ਆਨਲਾਈਨ ਡੈਸਕ, ਨਵੀਂ ਦਿੱਲੀ : ‘ਸਦੀ ਦੇ ਮਹਾਨਾਇਕ’ ਅਮਿਤਾਭ ਬੱਚਨ ਨੇ ਆਪਣੀ ਲਾਡਲੀ ਸ਼ਵੇਤਾ ਬੱਚਨ ਨੂੰ ਆਪਣਾ ਬੰਗਲਾ ‘ਪ੍ਰਤੀਕਸ਼ਾ’ ਗਿਫਟ ਕੀਤਾ ਹੈ। ਜੀ ਹਾਂ ਖਬਰਾਂ ਆ ਰਹੀਆਂ ਹਨ ਕਿ ਦੀਵਾਲੀ ਤੋਂ ਪਹਿਲਾਂ ਹੀ ਅਮਿਤਾਭ ਤੇ ਜਯਾ ਬੱਚਨ ਨੇ ਸ਼ਵੇਤਾ ਨੂੰ ਇਹ ਘਰ ਤੋਹਫੇ ਵਜੋਂ ਦਿੱਤਾ ਸੀ।
ਅਮਿਤਾਭ ਤੇ ਜਯਾ ਨੇ ਸ਼ਵੇਤਾ ਨੂੰ ਗਿਫਟ ਕੀਤਾ ਕਰੋੜਾਂ ਦਾ ਬੰਗਲਾ
ਹਿੰਦੀ ਸਿਨੇਮਾ ਦੇ ਅਮੀਰ ਸਿਤਾਰਿਆਂ ਵਿੱਚੋਂ ਅਮਿਤਾਭ ਬੱਚਨ ਦੀ ਮੁੰਬਈ ਵਿੱਚ ਕਰੋੜਾਂ ਦੀ ਜਾਇਦਾਦ ਹੈ। ਜੁਹੂ ਵਿੱਚ ਉਨ੍ਹਾਂ ਦਾ ਸਭ ਤੋਂ ਪੁਰਾਣਾ ਬੰਗਲਾ ‘ਪ੍ਰਤੀਕਸ਼ਾ’ ਹੈ ਜੋ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। ਇਹ ਉਹ ਬੰਗਲਾ ਹੈ ਜਿੱਥੇ ਅਮਿਤਾਭ ਆਪਣੇ ਪਿਤਾ ਹਰਿਵੰਸ਼ ਰਾਏ ਬੱਚਨ ਤੇ ਮਾਂ ਤੇਜੀ ਬੱਚਨ ਨਾਲ ਰਹਿੰਦੇ ਸਨ। ਮਨੀ ਕੰਟਰੋਲ ਦੀ ਰਿਪੋਰਟ ਅਨੁਸਾਰ ਇਹ ਬੰਗਲਾ ਹੁਣ ਸ਼ਵੇਤਾ ਬੱਚਨ ਦਾ ਹੋ ਗਿਆ ਹੈ।
ਜ਼ੈਪਕੀ ਦੁਆਰਾ ਪ੍ਰਾਪਤ ਜਾਇਦਾਦ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਅਮਿਤਾਭ ਬੱਚਨ ਅਤੇ ਜਯਾ ਬੱਚਨ ਨੇ ਆਪਣੀ ਬੇਟੀ ਸ਼ਵੇਤਾ ਨੂੰ ਆਪਣਾ ਪ੍ਰਤੀਕਸ਼ਾ ਬੰਗਲਾ ਗਿਫਟ ਕੀਤਾ ਹੈ। ਰਿਪੋਰਟਾਂ ਅਨੁਸਾਰ ਲੈਣ-ਦੇਣ ਲਈ 50.65 ਲੱਖ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਗਈ ਸੀ। ਦਸਤਾਵੇਜ਼ ਦਰਸਾਉਂਦਾ ਹੈ ਕਿ ਦੋਵੇਂ ਪਲਾਟ ਵਿੱਠਲ ਨਗਰ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਲਿਮਟਿਡ ਦਾ ਹਿੱਸਾ ਹਨ।
ਕਿੰਨੇ ਕਰੋੜ ਦਾ ਹੈ ਅਮਿਤਾਭ ਬੱਚਨ ਦੇ ਬੰਗਲਾ ਪ੍ਰਤੀਕਸ਼ਾ?
ਮੁੰਬਈ ਦੇ ਜੁਹੂ ਵਿੱਚ ਸਥਿਤ ਅਮਿਤਾਭ ਬੱਚਨ ਦਾ ਬੰਗਲਾ ‘ਪ੍ਰਤੀਕਸ਼ਾ’ 890.47 ਵਰਗ ਮੀਟਰ ਤੇ 674 ਵਰਗ ਮੀਟਰ ਦੇ ਦੋ ਪਲਾਟਾਂ ਵਿੱਚ ਫੈਲਿਆ ਹੋਇਆ ਹੈ। ਇਕਨਾਮਿਕਸ ਟਾਈਮਜ਼ ਅਨੁਸਾਰ ਇਸ ਬੰਗਲੇ ਦੀ ਕੀਮਤ 50.63 ਕਰੋੜ ਰੁਪਏ ਹੈ।
ਅਮਿਤਾਭ ਬੱਚਨ ਨੇ ਕਿਉਂ ਬੰਗਲੇ ਦਾ ਨਾਂ ਰੱਖਿਆ ਪ੍ਰਤੀਕਸ਼ਾ?
ਅਮਿਤਾਭ ਬੱਚਨ ਨੇ ਆਪਣੇ ਬੰਗਲੇ ਦਾ ਨਾਂ ‘ਪ੍ਰਤੀਕਸ਼ਾ’ ਕਿਉਂ ਰੱਖਿਆ ਸੀ ਇਸ ਦਾ ਖੁਲਾਸਾ ਖੁਦ ਬਿੱਗ ਬੀ ਨੇ ‘ਕੌਣ ਬਣੇਗਾ ਕਰੋੜਪਤੀ’ ਦੇ ਮੰਚ ‘ਤੇ ਕੀਤਾ ਸੀ। ਇਸ ਬੰਗਲੇ ਦਾ ਨਾਂ ਬਿੱਗ ਬੀ ਦੇ ਪਿਤਾ ਹਰਿਵੰਸ਼ ਰਾਏ ਬੱਚਨ ਨੇ ਰੱਖਿਆ ਹੈ ਜੋ ਉਨ੍ਹਾਂ ਦੀ ਇਕ ਕਵਿਤਾ ‘ਇੱਥੇ ਸਾਰਿਆਂ ਦਾ ਸੁਆਗਤ ਹੈ, ਕਿਸੇ ਦਾ ਇੰਤਜ਼ਾਰ ਨਾ ਕਰੋ’ ਤੋਂ ਲਿਆ ਗਿਆ ਹੈ। ਇਸ ਬੰਗਲੇ ‘ਚ ਨਾ ਸਿਰਫ ਅਮਿਤਾਭ ਅਤੇ ਜਯਾ ਬਲਕਿ ਸ਼ਵੇਤਾ ਅਤੇ ਅਭਿਸ਼ੇਕ ਦੀਆਂ ਵੀ ਡੂੰਘੀਆਂ ਯਾਦਾਂ ਹਨ। ਦੋਵੇਂ ਇੱਥੇ ਵੱਡੇ ਹੋਏ ਹਨ।



