Ad-Time-For-Vacation.png

ਪਾਕਿਸਤਾਨ ਉਪਰੋਂ ਲੰਘਿਆ ਮੋਦੀ ਦਾ ਜਹਾਜ਼ ਭੇਜਿਆ 2.86 ਲੱਖ ਦਾ ਬਿੱਲ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਜਾਣ ਲਈ ਜਿਸ ਜਹਾਜ਼ ਦਾ ਇਸਤੇਮਾਲ ਕੀਤਾ ਸੀ, ਉਸ ਨੂੰ ਲੈ ਕੇ ਪਾਕਿਸਤਾਨ ਨੇ 2.86 ਲੱਖ ਰੁਪਏ ਦਾ ਬਿੱਲ ਭੇਜ ਦਿੱਤਾ ਹੈ। ਭਾਰਤੀ ਹਵਾਈ ਫੌਜ ਦੇ ਇਸ ਜਹਾਜ਼ ‘ਤੇ ‘ਰੂਟ ਨੈਵੀਗੇਸ਼ਨ’ ਫੀਸ ਤਹਿਤ ਢਾਈ ਲੱਖ ਰੁਪਏ ਮੰਗੇ ਗਏ ਹਨ। ਇਹ ਬਿੱਲ ਪ੍ਰਧਾਨ ਮੰਤਰੀ ਮੋਦੀ ਦੇ ਲਾਹੌਰ, ਰੂਸ, ਅਫਗਾਨਿਸਤਾਨ, ਇਰਾਨ ਤੇ ਕਤਰ ਦੀਆਂ ਵਿਦੇਸ਼ੀ ਫੇਰੀਆਂ ਦਾ ਹੈ।
ਇਹ ਖੁਲਾਸਾ ਇੱਕ ਆਰਟੀਆਈ ਵਿੱਚ ਹੋਇਆ ਹੈ। ਲੋਕੇਸ਼ ਬਤਰਾ ਨੇ ਆਰਟੀਆਈ ਵਿੱਚ ਜਾਣਕਾਰੀ ਮੰਗੀ ਸੀ। ਇਸ ਦੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਜੂਨ 2016 ਤੱਕ ਭਾਰਤੀ ਫੌਜ ਦੇ ਜਹਾਜ਼ ਦਾ ਇਸਤੇਮਾਲ ਪ੍ਰਧਾਨ ਮੰਤਰੀ ਦੀਆਂ 11 ਫੇਰੀਆਂ ਲਈ ਕੀਤਾ ਗਿਆ।
ਬਤਰਾ ਨੇ ਪਿਛਲੇ ਸਾਲ ਅਗਸਤ ਤੋਂ ਲੈ ਕੇ 30 ਜਨਵਰੀ 2018 ਤੱਕ ਆਰਟੀਆਈ ਤੋਂ ਮਿਲੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਜਦੋਂ ਪਾਕਿਸਤਾਨ ਵਿੱਚ ਮੋਦੀ ਨਵਾਜ ਸ਼ਰੀਫ ਨੂੰ ਮਿਲਣ ਗਏ ਸੀ, ਉਸ ਦੌਰਾਨ ਜਹਾਜ਼ ਦੀ ਫੀਸ ਵੀ ਇਸ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਮੋਦੀ ਰੂਸਅਤੇ ਅਫਗਾਨਿਸਤਾਨ ਵੀ ਇਸੇ ਰਸਤੇ ਗਏ ਸਨ।
ਅੰਕੜਿਆਂ ਮੁਤਾਬਿਕ 2014 ਤੋਂ 2016 ਤੱਕ ਮੋਦੀ ਦੀਆਂ ਵਿਦੇਸ਼ੀਆਂ ਫੇਰੀਆਂ ਲਈ ਭਾਰਤੀ ਫੌਜ ਦੇ ਜਹਾਜ਼ ਦਾ ਇਸਤੇਮਾਲ ਕੀਤਾ ਗਿਆ ਜਿਸ ‘ਤੇ ਕਰੀਬ ਦੋ ਕਰੋੜ ਰੁਪਏ ਖਰਚ ਹੋਏ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.