ਸਰੀ ਦੇ ਲੋਕਾਂ ਨੇ ਮਿਉਂਸਪਲ ਚੋਣਾਂ ਦੇ ਚੋਣ ਕਿਆਸੇ ਕੀਤੇ ਰੱਦ
ਸਰੀ: (ਸੁਰਿੰਦਰ ਸਿੰਘ ਜੱਬਲ) ਸਨਿਚਰਵਾਰ 17 ਅਕਤੂਬਰ 2026 ਦੀ ਮਿਉਂਸਪਲ ਚੋਣਾਂ ਵਿਚ ਕੁਝ ਕੁ
ਚੋਣ ਅਚਾਰੀਆਂ ਵਾਸਤੇ ਅਚੰਭਤ ਨਤੀਜੇ ਆਏ ਹਨ।ਬਹੁਤ ਸਾਰੇ ਕਿਆਫੇ ਤੇ ਚੋਣ ਸਰਵੇਖਣ ਖੰਭ ਲਾ ਕੇ
ਉਡ ਗਏ ਹਨ।ਬ੍ਰਿਟਿਸ਼ ਕੋਲੰਬੀਆ ਵਿਚ ਵੱਡੀ ਅਬਾਦੀ ਵਾਲੇ ਲੋਅਰਮੇਂਨਲੈਂਡ ਏਰੀੇਏ ਵਿਚ ਵੈਨਕੁਵਰ,
ਰਿਚਮੰਡ, ਡੈਲਟਾ, ਨੀਊਵੈਸਟਮਿਨਸਟਰ, ਵੈਸਟ ਵੈਨਕੁਵਰ, ਲੈਂਗਲੀ ਟਾਊਨਸ਼ਿੱਪ, ਲੈਂਗਲੀ ਸਿਟੀ ਤੇ ਸਰੀ
ਸ਼ਹਿਰ ਵਿਚੋਂ ਮੌਜੂਦਾ ਸਿਟੀ ਮੇਅਰ ਤੇ ਕੁਝ ਕੁ ਸਿਟੀ ਕਾਉਂਸਲਰ ਵੀ ਵੋਟਰਾਂ ਨੇ ਚਾਰ ਸਾਲਾਂ ਲਈ ਲਾਂਭੇ
ਕਰ ਦਿੱਤੇ ਹਨ।ਪੁਰਾਣਿਆਂ ਦੀ ਥਾਂ ਨਵਿਆਂ ਨੂੰ ਲਿਔਣ ਦੇ ਕਾਰਨ ਤਾਂ ਵੱਖ ਵੱਖ ਸ਼ਹਿਰਾਂ ਵਿਚ ਵੱਖਰੋ
ਵੱਖਰੇ ਹੋ ਸਕਦੇ ਹਨ।ਆਓ ਅੱਜ ਸਰੀ ਸ਼ਹਿਰ ਦੇ ਚੋਣ ਨਤੀਜਿਆਂ ਤੇ ਜਰਾ ਝਾਤ ਮਾਰ ਕੇ ਦੇਖੀਏ।ਆਮ
ਮੁੱਦੇ ਤਾਂ ਪ੍ਰਾਪਰਟੀ ਟੈਕਸਾਂ ਵਿਚ ਕਹਿਰਾਂ ਦਾ ਵਾਧਾ, ਸਰੀ ਪੋਲੀਸ ਲਿਆਉਣ ਦੀ ਮੌਜੂਦਾ ਮੇਅਰ ਦੀ
ਵਿਰੋਧੀ ਖਿਚੋਤਾਣ, ਪੁਲੀਸ ਚੀਫ ਦੀ ਆਪਣੇ ਨਾਮਜ਼ਦ ਬੋਰਡ ਮੈਂਬਰਾਂ ਰਾਹੀਂ ਬਿਨਾਂ ਕਾਰਨ ਬਰਖਾਸਤੀ,
ਸਿਟੀ ਵਲੋਂ ਬਿਲਡਿੰਗ ਪਰਮਿਟਾਂ ਵਿਚ ਦੇਰੀ ਤੇ ਸਰੀ ਸਿਟੀ ਹਾਲ ਲਈ ਖਰੀਦੀ ਗਈ ਜ਼ਮੀਨ ਉੱਤੇ ਵੋਟਰਾਂ
ਤੇ ਉਮੀਦਵਾਰਾਂ ਵਲੋਂ ਉੱਠਣ ਵਾਲੇ ਸੁਆਲ ਕੁੱਝ ਕੁ ਮੇਨ ਮੁੱਦੇ ਸਨ।ਹਰੇਕ ਸਾਲ ਵੱਧ ਰਹੇ ਪ੍ਰਾਪਰਟੀ
ਟੈਕਸ ਤੋਂ ਘਰਾਂ ਦੇ ਮਾਲਕ ਬਹੁਤ ਹੀ ਲਾਚਾਰ ਸਨ।ਇਹ ਤਾਂ ਕੁਝਕੁ ਆਮ ਮੁੱਦੇ ਸਨ ਪਰ ਆਓ ਕੱੁਝ ਕੁ
ਕਮਿਉਨਿਟੀ ਸਰਵਿਸ ਬਾਰੇ ਰੁਖਤਾ ਹੋ ਗਈ ਮੇਅਰ ਤੇ ਕੌਂਸਲ ਬਾਰੇ ਵੀ ਵਿਚਾਰ ਕਰੀਏ।
ਸਰੀ ਨਿਵਾਸੀਆਂ ਨੂੰ ਸ਼ਾਇਦ ਪਤਾ ਹੋਵੇ ਕਿ ਸਭ ਤੋਂ ਪਹਿਲਾਂ ਬੇਅਰ ਕਰੀਕ ਪਾਰਕ ਦੇ ਬਾਹਰਵਾਰ 84
ਐਵੁਨੀਊ ਨੂੰ 140 ਸਟਰੀਟ ਤੇ ਕਿੰਗ ਜੌਰਜ ਬੁਲਾਵਾਰਡ ਨਾਲ ਮਿਲਾਉਣ ਦੀ ਪਰਖ ਪਹਿਚਾਣ ਕਰਨ ਮਤਾ
2005 ਵਿਚ ਸ਼ੁਰੂ ਹੋ ਗਿਆ ਸੀ ਪਰ ਇਸ ਤੋਂ ਬਾਦ ਪੰਦਰਾਂ ਸੋਲਾਂ ਸਾਲਾਂ ਤਕ ਇਸ ਬਾਰੇ ਕੋਈ ਵੀ
ਗੱਲਬਾਤ ਕਰਨ ਦਾ ਕਿਸੇ ਵੀ ਮੇਅਰ ਜਾਂ ਕੌਂਸਲ ਨੇ ਹੀਆ ਨਾ ਕੀਤਾ।ਫਰਵਰੀ 2021 ਵਿਚ ਡੱਗ
ਮਕੱਲਮ ਮੇਅਰ ਦੀ ਅਗਵਾਈ ਵਿਚ ਕਾਊਂਸਲਰ ਡੱਗ ਐਲਫਰਡ ਦੀ ਮੋਸ਼ਨ ਨਾਲ ਅਤੇ ਮੰਨਦੀਪ
ਨਾਗਰਾ, ਐਲੀਸਨ ਪੈਟਨ ਤੇ ਲਉਰੀ ਗੁਐਰਾ ਦੀ ਮੱਦਦ ਨਾਲ 84 ਐਵੇਨੀਊ ਨੂੰ 140 ਸਟਰੀਟ ਅਤੇ
ਕਿੰਗ ਜੌਰਜ ਬੁਲਾਵਾਰਡ ਨਾਲ ਮਿਲਾਉਣ ਦਾ ਕੰਮ ਸ਼ੁਰੂ ਹੋਇਆ। ਵਰਨਣਯੋਗ ਹੈ ਕਿ ਬਰਿੰਡਾ ਲੌਕ ਤੇ
ਲਿੰਡਾ ਅੇਨਿਸ ਨੇ ਇਸ ਦੇ ਖਿਲਾਫ ਵੋਟ ਪਾ ਕੇ ਇਸ ਦਾ ਵਿਰੋਧ ਕੀਤਾ ਸੀ।ਗੁਰਦੁਆਰਾ ਸਾਹਿਬ
ਬਰੁੱਕਸਾਈਡ ਦੀ ਸੰਗਤ ਦੀ 84 ਐਵਨਿਊ ਕੌਰੀਡੋਰ ਦੀ ਇਹ ਚਿਰੋਕਣੀ ਮੰਗ ਸੀ ।ਹਰ ਰੋਜ ਦੇ ਪ੍ਰੋਟੈਸਟ
ਤੇ ਕੋਰਟ ਵਿਚ ਚੈਲਿੰਜਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਡੱਗ ਮੈਕੱਲਮ ਨੇ ਇਹ ਕਾਰਜ ਨੇਪਰੇ ਚਾਿੜ੍ਹਆ
ਜਿਸ ਨਾਲ ਸਰੀ ਸੇਫ ਕੁਲੀਸ਼ਨ ਦੀ ਤੇ ਬਰੁੱਕਸਾਈਡ ਦੀ ਸਿੱਖ ਸੰਗਤ ਦੀ ਨੇੜਤਾ ਵਧੀ ਕਿਉਂਕਿ
ਗੁਰਦੁਆਰਾ ਸਾਹਿਬ ਨੂੰ ਆਉਣ ਜਾਣ ਦਾ ਰਾਹ ਬਹੁਤ ਹੀ ਸੌਖਾ ਹੋ ਗਿਆ।
ਗੁਰਦੁਆਰਾ ਸਾਹਿਬ ਬਰੁਕਸਾਈਡ ਅਤੇ ਲਕਸ਼ਮੀ ਨਰਾਇਣ ਮੰਦਿਰ ਵਿਚਕਾਰ ਸਿਟੀ ਦੀ ਪਾਰਕਿੰਗ ਲੌਟ
ਸੀ ਜਿਸ ਤੋਂ ਕਾਰ ਪਾਰਕ ਕਰਕੇ ਬੇਅਰ ਕਰੀਕ ਪਾਰਕ ਨੂੰ ਜਾਣ ਦਾ ਰਸਤਾ ਹੋਇਆ ਕਰਦਾ ਸੀ ਅਤੇ
ਅੱਜ ਵੀ ਹੈ।ਇਸ ਪਾਰਕਿੰਗ ਲਾਟ ਨੂੰ ਆਪਣੇ ਖਰਚੇ ਨਾਲ ਵੱਡਿਆਂ ਕਰਨ ਲਈ ਗੁਰਦੁਆਰਾ ਸਾਹਿਬ
ਅਤੇ ਮੰਦਿਰ ਨੇ 2014 ਤੋਂ ਸਿਟੀ ਤੇ ਪਾਰਕ ਬੋਰਡ ਨਾਲ ਸੰਪਰਕ ਵੀ ਕੀਤਾ ਪਰ ਸਾਨੂੰ ਦੋਹਾਂ ਸੁਸਾਇਟੀਆਂ
ਨੂੰ ਕੋਈ ਕਾਮਯਾਬੀ ਨਹੀਂ ਮਿਲੀ।ਜਦੋਂ ਅਸੀਂ ਡੱਗ ਮਕੱਲਮ ਅਤੇ ਮਨਦੀਪ ਨਾਗਰਾ ਨਾਲ ਸੰਗਤਾਂ ਵਾਸਤੇ
ਪਾਰਕਿੰਗ ਦੀ ਮਜਬੂਰੀ ਦੱਸੀ ਤਾਂ ਉਹਨਾਂ ਨੇ ਇਸ ਨੂੰ ਵੱਡਾ ਕਰਨ ਦਾ ਭਰੋਸਾ ਦਿਵਾਇਆ ਤਾਂ ਕਿ ਲੋੜ
ਪੈਣ ਤੇ ਸਾਰੇ ਜਾਣੇ ਇਸ ਦਾ ਲਾਭ ਉਠਾ ਸਕਣ।ਇਸ ਨੂੰ ਵੀ ਡੱਗ ਮਕੱਲਮ ਨੇ ਆਪਣੀ ਪਿਛਲੀ ਟਰਮ
ਵਿਚ ਪੂਰਾ ਕਰਨ ਦਾ ਬਚਨ ਨਿਭਾਇਆ।ਇਥੇ ਇਕ ਹੋਰ ਵੀ ਗੱਲ ਵਰਨਣਯੋਗ ਹੈ ਕਿ ਡੱਗ ਮਕੱਲਮ ਤੇ
ਉਸ ਦੀ ਕੌਂਸਲ ਵਲੋਂ ਇਸ ਪਾਰਕਿੰਗ ਲਾਟ ਨੂੰ ਤਿੰਨ ਸੈਕਸ਼ਨ ਵਿਚ ਵੱਡਾ ਕੀਤਾ ਗਿਆ ਸੀ ਜਦੋਂ ਬਰਿੰਡਾ
ਲਾਕ ਮੇਅਰ ਬਣ ਕੇ ਆਈ ਤਾਂ ਉਦੋਂ ਉਸ ਸਮੇ ਪਾਰਕਿੰਗ ਦੀ ਬਲੈਕ ਟੌਪ ਪੇਵਮੈਂਟ ਵਗੈਰਾ ਹੋ ਰਹੀ
ਸੀ।ਬਰਿੰਡਾ ਲਾਕ ਨੇ ਉਹ ਬਲੈਕ ਟੋਪ ਸਿਰਫ ਦੋ ਸੈਕਸ਼ਨਾਂ ਵਿਚ ਹੀ ਪੈਣ ਦਿੱਤੀ ਤੇ ਤੀਜੇ ਸੈਕਸ਼ਨ ਵਿਚ
ਬਲੈਕ ਟੋਪ ਦੀ ਥਾਂ ਘਾਹ ਲੁਆ ਦਿੱਤਾ ਜਿਸ ਨਾਲ ਤਕਰੀਬਨ 60 ਦੇ ਕਰੀਬ ਘੱਟ ਪਾਰਕਿੰਗ ਜਗ੍ਹਾ ਨਸੀਬ
ਹੋਈਆਂ ਤੇ ਇਹ ਘਾਹ ਅਜੇ ਵੀ ਲੱਗਾ ਹੋਇਆ ਹੈ।ਕਮਿਉਨਿਟੀ ਨਾਲ ਕੀਤੇ ਹੋਏ ਭਲੇ ਕੰਮਾਂ ਨੂੰ ਹਰ ਕੋਈ
ਯਾਦ ਰੱਖਦਾ ਹੈ ਤੇ ਉਸਦਾ ਫਲ ਜਾਂ ਵਿਰੋਧ ਭੁਗਤਨਾ ਹੀ ਪੈਂਦਾ ਹੈ।
ਹੁਣ ਜੇ ਕਮਿਉਨਿਟੀ ਦੇ ਭਲੇ ਦੀ ਗੱਲ ਚੱਲ ਹੀ ਪਈ ਹੈ ਤਾਂ ਸਰੀ ਫੀਊਨਰਲ ਹੋਮ ਦੀ ਗੱਲ ਵੀ ਕਰ ਹੀ
ਲਈਏ।30 ਅਕਤੂਬਰ 2023 ਨੂੰ ਸਰੀ ਦੀ ਸਿਟੀ ਕੌਂਸਲ ਨੇ ਫੀਊਨਰਲ ਹੋਮ ਬਾਰੇ ਹੋਰ ਲੋੜੀਂਂਦੀ
ਜਾਣਕਾਰੀ ਹਾਸਲ ਕਰਨ ਲਈ ਸਾਰਾ ਮੁਆਮਲਾ ਸਿਟੀ ਸਟਾਫ ਦੇ ਹਵਾਲੇ ਕਰ ਦਿੱਤਾ ਤਾਂ ਕਿ ਫਾਈਵ
ਰਿਵਰਜ਼ ਕਮਿਉਨਿਟੀ ਸਰਵਿਸਜ਼ ਸੁਸਾਇਟੀ ਨਾਲ ਇਸ ਸੰਬੰਧੀ ਜ਼ਰੂਰੀ ਮੁਦਿਆਂ
ਨੂੰ ਸਿਟੀ ਪਲੈਨਿੰਗ ਅਨੁਸਾਰ ਹੱਲ ਕੀਤਾ ਜਾ ਸਕੇ।ਪੌਣੇ ਦੋ ਸਾਲ ਦੀ ਡੂੰਘੀ ਘੋਖ ਪਰਘੋਖ ਅਤੇ ਸੰਬੰਧਤ
ਮਸਲਿਆਂ ਦਾ ਸਮਾਧਾਨ ਕਰਨ ਤੋਂ ਬਾਦ ਮਾਨਯੋਗ ਪਲੈਨਰ ੍ਰੋਬੲਰਟ ੌਰਦੲਲਹੲਦਿੲ ਨੇ ਇਕ 83
ਸਫਿਆਂ ਦੀ ਰੀਪੋਰਟ ਸਿਟੀ ਕੋਂਸਲ ਦੀ ਜਾਣਕਾਰੀ ਲਈ ਤਿਆਰ ਕੀਤੀ ਤਾਂ ਕਿ ਉਸ ਅਨੁਸਾਰ ਪਲੈਨਿੰਗ
ਡੀਪਾਰਟਮੈਂਟ ਨੂੰ ਗਾਈਡ ਕਰ ਸਕਣ ਕਿ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਹੋਰ ਕੀ ਕੀਤਾ ਜਾਏ?
ਸਿਟੀ ਪਲੈਨਿੰਗ ਦੇ ਕੁਝਕੁ ਕਾਰਕੁੰਨਾ ਵਲੋਂ ਬੜੀ ਹੀ ਹੁਸ਼ਿਆਰੀ ਨਾਲ ਇਕ ਹੋਰ ਮੋਸ਼ਨ ਵੀ ਇਜੰਡੇ ਤੇ ਪਾ
ਦਿੱਤੀ ਕਿ ਤਾਂ ਇਸ ਪ੍ਰਾਜੈਕਟ ਨੂੰ ਇਥੇ ਹੀ ਖਤਮ ਕਰ ਦਿੱਤਾ ਜਾਵੇ। ਬਰਿੰਡਾ ਲਾਕ ਦੀ ਬਹੁ ਗਿਣਤੀ
ਵਾਲੀ ਕੌਸਲ ਨੇ 6-2 ਦੀ ਵੋਟ ਨਾਲ 23 ਜੂਨ 2025 ਨੂੰ 9280-168 ਸਟਰੀਟ ਤੇ 13 ਏਕੜਾਂ ਤੇ ਬਨਣ
ਵਾਲੇ ੋਂਨ-ਫਰੋਡਟਿ ਫਰੋਜੲਚਟ ਦਾ ਖਾਤਮਾ ਕਰ ਦਿੱਤਾ ਅਤੇ ਲੋਅਰਮੇਨਲੈਂਡ ਵਿਚੋਂ 12 ਧਾਰਮਿਕ
ਸੁਸਾਇਟੀਆਂ ਵਲੋਂ ਕਮਿਉਨਿਟੀ ਦੀ ਅੰਤਿਮ ਲੋੜਾਂ ਲਈ ਬਣਾਈ ਹੋਈ ਹੋਈ ਸੰਸਥਾ ਢਵਿੲ ੍ਰਵਿੲਰਸ
ਛੋਮਮੁਨਟਿੇ ਸ਼ੲਰਵਚਿੲਸ ਸ਼ੋਚਇਟੇ ਨੂੰ ਕੋਈ ਹੋਰ ਜਗ੍ਹਾ ਲੱਭਣ ਲਈ ਆਦੇਸ਼ ਜਾਰੀ ਕਰ
ਦਿੱਤੇ।
ਇੰਜ ਲਗਦੈ ਕਿ ਪਲੈਨਿੰਗ ਡੀਪਾਰਟਮੈਂਟ ਦੀ 83 ਪੰਨਿਆਂ ਦੀ ਰੀਪੋਰਟ ਨੂੰ ਇਹਨਾਂ ਕੋਂਸਲ ਮੈਂਬਰਾਂ ਨੇ
ਪਿੜ੍ਹਆ ਹੀ ਨਹੀਂ ਸੀ ਸਗੋਂ ਕਿਸੇ ਦੇ ਕਹੇ ਕਹਾਏ ਹੀ ਇਸ ਦਾ ਵਿਰੋਧ ਕਰ ਦਿੱਤਾ।ਇਸ ਪ੍ਰਾਜੈਕਟ ਦੇ
ਹੱਕ ਅਤੇ ਵਿਰੋਧ ਵਿਚ ਚਿੱਠੀ ਪੱਤਰ ਅਤੇ ਲਿਖਤੀ ਦਸਤਖਤੀ ਪਟੀਸ਼ਨਾਂ ਦੀ ਹਵਾਲਾ ਵੀ ਦਿੱਤਾ ਹੋਇਆ
ਹੈ।ਇਸ ਵਿਚ ਇਹ ਵੀ ਲਿਖਿਆ ਹੋਇਆ ਹੈ ਕਿ “ਸ਼ਟੳਡਡ ਚੋਨਚੁਰ ਟਹੳਟ ਦੲਮੳਨਦ ਸਿ ਹਗਿਹ ੳਨਦ
ਡੁਨੲਰੳਲ ਡੳਚਲਿਟਿੇ ਸਿ ਨੲੲਦੲਦ ਨਿ ਟਹੲ ਛਟਿੇ ੋਡ ਸ਼ੁਰਰਏ”. ਵਧਾਈ ਦੇ ਪਾਤਰ ਹਨ ਦੋਵੇਂ ਕੌਂਸਲਰ
ਮਨੰਦੀਪ ਨਾਗਰਾ ਤੇ ਡੱਗ ਐਲਫਰਡ ਜਿਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਖਤਮ ਕਰਨ ਲਈ ਵੋਟ ਹਰਗਿਜ਼ ਨਹੀਂ
ਪਾਈ ਦੂਜੇ ਮਹਿਨਿਅਿਾਂ ਵਿਚ ਇਸ ਜਗ੍ਹਾ ਤੇ ਬਨਾਉਣ ਦੇ ਹੱਕ ਵਿਚ ਸਨ।ਦੂਜੇ ਇਸ ਜਗ੍ਹਾ ਦੀ ਖੂਬੀ ਇਹ
ਹੈ ਕਿ ਇਹ ਫੀਊਨਰਲ ਪ੍ਰਾਜੈਕਟ ਿੰਤੰਨ ਪਾਸਿਆਂ ਤੋਂ ਪਾਣੀ ਅਤੇ ਦਰੱਖਤਾਂ ਨਾਲ ਘਿਰਿਆ ਹੋਇਆ ਹੈ ਤੇ
ਮੁਹਰਲੇ ਚੌਥੇ ਪਾਸੇ ਸੜਕ ਆਵਾਜਾਈ ਵਾਸਤੇ ਹੈ।ਕਈ ਸਾਲਾਂ ਦੀ ਮਿਹਨਤ ਬਾਦ 2017 ਵਿਚ ਇਹ ਜਗ੍ਹਾ
ਸਿਟੀ ਹਾਲ ਤੋਂ ਪੁਛ ਪੜਤਾਲ ਕਰਕੇ ਹੀ ਖਰੀਦੀ ਗਈ ਸੀ ਤੇ ਸਿਟੀ ਹਾਲ ਦੇ ਕਹਿਣ ਤੇ ਹੀ ਦੋਹਾਂ
ਪ੍ਰਾਪਰਟੀਆਂ ਦਾ ਐਡਰੈਸ 9280-168 ਕੀਤਾ ਗਿਆ ਸੀ।ਜਿਨ੍ਹਾਂ ਜਿਨ੍ਹਾਂ ਸਰੀ ਵਾਸੀਆਂ ਨੇ ਇਸ
ਪਰਾਜੈਕਟ ਦੇ ਹੱਕ ਵਾਲੀ ਪਟੀਸ਼ਨ ਤੇ ਦਸਖਤ ਕੀਤੇ ਸੀ ਉਹ ਲਗਾਤਾਰ ਪੁੱਛ ਰਹੇ ਸਨ ਕਿ ਉਸ ਦਾ ਕੀ
ਬਣਿਆ? ਤਾਂ ਉੱਤਰ ਦੇ ਦਿੱਤਾ ਜਾਂਦਾ ਸੀ ਇਸ ਨੂੰ ਬਰਿੰਡਾ ਲਾਕ ਦੀ ਬਹੁ ਗਿਣਤੀ ਵਾਲੀ ਕੌਸਲ ਨੇ ਨਾ
ਮਨਜੂਰ ਕਰਕੇ ਕੋਈ ਨਵੀਂ ਜਗ੍ਹਾ ਭਾਲਣ ਦੇ ਆਦੇਸ਼ ਕਰ ਦਿੱਤੇ ਹਨ। ਜਿਸ ਡਰੋਂ ਕੌਸਲ ਨੇ ਇਹ ਫੈਸਲਾ
ਕੀਤਾ ਸਰੀ ਦੇ ਵੋਟਰਾਂ ਨੇ ਉਹਨਾਂ ਕੌਸਲ ਮੈਬਰਾਂ ਤੇ ਮੇਅਰ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਤੇ
ਜਿਹੜੇ ਮੈਂਬਰਾਂ ਨੇ ਕਮਿਉਨਿਟੀ ਨਾਲ ਖੜ੍ਹਨ ਦਾ ਜੇਰਾ ਕੀਤਾ ਹੈ ਉਸ ਦੀ ਸਾਰੀ ਹੀ ਟੀਮ ਨੂੰ ਸਰੀ ਕੌਸਲ
ਦੀ ਕੁਰਸੀ ਤੇ ਬਿਠਾ ਦਿੱਤਾ ਹੈ।
ਸਨਮਾਨਯੋਗ ਕੋਂਸਲਲਰ ਮੰਨਦੀਪ ਨਾਗਰਾ ਤੇ ਡੱਗ ਐਲਫਰਡ ਨੂੰ ਵੀ ਸਰੀ ਵਾਸੀਆਂ ਵਲੋਂ ਜੋਰਦਾਰ
ਅਪੀਲ ਹੈ ਸਿਟੀ ਪਲੈਨਰ ੍ਰੋਬੲਰਟ ੌਰਦੲਲਹੲਦਿੲ ਵਲੋਂ ਤਿਆਰ ਕੀਤੀ ਗਈ 83 ਪੰਨਿਆਂ ਦੀ ਰੀਪੋਰਟ
ਨੂੰ ਅਧਾਰ ਬਣਾ ਕੇ ਅਤੇ ਸਰੀ ਵਾਸੀਆਂ ਦੀ ਭਾਵਨਾਵਾਂ ਨੂੰ ਸਮਝਦਿਆ ਹੋਇਆਂ 23 ਜੂਨ, 2025 ਵਾਲੇ
ਕੌਸਲ ਦੇ ਮਤੇ ਉੱਤੇ ਨਵੀਂ ਚੁਣੀ ਗਈ ਸਰੀ ਕੌਸਲ ਵਲੋਂ ਮੁੜ ਤੋਂ ਵਿਚਾਰ ਕੀਤਾ ਜਾਵੇ (੍ਰੲਵਸਿਟਿ ਕੀਤਾ
ਜਾਵੇ)।ਕਮਿਉਨਿਟੀ ਪਤਵੰਤੇ ਅਤੇ ਕੌਂਸਲ ਮੈਂਬਰਾਂ ਨੂੰ ਇਹ ਵੀ ਅਪੀਲ਼ ਹੈ ਕਿ ਇਸ ਪ੍ਰਾਜੈਕਟ ਨੂੰ ਪਹਿਲ
ਦੇ ਅਧਾਰ ਤੇ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਕਿ ਆਉਂਦੇ ਚਾਰ ਸਾਲਾਂ ਵਿਚ ਮੁਕੰਮਲ ਹੋ ਕੇ ਸਰੀ
ਵਾਸੀਆਂ ਦੀ ਅੰਤਮ ਲੋੜਾਂ ਨੂੰ ਪੂਰਿਆਂ ਕਰਦਾ ਨਜ਼ਰ ਆਵੇ। ਕਮਿਉਨਿਟੀ ਦੀ ਲੋੜਾਂ ਦੇ ਕੰਮ ਕਰਨ
ਵਾਲਿਆਂ ਅਤੇ ਕਮਿਉਨਿਟੀ ਨਾਲ ਖੜ੍ਹਨ ਵਾਲਿਆਂ ਦਾ (ਇਕ ਦੋ ਤੋਂ ਇਲਾਵਾ) ਸਮੁੱਚੀ ਕਮਿਉਨਿਟੀ
ਹਮੇਸ਼ਾ ਹੀ ਸਤਿਕਾਰ ਕਰਦੀ ਰਹੀ ਹੈ ਤੇ ਕਰਦੀ ਰਹੇਗੀ!



