ਨਵੀਂ ਦਿੱਲੀ :: ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ ਆਪਣੀ ਦਾਨਵੀਰਤਾ ਦਿਖ਼ਾਉਂਦਿਆਂ ਆਪਣੀ ਕੰਪਨੀ ਮਾਇਕਰੋਸਾਫ਼ਟ ਦੇ 4.6 ਅਰਬ ਡਾਲਰ ਦੇ ਸ਼ੇਅਰ ਦਾਨ ਕਰ ਦਿੱਤੇ। ਪਿਛਲੇ 17 ਸਾਲਾਂ ‘ਚ ਪਹਿਲੀ ਵਾਰ ਬਿਲ ਗੇਟਸ ਨੇ ਇੰਨੀ ਵੱਡੀ ਰਾਸ਼ੀ ਦਾਨ ਵਜੋਂ ਦਿੱਤੀ। ਆਪਣੀ ਅੱਧੀ ਤੋਂ ਜ਼ਿਆਦਾ ਜਾਇਦਾਦ ਦਾਨ ਕਰਨ ਵਾਲੇ ਪਹਿਲੇ ‘ਗਿਵਿੰਗ ਪਲੇਜ਼’ ਦੇ ਬਾਨੀ ਬਿਲ ਗੇਟਸ ਨੇ ਪਿਛਲੇ ਜੂਨ ਮਹੀਨੇ ‘ਚ 4.6 ਅਰਬ ਦੀ ਰਾਸ਼ੀ ਬਿਲ ਐਂਡ ਮੋਲਿੰਡਾ ਗੇਟਸ ਫਾਊਂਡੇਸ਼ਨ ਨੂੰ ਦਾਨ ਕਰ ਦਿੱਤੀ ਸੀ। ਸਕਿਊਰਿਟੀ ਐਂਡ ਐਕਸਚੇਂਜ ਕਮਿਸ਼ਨ ਨੂੰ ਦਿੱਤੀ ਗਈ ਸੂਚਨਾ ਦੇ ਅਨੁਸਾਰ 4.6 ਅਰਬ ਡਾਲਰ ਦੇ ਸ਼ੇਅਰ ਦਾਨ ਕਰਨ ਤੋਂ ਬਾਅਦ ਹੁਣ ਗੇਟਸ ਕੋਲ ਮਾਇਕਰੋਸਾਫ਼ਟ ਦੇ ਮਾਤਰ 1.3 ਫੀਸਦੀ ਸ਼ੇਅਰ ਹੀ ਬਚੇ ਹਨ। ਇਸ ਤੋਂ ਪਹਿਲਾਂ ਉਨਾਂ ਕੋਲ 2.3 ਫੀਸਦੀ ਸ਼ੇਅਰ ਸਨ। ਦੱਸ ਦੀਏ ਕਿ ਬਿਲ ਐਂਡ ਮੋਲਿੰਡਾ ਗੇਟਸ ਫਾਊਂਡੇਸ਼ਨ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਚੈਰਿਟੀ ਹੈ, ਜਿਸ ਨੇ ਹੋਰ ਸੰਗਠਨਾਂ ਦੇ ਸਹਿਯੋਗ ਨਾਲ 100 ਤੋਂ ਜ਼ਿਆਦਾ ਦੇਸ਼ਾਂ ‘ਚ ਹੁਣ ਤੱਕ 40 ਅਰਬ ਡਾਲਰ ਤੋਂ ਜ਼ਿਆਦਾ ਦਾ ਫੰਡ ਜਾਰੀ ਕੀਤਾ ਹੈ। ਫਾਊਂਡੇਸ਼ਨ ਦਾ ਟੀਚਾ ਫ਼ਿਲਹਾਲ ਅਗਲੇ ਤਿੰਨ ਸਾਲਾਂ ‘ਚ ਪੂਰੀ ਦੁਨੀਆਂ ਨੂੰ ਪੋਲਿਓ ਮੁਕਤ ਬਣਾÀਬਣਾ ਹੈ। 1975 ‘ਚ ਪਾਲ Âਲੇਨ ਦੇ ਲਾਲ ਮਾਇਕਰੋਸਾਫ਼ਟ ਦੀ ਸ਼ੁਰੂਆਤ ਕਰਨ ਵਾਲੇ ਬਿਲ ਗੇਟਸ ਅਰਬਾਂ ਡਾਲਰ ਦਾਨ ਕਰਨ ਦੇ ਬਾਵਜੂਦ ਵੀ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਹਨ। ਸਾਲ 1994 ‘ਚ ਬਿਲ ਅਤੇ ਮੋਲਿੰਡਾ ਗੇਅਸ ਨੇ 35 ਅਰਬ ਡਾਲਰ ਦੀ ਜਾਇਦਾਦ ਦਾਨ ਕੀਤੀ ਸੀ। ਉਨਾਂ ਨੇ 1999 ‘ਚ 16 ਅਰਬ ਡਾਲਰ ਦੇ ਮਾਇਕਰੋ ਸਾਫ਼ਟ ਦੇ ਸ਼ੇਅਰ ਦਾਨ ਕੀਤੇ ਸਨ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


