ਆਨਲਾਈਨ ਡੈਸਕ, ਨਵੀਂ ਦਿੱਲੀ : ਗੈਂਗਸਟਰ ਥ੍ਰਿਲਰ ‘ਐਨੀਮਲ’ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਤੋਂ ਬਾਅਦ ਬਾਕਸ ਆਫਿਸ ‘ਤੇ ਧਮਾਲਾਂ ਮਚਾ ਰਹੀ ਹੈ। ਫਿਲਮ ਚੰਗੀ ਕਮਾਈ ਕਰ ਰਹੀ ਹੈ ਅਤੇ ਸਟਾਰ ਕਾਸਟ ਨੂੰ ਦਰਸ਼ਕਾਂ ਤੋਂ ਪ੍ਰਸ਼ੰਸਾ ਮਿਲ ਰਹੀ ਹੈ। ਇਸ ਦੌਰਾਨ ਆਲੀਆ ਭੱਟ ਨੇ ਵੀ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਸਮੇਤ ਫਿਲਮ ਦੀ ਕਾਸਟ ਦੀ ਤਾਰੀਫ ਕਰਦੇ ਹੋਏ ਇੱਕ ਪੋਸਟ ਕੀਤਾ ਹੈ।

ਰਣਬੀਰ ਕਪੂਰ ਦੀ ਪਤਨੀ ਆਲੀਆ ਭੱਟ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ‘ਐਨੀਮਲ’ ਦੀ ਕਾਸਟ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ‘ਐਨੀਮਲ’ ‘ਚ ਉਨ੍ਹਾਂ ਦਾ ਪਸੰਦੀਦਾ ਸਟਾਰ ਕੌਣ ਹੈ ਤੇ ਹਾਂ, ਇਹ ਅਦਾਕਾਰ ਰਣਬੀਰ ਕਪੂਰ ਨਹੀਂ ਬਲਕਿ ਕੋਈ ਹੋਰ ਹੈ।

ਆਲੀਆ ਭੱਟ ਨੇ ਕੀਤੀ ਸੰਦੀਪ ਰੈੱਡੀ ਵਾਂਗਾ ਦੀ ਤਾਰੀਫ

2 ਦਸੰਬਰ 2023 ਨੂੰ ਆਲੀਆ ਭੱਟ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਪ੍ਰਸ਼ੰਸਾ ਪੋਸਟ ਕੀਤੀ। ਆਲੀਆ ਨੇ ਸੰਦੀਪ ਰੈੱਡੀ ਬਾਰੇ ਕਿਹਾ ਕਿ ਉਨ੍ਹਾਂ ਵਰਗਾ ਕੋਈ ਨਹੀਂ ਹੈ। ‘ਡਾਰਲਿੰਗਸ’ ਅਦਾਕਾਰਾ ਨੇ ਲਿਖਿਆ, “ਸੰਦੀਪ ਰੈਡੀ ਵਾਂਗਾ, ਤੁਹਾਡੇ ਵਰਗਾ ਕੋਈ ਨਹੀਂ ਹੈ। ਫਿਲਮ ਦੀ ਹਰ ਬੀਟ Shocking, surprising and fully loaded ਸੀ।

ਆਲੀਆ ਭੱਟ ਨੇ Rashmika Mandana ਨੂੰ ਕਿਹਾ ਇਮਾਨਦਾਰ

ਸੰਦੀਪ ਰੈੱਡੀ ਵਾਂਗਾ ਤੋਂ ਇਲਾਵਾ ਆਲੀਆ ਭੱਟ ਨੇ Rashmika Mandana ਦੀ ਤਾਰੀਫ ਕੀਤੀ। ਆਲੀਆ ਨੇ ਕਿਹਾ, “ਰਸ਼ਮੀਕਾ, ਤੁਸੀਂ ਫਿਲਮ ਵਿੱਚ ਬਹੁਤ ਖੂਬਸੂਰਤ ਤੇ ਇਮਾਨਦਾਰ ਸੀ। ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਤੁਹਾਨੂੰ ਉਸ ਸੀਨ ਵਿੱਚ ਪਸੰਦ ਕੀਤਾ। ਇਹ ਬਹੁਤ ਖਾਸ ਅਤੇ ਪ੍ਰੇਰਨਾਦਾਇਕ ਸੀ। ਮੈਂ ਰਸ਼ਮਿਕਾ ਕਲੱਬ ਨਾਲ ਜੁੜ ਰਹੀ ਹਾਂ।”

ਇਸ ਅਦਾਕਾਰਾ ਨੂੰ ਆਲੀਆ ਭੱਟ ਨੇ ਦੱਸਿਆ favourite

‘ਐਨੀਮਲ’ ‘ਚ ਆਲੀਆ ਭੱਟ ਦਾ ਪਸੰਦੀਦਾ ਐਕਟਰ ਰਣਬੀਰ ਕਪੂਰ ਨਹੀਂ ਸਗੋਂ ਵਿਲੇਨ ਬੌਬੀ ਦਿਓਲ ਹੈ। ਆਲੀਆ ਨੇ ਲਿਖਿਆ, “ਬੌਬੀ, ਤੁਸੀਂ ਮੇਰੇ ਪਸੰਦੀਦਾ ਹੋ – ਸ਼ਾਨਦਾਰ। ਜਦੋਂ ਵੀ ਤੁਸੀਂ ਸਕਰੀਨ ‘ਤੇ ਆਏ ਤੁਸੀਂ ਜਾਦੂ ਵਾਂਗ ਦਿਖਾਈ ਦਿੰਦੇ ਹੋ।” ਆਲੀਆ ਨੇ ਅਨਿਲ ਕਪੂਰ ਲਈ ਕਿਹਾ, “ਵਨ ਐਂਡ ਓਨਲੀ ਅਨਿਲ ਕਪੂਰ ਨੇ ਹਮੇਸ਼ਾ ਦੀ ਤਰ੍ਹਾਂ ਧਮਾਲ ਮਚਾ ਦਿੱਤਾ ਪ੍ਰੇਰਣਾਦਾਇਕ ਸੀ।”

ਆਲੀਆ ਭੱਟ ਨੇ ਤ੍ਰਿਪਤੀ ਡਿਮਰੀ ਤੇ ਸ਼ਕਤੀ ਕਪੂਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਤਾਰੀਫ ਕੀਤੀ। ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਆਪਣੀ ਆਉਣ ਵਾਲੀ ਫਿਲਮ ‘ਜਿਗਰਾ’ ‘ਚ ਨਜ਼ਰ ਆਵੇਗੀ।