Ad-Time-For-Vacation.png

ਸਿੱਖਾਂ ਦੇ ਵਿਦੇਸ਼ਾਂ ਵਿੱਚ ਹੋ ਰਹੀ ਚੜਤ ਨੂੰ ਲੈ ਕੇ ਸਿੱਖ ਵਿਰੋਧੀ ਦੁਖੀ ਕਿਉਂ?

ਸਿੱਖ ਵਿਰੋਧੀ ਸ਼ਕਤੀਆ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾ ਵਿੱਚ ਵੀ ਸਿੱਖ ਕੋੰਮ ਦਾ ਵਿਰੋਧ ਕਰਨ ਲੱਗੀਆ ਹੋਈਆ ਹਨ ਉਸਦਾ ਅੰਦਾਜ਼ਾ ਇਸ ਗੱਲ ਤੋਂ ਭਲੀਭਾਂਤ ਲੱਗ ਜਾਂਦਾ ਹੈ ਕਿ ਉਨਾਂ ਨੇ ਇੱਕ ਸੱਚੇ ਸਿੱਖ ਨੂੰ, ਜਿਹੜਾ ਗੁਰੁ ਤੇ ਪੰਥ ਨੂੰ ਪੂਰੀ ਤਰਾਂ ਸਮਰਪਿਤ ਹੈ, ਜਿਸਨੂੰ ਕਨੇਡਾ ਦੀ ਰਾਜਨੀਤੀ ‘ਚ ਸਿਖ਼ਰ ਤੇ ਪੁੱਜਣ ਤੋਂ ਰੋਕਣ ਲਈ, ਸਿੱਖ ਵਿਰੋਧੀ ਲਾਬੀ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਇਸੇ ਦੂਰ ਦੀ ਸੋਚ ਕਾਰਣ ਹੀ, ਸਿੱਖ ਪੰਥ ‘ਚ ਫੁੱਟ ਤੇ ਭਰਾ- ਮਾਰੂ ਜੰਗ ਲਈ ਆਪਣੇ ਸਿੱਖੀ ਸਰੂਪ ਵਾਲੇ “ਫ਼ੀਲੇ” ਵਾੜ ਛੱਡ ਹਨ, ਜਿਹੜੇ ਗੁਰਬਾਣੀ ਤੋਂ ਲੈ ਕੇ ਸਿੱਖ ਇਤਿਹਾਸ ਸਿੱਖ ਪ੍ਰੰਪਰਾਵਾਂ ਤੇ ਮਰਿਆਦਾ ਬਾਰੇ ਭੰਬਲਭੂਸਾ ਪਾ ਰਹੇ ਹਨ ਤਾਂ ਕਿ ਕੌਮ ‘ਚ ਪੱਕੀ ਵੰਡੀ ਪਾ ਦਿੱਤੀ ਜਾਵੇ,ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਤੇ ਪੱਗਾਂ ਲਾਹੁੰਣ ‘ਚ ਹੀ ਲੱਗੀ ਰਹੇ। ਖੈਰ! ਅਸੀਂ ਗੱਲ ਕਰ ਰਹੇ ਸੀ ਇਸ ਂ ਕਨੇਡਾ ਦੀ ਰਾਜਨੀਤੀ ਵਿੱਚ ਉਭਰ ਰਹੇ ਕਨੇਡੀਅਨ ਸਿੱਖ ਆਗੂ ਜਗਮੀਤ ਸਿੰਘ ਦਾ ਤਿੱਖਾ ਵਿਰੋਧ ਕਰਨ ਬਾਰੇ। ਜਗਮੀਤ ਸਿੰਘ ਕੈਨੇਡਾ ਦੀ ਪ੍ਰਮੁੱਖ ਸਿਆਸੀ ਪਾਰਟੀ ਡੈਮੋਕ੍ਰੇਟਿਵ ਪਾਰਟੀ ਦੀ ਪ੍ਰਵਾਨਗੀ ਤੇ ਕਾਬਜ਼ ਹੋਣ ਦੇ ਬਿਲਕੁਲ ਨੇੜੇ ਹੈ। ਜਗਮੀਤ ਸਿੰਘ ਦੇ ਐਨ.ਡੀ.ਪੀ. ਦਾ ਆਗੂ ਬਣ ਜਾਣ ਤੇ ਉਸਦੀ ਅਗਵਾਈ ‘ਚ ਡੈਮੋਕ੍ਰੇਟਿਵ ਪਾਰਟੀ ਚੋਣਾਂ ਜਿੱਤਣ ਦੇ ਸਮਰੱਥ ਹੋ ਗਈ ਹੈ। ਇਸ ਤਰਾਂ ਕਨੇਡਾ ਨੂੰ ਪਹਿਲਾ ਦਸਤਾਰਧਾਰੀ ਸਿੱਖ ਪ੍ਰਧਾਨ ਮੰਤਰੀ ਮਿਲ ਸਕਦਾ ਹੈ।

ਇੱਕ ਦਸਤਾਰਧਾਰੀ ਸਿੱਖ ਜਿਹੜਾ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ, ਜਿਹੜਾ ਹੁਣ ਤੱਕ ਸਿੱਖਾਂ ਤੇ ਢਾਹੇ ਜ਼ੋਰ- ਜਬਰ ਤੇ ਜ਼ੁਲਮ- ਤਸ਼ਦੱਦ ਦੀ ਗੱਲ ਕਰਦਾ ਹੈ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸ਼ਲਕੁਸ਼ੀ ਦਾ ਦਰਜਾ ਦਿਵਾਉਣ ਲਈ ਯਤਨਸ਼ੀਲ ਹੈ।ਇਸ ਖ਼ਤਰੇ ਨੂੰ ਪਹਿਲਾਂ ਹੀ ਭਾਂਪਦਿਆਂ ਸਿੱਖੀ ਵਿਰੋਧੀ ਤਾਕਤਾਂ ਨੇ ਸਾਰੇ ਵਸੀਲੇ ਝੋਕ ਕੇ ਜਗਮੀਤ ਸਿੰਘ ਦੇ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨਗੀ ਵੱਲ ਵੱਧਦੇ ਕਦਮ ਨੂੰ ਸੰਗਲ ਪਾਉਣ ਦੀ ਨਾਪਾਕ ਕੋਸ਼ਿਸ਼ ਆਰੰਭੀ ਹੋਈ ਹੈ। ਜਿਸ ਦਾ ਪ੍ਰਭਾਵ ਬਿਨਾਂ ਸ਼ੱਕ ਜਗਮੀਤ ਸਿੰਘ ਦੀ ਚੋਣ ਮੁਹਿੰਮ ਤੇ ਪੈ ਰਿਹਾ ਹੈ।ਅੱਜ ਸਿੱਖਾਂ ‘ਚ ਵਿਕਾਊ ਮਾਲ ਦੀ ਕੋਈ ਕਮੀ ਨਹੀਂ ਜਿਸ ਕਾਰਣ ਸਿੱਖੀ ਸਰੂਪ ਵਾਲੇ ਂ ਵੀ ਜਗਮੀਤ ਸਿੰਘ ਦੀ ਚੋਣ ਮੁਹਿੰਮ ਦੀ ਫ਼ੂਕ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।ਕੈਨੇਡਾ ਵਿੱਚ ਪਹਿਲਾਂ ਹੀ ਸਿੱਖਾਂ ਦਾ ਰਾਜਸੀ ਅਤੇ ਆਰਥਿਕ ਦਾਅਵਾ ਖ਼ਾਸਾ ਮਜ਼ਬੂਤ ਹੈ।ਭਾਵੇਂਕਿ ਕੈਨੇਡਾ ਦੇ ਵਰਤਮਾਨ ਪ੍ਰਧਾਨ ਮੰਤਰੀ ਜਸਟਿਨ ਟੰਰੂਡੋ ਵੱਲ ਸਿੱਖਾਂ ਨਾਲ ਪੂਰਨ ਹਮਦਰਦੀ ਰੱਖਦਿਆਂ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ। ਅਸੀਂ ਪਹਿਲਾਂ ਵੀ ਹੋਕਾ ਦਿੱਤਾ ਹੈ ਕਿ ਭਾਵੇਂ ਸਿੱਖ ਕੌਮ ਅੱਜ ਤੱਕ ਗ਼ਫਲਤ ਦੀ ਨੀਂਦ ਸੁੱਤੀ ਪਈ ਹੈ ਜੇ ਅੱਜ ਇਹ ਜਾਗ ਪਵੇ ਤਾਂ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀਆਂ ਗਤੀਵਿਧੀਆਂ ਤੇ ਬਾਜ਼ ਅੱਖ ਰੱਖੇ, ਵਿਦੇਸ਼ੀ ਨੀਤੀ ਦੀ ਸਮਝ ਰੱਖਣ ਵਾਲੇ ਸਿੱਖ ਮਾਹਿਰਾਂ ਦੀ ਟੀਮ ਬਣਾ ਕੇ, ਉਸ ਤੋਂ ਰਿਪੋਰਟ ਲਈ ਜਾਵੇ ਅਤੇ ਉਸੇ ਰਿਪੋਰਟ ਅਨੁਸਾਰ ਨਵੇਂ ਸਮੀਕਰਨਾਂ ਅਨੁਸਾਰ ਵਿਦੇਸ਼ੀ ਧਿਰਾਂ ਨਾਲ ਹੱਥ ਮਿਲਾਇਆ ਜਾਵੇ।

ਉਹ ਤਾਕਤਾਂ ਦਾ ਜਿਹੜੀਆਂ ਸਿੱਖ ਕੌਮਂ ਦੀ ਚੜਦੀਕਲਾ ਤੋਂ ਸਾੜਾ ਕਰਦੀਆਂ ਹਨ, ਉਨਾਂ ਨੂੰ ਟੱਕਰ ਦੇਣ ਲਈ ਇਕ ਜੁੱਟ ਹੋ ਕੇ ਸਿਖ ਕੌਮ ਨੂੰ ਰਣਨੀਤੀ ਬਣਾਉਣੀ ਪੈਣੀ ਹੈ।ਸਿੱਖੀ ਸਿਧਾਂਤ ਜਿਹੜੇ ਹੁਣ ਗਲੋਬਲ ਮਿਸ਼ਨ ਬਣ ਚੁੱਕੇ ਹਨ ਉਨਾ ਤੇ ਪ੍ਰਪੱਕਤਾ ਨਾਲ ਪਹਿਰਾ ਦੇਣ ਦੀ ਲੋੜ ਹੈ ਨਗਾਰੇ ਤੇ ਚੋਟ ਵੱਜ ਚੁੱਕੀ ਹੈ, ਲੋੜ ਹੈ ਕੌਮ ਦੇ ਇਕ ਜੁੱਟ ਹੋ ਕੇ ਵਿਚਰਨ ਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.