ਬੀਜਿੰਗ-ਡੋਕਲਾਮ ਨੂੰ ਵਿਵਾਦਮਈ ਖੇਤਰ ਕਰਾਰ ਦੇਣ ਸੰਬੰਧੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਦੇ ਬਿਆਨ ਦੀ ਆਲੋਚਨਾ ਕਰਦੇ ਹੋਏ ਚੀਨ ਦੀ ਫੌਜ ਨੇ ਕਿਹਾ ਕਿ ਇਹ ਚੀਨ ਦਾ ਹਿੱਸਾ ਹੈ ਅਤੇ ਡੋਕਲਾਮ ਗਤੀਰੋਧ ਜਿਹੀਆਂ ਘਟਨਾਵਾਂ ਤੋਂ ਬਚਣ ਲਈ 73 ਦਿਨ ਦੇ ਗਤੀਰੋਧ ਤੋਂ ਭਾਰਤ ਨੂੰ ਸਬਕ ਲੈਣਾ ਚਾਹੀਦਾ ਹੈ। ਜਨਰਲ ਰਾਵਤ ਦੀ ਟਿੱਪਣੀ ‘ਤੇ ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਕਿਆਨ ਨੇ ਪਹਿਲੀ ਵਾਰੀ ਪ੍ਰਤੀਕਿਰਿਆ ਦਿੱਤੀ ਹੈ। ਜਰਨਲ ਰਾਵਤ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਭਾਰਤ ਨੂੰ ਪਾਕਿਸਤਾਨ ਦੀ ਸੀਮਾ ਤੋਂ ਆਪਣਾ ਧਿਆਨ ਹਟਾ ਕੇ ਚੀਨ ਵੱਲ ਲੈ ਜਾਣ ਦੀ ਲੋੜ ਹੈ। ਵੂ ਨੇ ਕਿਹਾ, ਭਾਰਤੀ ਪੱਖ ਵੱਲੋਂ ਕੀਤੀ ਗਈ ਟਿੱਪਣੀ ਤੋਂ ਦਿੱਸਦਾ ਹੈ ਕਿ ਭਾਰਤੀ ਫੌਜੀਆਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸੀਮਾ ਪਾਰ ਕਰਨ ਦੀ ਗੱਲ ਸੱਚ ਅਤੇ ਸਪੱਸ਼ਟ ਹੈ।ਉਨ੍ਹਾਂ ਨੇ ਜਨਰਲ ਰਾਵਤ ਦੇ ਹਾਲ ਹੀ ਵਿਚ ਦਿੱਤੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ, ਡੋਕਲਾਮ ਚੀਨ ਦਾ ਹਿੱਸਾ ਹੈ। ਵੂ ਨੇ ਅੱਗੇ ਕਿਹਾ, ਮੈਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਕਿਸੇ ਦੇਸ਼ ਦਾ ਆਕਾਰ ਕੋਈ ਵੀ ਹੋਵੇ, ਉਸ ਨਾਲ ਸਮਾਨ ਵਿਵਹਾਰ ਹੋਣਾ ਚਾਹੀਦਾ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


