Skip to content
Wednesday, October 21, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਮਗਰਮੱਛਾਂ ਦੇ ਹੰਝੂ

By Admin Published 2 min read

ਆਮ ਲੋਕਾਂ ਨੂੰ ਛੱਡ 'ਵੱਡੇ ਲੋਕ' ਤਾਂ ਮਗਰਮੱਛਾਂ ਵਾਲੇ ਹੰਝੂ ਚੱੁਕੀ ਫਿਰਦੇ ਦੇਖੇ ਝੋਟੇ ਦੀ ਲਾਸ਼ ਉਪਰ ਕੇਰਨ ਲਈ।ਪੰਜਾਬ

ਦੀ ਪੂਰੀ ਨਸਲ ਤਬਾਹ ਹੋ ਗਈ ਪਰ ਹੰਝੂਆਂ ਵਾਲੇ ਸਾਹਵੇਂ ਹੁੰਦਾ ਤਮਾਸ਼ਾ ਨਹੀ ਦੇਖਦੇ ਰਹੇ ਤਾਂ ਕੋਈ ਦੱਸੇ। ਬੁੱਢੇ

ਪਿਓਆਂ ਦੇ ਮੋਢਿਆਂ ਉਪਰ ਜਵਾਨ ਪੁੱਤਾਂ ਦੀਆਂ ਲਾਸ਼ਾਂ 84 ਤਰਾਂ ਹੀ ਢੋਹੀਦੀਆਂ ਰਹੀਆਂ ਪਰ ਹੰਝੂਆਂ ਵਾਲਿਆਂ ਦੀ

ਅੱਖ ਰੋਈ ਦੇਖੀ ਹੋਵੇ ਤਾਂ।

ਜੰਗਲਾਂ ਦੇ ਜੰਗਲ ਲੱਕੜਾਂ ਦੇ ਫੂਕ ਛਡੇ ਪੰਜਾਬ ਨੇ ਅਪਣੇ ਮੋਇਆਂ ਦੇ ਸਿਵਿਆਂ ਉਪਰ ਪਰ ਕਿਸੇ ਹੰਝੂਆਂ ਵਾਲੇ ਬਾਬਰ

ਨੂੰ ਵੰਗਾਰਿਆ ਹੋਵੇ।ਰਾਜਨੀਤਕਾਂ ਦੀ ਤਾਂ ਗੱਲ ਹੀ ਨਾ ਕਰੋ ਕਿਓਕਿ ਓਹ ਤਾਂ ਹੈਨ ਹੀ ਬਘਿਆੜ ਬਘਿਆੜ ਜਿਹੜੇ

ਲੋਕਾਂ ਦੇ ਪੁੱਤਾਂ ਦਾ ਖੂਨ ਪੀਦੇ ਪਰ ਸਚ ਦੇ ਸਰਾਣੇ ਬੈਠ ਬੈਠ ਵਡੀਆਂ ਗੱਲਾਂ ਅਤੇ ਕਥਾਵਾਂ ਵਾਲੇ? ਕੌਮ ਦੀਆਂ ਸੋ ਕਾਲ

ਧਾਰਮਿਕ ਹੇੜਾਂ ਦਾ ਅਤੇ ਉਸ ਤੋਂ ਵੀ ਖਾਸਕਰ ਤੁਹਾਡੇ ਸੋ ਕਾਲ ਸਟਾਰ ਪ੍ਰਚਾਰਕਾਂ ਕੀਤਨੀਆਂ, ਜਥੇਦਾਰਾਂ, ਡੇਰੇਦਾਰਾਂ,

ਭੰਗ ਪੀਣੇ ਨਹੰਗਾਂ ਅਤੇ ਗੁਰੂ ਦੀ ਗੋਲਕ ਉਪਰ ਪਲ ਰਹੀਆਂ ਜੋਕਾਂ ਦਾ ਕੀ ਕਰੀਏ ਉਨ ਗੁਰੂ ਦੇ ਖਾਧੇ ਧਾਨ ਦੇ ਲੂਣ ਦਾ

ਮੁਲ ਕੀ ਮੋਿੜਆ। ਲੋਕਾਂ ਨੂੰ ਡਾਂਗੋ ਡਾਗੀਂ ਕਰਾਓਣਾ ਤੇ ਮੁੜ ਕਾਮਰੇਡ ਟਾਊਟਾਂ ਨਾਲ ਜਾ ਖੜਨਾ ਜਾਂ ਬੀਜੇਪੀ ਨਾਲ

ਰਲਨਾ?ਓਨਾ ਦੇ ਸਾਹਵੇਂ ਪਹਿਲਾਂ ਇਕ ਨਸਲ ਸਿਵਿਆਂ ਰਾਹੇ ਤੋਰੀ ਸੱਤਾ ਨੇ ਅਤੇ ਦੂਜੀ ਚਿਟਿਆਂ ਖਟਿਆਂ ਨਸ਼ਿਆਂ

ਨਾਲ ਪਰ ਇਹ ਕਿਥੇ ਸਨ। ਕਾਹਤੋਂ ਨਹੀ ਲਾਮਬੰਦ ਹੋ ਕੇ ਸਿਰ ਵਰਤੇ ਅਤੇ ਜਰਵਾਣਿਆਂ ਮੂਹਰੇ ਖੜੇ ਜਿਵੇਂ ਭਾਈ ਝੋਟਾ

ਖੜੋਤਾ ਸੀ।ਤੁਹਾਡਾ ਗੋਲਡਮੈਡਿਸਟ ਮਾਰਣ ਵਾਲੀਆਂ ਸਰਕਾਰਾਂ ਨੂੰ ਹੀ ਕਹੀ ਜਾ ਰਿਹਾ ਸੀ ਸਰਕਾਰਾਂ ਨੂੰ ਨਸ਼ੇ ਰੋਕਣ

ਚਾਹੀਦੇ ਸਰਕਾਰਾਂ ਨੂੰ ਇਓ ਜਿਓ ਜਾਂ ਤਿਓਂ ਕਰਨਾ ਚਾਹੀਦਾ। ਯਾਣੀ ਕਾਤਲਾਂ ਕੋਲੋਂ ਹੀ ਇਨਸਾਫ।ਮਖੀਆਂ ਤਰਾਂ

ਭਿਣਕਣ ਵਾਲੇ ਤਾਂ ਕਾਲੇ ਪਾਣੀਆਂ ਵਿਚ ਬੈਠੇ ਤੁਸੀਂ ਵੀ ਤਾਂ ਮੱਖੀਆਂ ਬਣ ਬਣ ਬੰਦੇ ਦੀ ਲਾਸ਼ ਉਪਰ ਡਿੱਗਣ ਡਹੇ ਜੇ

ਜਦਕਿ ਗੁਰੂ ਘਰਾਂ ਦਾ ਧਾਨ ਖਾਣ ਵਾਲੇ ਜਿਓਂਦੇ ਜੀਅ ਉਸ ਨਾਲ ਨਹੀ ਖੜੋਤੇ।ਹਾਲਾਂ ਕੌਮ ਵਿਚਲੇ ਢਾਡੀਆਂ ਅਤੇ

ਕਵੀਸ਼ਰਾਂ ਰਖ ਵਿਖਾਈ ਅਤੇ ਓਹ ਬੜੀ ਜੁਅਰਤ ਨਾਲ ਸੱਤਾ ਖਿਲਾਫ ਅਵਾਜ ਓਠਾਓਂਦੇ ਰਹੇ ਜਿਹਨਾ ਨੂੰ ਇਹ ਵਾਇਲੰਸ

ਪੈਦਾ ਕਰਦੇ ਕਹਿ ਹਟੇ ਪਰ ਬਾਕੀ ਸਭ ਪਾਸੇ ਖਮੋਸ਼ੀ।ਇਨਾ ਦੇ ਕੀਰਤਨਾ ਕਥਾਵਾਂ ਖੁਣੋਂ ਥੁਿੜਆ ਕੀ ਕੌਮ ਦਾ ਜਦ ਸਾਡੇ

ਨਿਆਣੇ ਮਰਣ ਸਮੇ ਇਹ ਸਾਡੇ ਨਾਲ ਨਹੀ ਖੜੋਦੇ ਰਹੇ।ਉਲਟਾ ਕਾਮਰੇਡਾਂ ਡਹੇ ਚੜਕੇ ਦੀਪ ਸਿਧੂ ਵਰਗਿਆਂ ਦੀ

ਕਿਰਦਾਰਕੁਸ਼ੀ ਉਪਰ ਜੋਰ ਲਾਈ ਰਖਿਆ ਜਿਹੜਾ ਦਿਲੀ ਮੂਹਰੇ ਬਰਛਾ ਗਡੀ ਖੜਾ ਸਭ ਨੇ ਦੇਖਿਆ।ਨਹੀ ਦੇਖਿਆ?:-

ਗੁਰਦੇਵ ਸਿੰਘ ਸੱਧੇਵਾਲੀਆ

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp