ਸਿਆਟਲ:-ਜੁਲਾਈ 15, 2018 ਨੂੰ ਪੰਜਾਬੀ ਲਿਖਾਰੀ ਸਭਾ ਸਿਆਟਲ ਨੇ ਮਾਣਯੋਗ ਉੱਘੀਆਂ ਹਸਤੀਆਂ ਦੇ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਇਨ੍ਹਾਂ ਵਿਦਵਾਨਾਂ ਵਿਚ ਡਾ: ਗੁਰਭੇਜ ਸਿੰਘ ਗੁਰਾਇਆ ਸਕੱਤਰ ਪੰਜਾਬੀ ਅਕਾਦਮੀ ਦਿੱਲੀ, ਡਾ: ਮੁਹੰਮਦ ਇਦਰੀਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਿਸਟਰੀ ਡਿਪਾਰਮੈਂਟ ਦੇ ਐਸੋਸੀਏਟ ਪ੍ਰੋਫੈਸਰ ਅਤੇ ਸਰਦਾਰ ਗੁਰਿੰਦਰਪਾਲ ਸਿੰਘ ਜੋਸਨ ਸਿਖਸ ਇਨ ਅਮੈਰੀਕਾ ਦੇ ਫਾਊਂਡਰ/ ਪੈ੍ਜੀਡੈਂਟ, ਆਧੁਨਿਕ ਮਾਰਸ਼ਲ ਆਰਟ ਕਰਾਟੇ ਕੋਚ ਅਤੇ ਚਾਰ ਕਿਤਾਬਾਂ ਦੇ ਰਚੇਤਾ ਹਨ।
ਇਸੇ ਦੌਰਾਨ ਐਤਵਾਰ ਪਹਿਲਾਂ ਇਹ ਤਿੰਨੋਂ ਹੀ ਗੁਰਦੁਆਰਾ ਸਿੰਘ ਸਭਾ ਰੈਂਟਨ ਸਿਆਟਲ ਵਿਖੇ ਨਤਮਸਤਕ ਹੋਏ ਜਿੱਥੇ ਤਿੰਨਾਂ ਨੇ ਵਾਰੀ ਵਾਰੀ ਸਟੇਜ ਤੋਂ ਬੋਲਦਿਆਂ ਸਿੱਖੀ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੀ ਜ਼ਿੰਮੇਵਾਰੀ ਅਤੇ ਸੇਵਾਵਾਂ ਦਾ ਜ਼ਿਕਰ ਕਰਦਿਆਂ ਸਿੱਖ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਜਿਨ੍ਹਾਂ ਦੀ ਸਾਧ ਸੰਗਤ ਵਲੋਂ ਸ਼ਲਾਘਾ ਕੀਤੀ ਗਈ।
ਇਸ ਤੋਂ ੳੁਪਰੰਤ ਗੁਰਦੁਆਰਾ ਸਾਹਿਬ ਦੇ ਸੈ਼ਲਟਰ ਵਿਚ ਹੀ ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਮਨਜੀਤ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਖੁੱਲ੍ਹੀ ਵਿਚਾਰ ਚਰਚਾ ਦੌਰਾਨ ਪੰਜਾਬ ਅਤੇ ਪੰਜਾਬੀਆਂ ਦੇ ਮਸਲਿਆਂ ਬਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਾਡਾ ਕੀ ਯੋਗਦਾਨ ਹੋਵੇ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਦੇ ਯਤਨ ਕੀ ਅਤੇ ਕਿਵੇਂ ਹੋਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਜਿਸ ਵਿਚ ਵਾਸਦੇਵ ਸਿੰਘ ਪਰਹਾਰ, ਅਵਤਾਰ ਸਿੰਘ ਆਦਮਪੁਰੀ, ਡਾ: ਜੇ ਬੀ ਸਿੰਘ, ਕਰਨੈਲ ਕੈਲ, ਸਾਧੂ ਸਿੰਘ ਝੱਜ, ਸ਼ੰਗਾਰ ਸਿੰਘ ਸਿੱਧੂ, ਹਰਦਿਆਲ ਸਿੰਘ ਚੀਮਾ ਵਹਿਣੀਵਾਲ, ਹਰਨਾਮ ਸਿੰਘ, ਪ੍ਰਿਤਪਾਲ ਸਿੰਘ ਢੀਂਡਸਾ, ਮਨਜੀਤ ਕੌਰ ਗਿੱਲ, ਸੁਰਿੰਦਰ ਕੌਰ ਬ੍ਰਹਮ, ਹਰਿੰਦਰ ਸਿੰਘ ਬੈਂਸ, ਸਨਮੋਹਣ ਸਿੰਘ ਸੋਢੀ, ਮੁਕੰਦ ਸਿੰਘ ਮੱਲ੍ਹੀ, ਸਕੱਤਰ ਸਿੰਘ ਸੰਧੂ, ਰਘਬੀਰ ਸਿੰਘ ਜ਼ਖ਼ਮੀ, ਦਲਬੀਰ ਸਿੰਘ, ਸੁਖਦੇਵ ਸਿੰਘ ਧਾਲੀਵਾਲ, ਨਿਰਮਲ ਸਿੰਘ ਬਡਾਲਾ ਅਤੇ ਹੋਰ ਬਹੁਤ ਸਾਰੇ ਸਰੋਤਿਆਂ ਨੇ ਭਾਗ ਲਿਆ।
ਇਸ ਮੌਕੇ ਡਾ: ਗੁਰਭੇਜ ਸਿੰਘ ਗੁਰਾਇਆ ਮੁੱਖ ਸੰਪਾਦਕ ਅਤੇ ਡਾ: ਮੁਹੰਮਦ ਇਦਰੀਸ ਮਹਿਮਾਨ ਸੰਪਾਦਕ ਵਲੋਂ ਛਾਪੀ ਗਈ ਸ਼ਹੀਦ ਊਧਮ ਸਿੰਘ ਵਿਸ਼ੇਸ਼ ਅੰਕ *ਸਮਦਰਸੀ਼* ਅਤੇ *ਸਾਰਾਗੜ੍ਹੀ ਸਾਕਾ ਅਦੁੱਤੀ ਜੰਗੀ ਮਿਸਾਲ* ਗੁਰਿੰਦਰਪਾਲ ਸਿੰਘ ਜੋਸਨ ਹੁਰਾਂ ਵੱਲੋਂ ਲਿਖੀ ਗਈ ਪੁਸਤਕ ਰਿਲੀਜ਼ ਕੀਤੇ ਗਏ। ਸਭਾ ਵੱਲੋਂ ਤਿੰਨਾਂ ਨੂੰ ਜੀ ਆਇਆਂ ਆਖਦਿਆਂ ਸਨਮਾਨ ਕੀਤਾ ਗਿਆ। ਇਨ੍ਹਾਂ ਵਿਦਵਾਨਾਂ ਦੀ ਇਹ ਸਿਆਟਲ ਫ਼ੇਰੀ ਬਹੁਤ ਵਧੀਆ ਲਹਿਜੇ ਵਿੱਚ ਸਫ਼ਲ ਹੋ ਕੇ ਚੰਗੀਆਂ ਪੈੜਾਂ ਛੱਡ ਗਈ।
88
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


