Skip to content
Monday, November 2, 2026 10°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਆਜ਼ਾਦੀ ਦਿਵਸ : ਬਰਤਾਨੀਆ ‘ਚ ਪਹਿਲੀ ਵਾਰ ਫਰੀਡਮ ਦੌੜ

By Admin Published 1 min read

ਲੰਦਨ :: ਭਾਰਤ ਦਾ 71ਵਾਂ ਆਜ਼ਾਦੀ ਦਿਹਾੜਾ ਮਨਾਉਣ ਲਈ ਸੈਂਕੜੇ ਪਰਵਾਸੀ ਭਾਰਤੀਆ ਨੇ ਬਰਤਾਨੀਆਂ ‘ਚ ਪਹਿਲੀ ਵਾਰ ਆਯੋਜਿਤ ਆਜ਼ਾਦੀ ਦੌੜ ‘ਚ ਹਿੱਸਾ ਲਿਆ। ਦੱਸ ਦੀਏ ਕਿ ਇਹ ਦੌੜ ਇੱਕ ਮੀਲ ਤੱਕ ਸੀ। ਇਸ ਫਰੀਡਮ ਦੌੜ ‘ਚ ਹਿੱਸਾ ਲੈਣ ਵਾਲਿਆਂ ਨੇ ਖਾਸ ਟੀ ਸ਼ਰਟਾਂ ਪਾਈਆਂ ਹੋਈਆਂ ਸਨ ਅਤੇ ਹੱਥਾਂ ਵਿੱਚ ਝੰਡੇ ਲਹਿਰਾ ਰਹੇ ਸਨ। ਫਰੀਡਮ ਦੌੜ ਬਰਤਾਨੀਆ ਦੀ ਰਾਜਧਾਨੀ ਲੰਦਨ ਦੇ ਇਤਿਹਾਸਕ ਸਕਵੇਅਰ ਮਹਾਤਮਾ ਗਾਂਧੀ ਦੇ ਬੁੱਤ ਤੋਂ ਸ਼ੁਰੂ ਹੋ ਕੇ ਲੰਦਨ ‘ਚ ਭਾਰਤੀ ਕਮਿਸ਼ਨ ਤੱਕ ਸੀ। ਅੱਧੀ ਰਾਤ ਤੋਂ ਬਾਅਦ ਬਰਤਾਨੀਆ ‘ਚ ਭਾਰਤੀ ਕਮਿਸ਼ਨਰ ਵਾਈ ਕੇ ਸਿਨਹਾ ਨੇ ਸਾਰੇ ਪ੍ਰਤੀਯੋਗੀਆਂ ਦਾ ਸਵਾਗਤ ਕੀਤਾ। ਸ੍ਰੀ ਸਿਨਹਾ ਨੇ ਕਿਹਾ ਕਿ ਪਾਰਲੀਮੈਂਟ ਸਕਵੇਅਰ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਨੇੜਿਓਂ ਅਸੀਂ ਫਰੀਡਮ ਦੌੜ ਸ਼ੁਰੂ ਕੀਤੀ ਅਤੇ ਉਥੋਂ ਦੌੜ ਕੇ ਭਾਰਤੀ ਆਜ਼ਾਦੀ ਦਿਹਾੜੇ ਦੇ 70 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਭਾਰਤੀ ਕਮਿਸ਼ਨ ਤੱਕ ਆਏ। ਸ੍ਰੀ ਸਿਨਹਾ ਨੇ ਕਿਹਾ ਕਿ ਅਸੀਂ ਭਾਰਤ ਦੁਆਰਾ ਪਿਛਲੇ 7 ਸਾਲਾਂ ‘ਚ ਪਾਈਆਂ ਗਈਆਂ ਵੱਡੀਆਂ ਉਪਲਬੱਧੀਆਂ ਅਤੇ ਉੱਨਤੀ ਦਾ ਜਸ਼ਨ ਮਨਾ ਰਹੇ ਹਨ। ਅਸੀਂ ਆਜ਼ਾਦੀ ਦੀ ਇਸ ਉਪਲਬੱਧੀ ਦਾ ਜਸ਼ਨ ਮਨਾਉਣ ਲਈ ਵੱਖ ਤੋਂ ਨਿਸ਼ਾਨ ਬਣਾਉਣਾ ਚਾਹੁੰਦੇ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp