Skip to content
Wednesday, October 21, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸਰੀ ਵਿੱਚ ਨਾਟਕ ‘ਮਾਂ ਦੀ ਪੈਨਸ਼ਨ’ ਦੀ ਸਫਲ ਪੇਸ਼ਕਾਰੀ:ਦਰਸ਼ਕਾਂ ਵੱਲੋਂ ਸ਼ਾਲਾਘਾ

By Admin Published 2 min read

ਸਰੀ: ਸਰੀ ਦੇ ਸਿਟੀ ਹਾਲ ਦੇ ਆਡੀਟੋਰੀਅਮ ਵਿੱਚ 18 ਅਕਤੂਬਰ ਨੂੰ ਸ਼ਾਮ 5 ਵਜ਼ੇ ਬਹੁਤ ਹੀ ਸਿਖਿਆ ਦਾਇਕ ਅਤੇ

ਹਾਸਰਸ ਭਰਪੂਰ ਨਾਟਕ 'ਮਾਂ ਦੀ ਪੈਨਸ਼ਨ' ਪੇਸ਼ਕਾਰੀ ਬਹੁਤ ਹੀ ਸ਼ਾਲਾਘਾਯੋਗ ਸੀ।ਇਹ ਨਾਟਕ ਬੀ.ਸੀ ਆਰਟਸ

ਗਰੁੱਪ ਦੀ ਸਾਰੀ ਟੀਮ ਵੱਲੋਂ ਖੇਡਿਆ ਗਿਆ ਅਤੇ ਸਰਕਾਰ ਪ੍ਰੋਡਕਸਨ ਅਤੇ ਸਰਕਾਰ ਸਵੀਟਸ ਵੱਲੋਂ ਪ੍ਰਦਰਸ਼ਿਤ ਕੀਤਾ

ਗਿਆ ਸੀ। ਨਾਟਕ ਵਿਚਲੇ ਪੌਲੀ ਸਿੱਧੂ,ਅਕਾਸ਼ ਛੀਨਾ,ਅਲਕਾ ਗਹਿਲੋਤ,ਨਾਨੂ ਸ਼ਰਮਾਂ,ਦੀਪ ਬੜੈਚ,ਕਮਲਜੀਤ

ਜੌਹਲ,ਦਰਸ਼ਨ ਸ਼ਰਮਾ,ਗੁਰਪਾਲ ਸ਼ੌਕਰ,ਇੰਦਰਜੀਤ ਬੈਂਸ,ਗੁਰਨਾਮ ਥਾਂਦੀ,ਮੌਂਟੀ,ਅਤੇ ਬਿੱਲਾ ਤੱਖਰ ਸਾਰੇ ਕਲਾਕਾਰਾਂ ਦੀ

ਐਕਟਿੰਗ ਦੇਖਣ ਯੋਗ ਅਤੇ ਸਲਾਹੁਣਯੋਗ ਸੀ।ਇਹ ਨਾਟਕ ਗੁਰਨਾਮ ਸਿੰਘ ਥਾਦੀ ਵੱਲੋਂ ਲਿਖਿਆ ਅਤੇ ਬਿੱਲਾ ਤੱਖਰ

ਵੱਲੋਂ ਡਰੈਕਟ ਕੀਤਾ ਗਿਆ ਸੀ।ਪਰਦੇ ਦੇ ਪਿਛੇ ਦਾ ਕੰਮ ਦੀਪ ਸਿੰਘ ਗਿਲੋਰ ਦਾ ਸੀ।ਨਾਟਕ ਇੰਨਾ ਦਿਲਚਸਪ ਸੀ ਕਿ

ਪਤਾ ਹੀ ਨਹੀ ਲੱਗਾ ਕਿ ਦੋ ਘੰਟੇ ਕਿਵੇਂ ਲੰਘ ਗਏ।ਪ੍ਰਸਿੱਧ ਵਾਇਲਨ ਵਾਦਕ ਗਿ.ਨਿਰਮਲ ਸਿੰਘ ਜੀ ਨੇ ਇਸ ਸਮੇਂ

ਭਾਵੁਕ ਹੁੰਦਿਆਂ ਨਾਟਕ ਦੀ ਸ਼ਾਲਾਘਾ ਕਰਦਿਆਂ ਮਾਂ ਨਾਲ ਸਬੰਧਿਤ ਰੁਬਾਈ ਸੁਣਾਈ।ਉਨਾ ਵਿਚਾਰ ਦਿੱਤੇ ਕਿ ਇਹ

ਨਾਟਕ ਕੈਨੇਡਾ ਭਰ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ।ਖਚਾ ਖਚ ਭਰਿਆ ਹਾਲ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ

ਦਰਸ਼ਕਾਂ ਨੇ ਕਲਾਕਾਰਾਂ ਦੀ ਸਮੁੱਚੀ ਪੇਸ਼ਕਾਰੀ ਤੇ ਉਨਾ ਨੂੰ ਵਧਾਈਆਂ ਦਿੱਤੀਆਂ।ਇਸ ਨਾਟਕ ਨੇ ਸਾਬਤ ਕੀਤਾ ਕਿ

ਕਹਾਣੀ,ਕਲਾਕਾਰਾਂ ਐਕਟਿੰਗ ਪੇਸਕਾਰੀ ਅੱਛੀ ਹੋਵੇ ਤਾਂ ਸਿਨੇਮਾ ਨਾਲੋ ਵੀ ਲੋਕ ਸਟੇਜੀ ਨਾਟਕ ਨੂੰ ਜ਼ਿਆਦਾ ਪਸੰਦ

ਕਰਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp