ਟੋਰਾਂਟੋ(ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਪੜ੍ਹਾਈ ਦਾ ਵੀਜ਼ਾ ਲੈ ਕੇ ਪੁੱਜੇ ਮੁੰਡੇ ਅਤੇ ਕੁੜੀਆਂ ਦੀ ਗਿਣਤੀ ਸਵਾ ਲੱਖ (1,24,000) ਦੇ ਕਰੀਬ ਪੁੱਜ ਗਈ ਹੈ ਜਿਨ੍ਹਾਂ ਵਿਚ ਵੱਡੀ ਗਿਣਤੀ ਪੰਜਾਬ ਤੋਂ ਗਏ ਵਿਦਿਆਰਥੀਆਂ ਦੀ ਹੈ। ਓਟਾਵਾ ਵਿਖੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਬੀਤੇ ਇਕ ਸਾਲ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 60 ਫ਼ੀਸਦੀ ਤੱਕ ਵਧੀ ਹੈ, ਜੋ ਕੈਨੇਡੀਅਨ ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਵਿਚ ਦਾਖ਼ਲ ਹਨ। ਭਾਰਤ (ਚੀਨ ਤੋਂ ਬਾਅਦ) ਦੂਸਰੇ ਸਥਾਨ ‘ਤੇ ਹੈ ਜਿੱਥੋਂ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ ਵਿਚ ਪੜ੍ਹ ਰਹੇ ਹਨ।
ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ
ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ


