Skip to content
Tuesday, October 13, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

‘ਪਦਮਾਵਤ’ ਵਿਰੁੱਧ ਕਈ ਥਾਈਂ ਹਿੰਸਕ ਪ੍ਰਦਰਸ਼ਨ

By Admin Published 2 min read

ਇੰਦੌਰ/ਅਹਿਮਦਾਬਾਦ/ਮੁੰਬਈ:ਸੰਜੇ ਲੀਲਾ ਭੰਸਾਲੀ ਦੀ ਵਿਵਾਦਮਈ ਫ਼ਿਲਮ ਪਦਮਾਵਤ ਦੀ ਰਿਲੀਜ਼ ਵਿਰੁਧ ਪ੍ਰਦਰਸ਼ਨ ਤੇਜ਼ ਅਤੇ ਹਿੰਸਕ ਹੋ ਗਏ ਹਨ। ਕਰਣੀ ਸੈਨਾ ਅਤੇ ਹੋਰ ਰਾਜਪੂਤ ਜਥੇਬੰਦੀਆਂ ਨੇ ਕਈ ਥਾਈਂ ਹਿੰਸਕ ਪ੍ਰਦਰਸ਼ਨ ਕੀਤੇ। ਇੰਦੌਰ ਦੇ ਕਿਸ਼ਨਗੰਜ ਖੇਤਰ ਵਿਚ ਕਰੀਬ 200 ਪ੍ਰਦਰਸ਼ਨਕਾਰੀਆਂ ਨੇ ਪਿਗਡੰਬਰ ਚੌਰਾਹੇ ਲਾਗੇ ਰਾਸ਼ਟਰੀ ਰਾਜਮਾਰਗ ‘ਤੇ ਚੱਕਾ ਜਾਮ ਕੀਤਾ। ਤਣਾਪੂਰਨ ਮਾਹੌਲ ਵਿਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਬਹਿਸ ਹੋ ਗਈ। ਗੁੜਗਾਉਂ ਵਿਚ ਨਾਮੀ ਸਕੂਲ ਦੀ ਬੱਸ ਦੇ 20-25 ਬੱਚੇ ਉਦੋਂ ਵਾਲ ਵਾਲ ਬਚੇ ਗਏ ਜਦ ਪ੍ਰਦਰਸ਼ਨਕਾਰੀਆਂ ਨੇ ਲਾਠੀਆਂ ਨਾਲ ਬੱਸ ‘ਤੇ ਹਮਲਾ ਕਰ ਦਿਤਾ। ਇਸੇ ਦੌਰਾਨ 50 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਕਾਰਕੁਨਾਂ ਨੇ ਫ਼ਿਲਮਕਾਰ ਸੰਜੇ ਭੰਸਾਲੀ ਦਾ ਪੁਤਲਾ ਵੀ ਫੂਕਿਆ। ਕੁੱਝ ਪ੍ਰਦਰਸ਼ਨਕਾਰੀਆਂ ਨੇ ਲਾਠੀਆਂ ਚੁਕੀਆਂ ਹੋਈਆਂ ਸਨ। ਗੁੜਗਾਉਂ ਸਮੇਤ ਕਈ ਥਾਈਂ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਨੂੰ ਅੱਗ ਲਾ ਦਿਤੀ ਅਤੇ ਭੰਨਤੋੜ ਵੀ ਕੀਤੀ। ਹਿੰਸਕ ਪ੍ਰਦਰਸ਼ਨਾਂ ਕਾਰਨ ਮਲਟੀਪਲੈਕਸ ਐਸੋਸੀਏਸ਼ਨ ਆਫ਼ ਇੰਡੀਆ ਨੇ ਕਿਹਾ ਹੈ ਕਿ ਪਦਮਾਵਤ ਦਾ ਪ੍ਰਦਰਸ਼ਨ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਗੋਆ ਵਿਚ ਨਹੀਂ ਕੀਤਾ ਜਾਵੇਗਾ।
ਕਰਣੀ ਸੈਨਾ ਅਤੇ ਹੋਰ ਰਾਜਪੂਤ ਜਥੇਬੰਦੀਆਂ ਵਲੋਂ ਸਿਨੇਮਾਘਰ ਮਾਲਕਾਂ ਅਤੇ ਆਮ ਲੋਕਾਂ ਨੂੰ ਖੁਲ੍ਹੀ ਚੇਤਾਵਨੀ ਦਿਤੇ ਜਾਣ ਮਗਰੋਂ ਸੰਘ ਨੇ ਇਹ ਫ਼ੈਸਲਾ ਕੀਤਾ ਹੈ। ਇਹ ਸੰਸਥਾ 75 ਫ਼ੀ ਸਦੀ ਮਲਟੀਪਲੈਕਸਾਂ ਦੇ ਮਾਲਕਾਂ ਦੀ ਪ੍ਰਤੀਨਿਧਤਾ ਕਰਦੀ ਹੈ। ਫ਼ਿਲਮ ਕਲ ਰਿਲੀਜ਼ ਹੋਵੇਗੀ।ਗੁਜਰਾਤ ਦੇ ਸਿਨੇਮਾਘਰ ਮਾਲਕਾਂ ਨੇ ਕਿਹਾ ਕਿ ‘ਪਦਮਾਵਤ’ ਫ਼ਿਲਮ ਬਾਰੇ ਪੈਦਾ ਹੋਇਆ ਵਿਵਾਦ ਸੁਲਝ ਜਾਣ ਤਕ ਰਾਜ ਦੇ ਕਿਸੇ ਵੀ ਮਲਟੀਪਲੈਕਸ ਜਾਂ ਸਿੰਗਲ ਸਕਰੀਨ ਸਿਨੇਮਾਘਰ ਵਿਚ ਇਸ ਫ਼ਿਲਮ ਨੂੰ ਨਹੀਂ ਵਿਖਾਇਆ ਜਾਵੇਗਾ। ਉਧਰ, ਪੁਲਿਸ ਨੇ ਕਲ ਰਾਤ ਇਥੋਂ ਦੇ ਮਾਲ ਦੇ ਬਾਹਰ ਹਿੰਸਾ ਦੇ ਸਬੰਧ ਵਿਚ 50 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਗੁਜਰਾਤ ਮਲਟੀਪਲੈਕਸ ਓਨਰਜ਼ ਐਸੋਸੀਏਸ਼ਨ ਨੇ ਕਿਹਾ ਕਿ ਦਰਸ਼ਕਾਂ ਅਤੇ ਸੰਪਤੀ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦਿਆਂ ਇਹ ਫ਼ੈਸਲਾ ਕੀਤਾ ਹੈ। ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਕਿਹਾ ਕਿ ਸਰਕਾਰ ਹਿੰਸਾ ਨੂੰ ਕਾਬੂ ਵਿਚ ਕਰਨ ਵਿਚ ਨਾਕਾਮ ਰਹੀ ਹੈ। ਫ਼ਿਲਮ ਦੀ ਰਿਲੀਜ਼ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਲ ਸ਼ਹਿਰ ਦੇ ਤਿੰਨ ਮਾਲਾਂ ਦੇ ਬਾਹਰ 30 ਮੋਟਰਸਾਈਕਲ ਸਾੜ ਦਿਤੇ ਸਨ ਅਤੇ ਕਈ ਹੋਰ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp