, ਜੋ ਭਾਰਤ ਨੂੰ ਦਬਾਉਣਾ

ਚਾਹੁੰਦੀਆਂ ਹਨ । ਉਨ੍ਹਾਂ ਦਾ ਮਕਸਦ ਸੱਤਾ ਪਰਿਵਰਤਨ ਕਰਕੇ ਹਾਲਾਤ ਸੁਧਾਰਨਾ ਨਹੀਂ, ਸਗੋਂ ਆਪਣੇ ਕਠਪੁਤਲੀ

ਬਿਠਾਉਣਾ ਹੈ।ਭਾਗਵਤ ਮੰਗਲਵਾਰ ਨੂੰ ਨਾਗਪੁਰ ਸੰਘ ਮੁੱਖ ਦਫ਼ਤਰ ਵਿਖੇ ਆਯੋਜਿਤ ਵਿਜੇਦਸ਼ਮੀ ਉਤਸਵ ਵਿੱਚ ਬੋਲ

ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੁਝ ਲੋਕ ਭਾਰਤ ਅਤੇ ਹਿੰਦੂ ਸਮਾਜ ਨੂੰ ਤੋੜਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ

ਅਜਿਹੇ ਆਗੂਆਂ ਦਾ ਸਮਰਥਨ ਵੀ ਮਿਲਦਾ ਹੈ। ਭਾਗਵਤ ਨੇ ਕਿਹਾ ਲੋਕਤੰਤਰ ਵਿੱਚ ਅੰਦੋਲਨ ਹੋਣਾ ਸੁਭਾਵਿਕ ਹੈ, ਪਰ

ਅੰਦੋਲਨਾਂ ਦਾ ਉਦੇਸ਼ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ, ਨਾ ਕਿ ਸਮਾਜ ਵਿੱਚ ਵੰਡ ਪੈਦਾ ਕਰਨਾ।ਆਰ.ਐਸ.ਐਸ.

ਹਰ ਸਾਲ ਵਿਜੇਦਸ਼ਮੀ 'ਤੇ ਆਪਣਾ ਸਥਾਪਨਾ ਦਿਵਸ ਮਨਾਉਂਦਾ ਹੈ। 1925 ਵਿੱਚ ਇਸੇ ਦਿਨ ਸੰਘ ਦੀ ਸਥਾਪਨਾ ਹੋਈ

ਸੀ। ਭਾਗਵਤ ਨੇ ਪ੍ਰੋਗਰਾਮ ਵਿੱਚ ਸ਼ਸਤਰ ਪੂਜਾ ਕੀਤੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp