ਇੱਕ ਹੱਸਦਾ ਮੁਸਕਰਾਉਂਦਾ ਚਿਹਰਾ ਅਤੇ ਆਪਣੇ ਕੰਮ ਪ੍ਰਤੀ ਸੰਜੀਦਾ ਇਨਸਾਨ ਸਾਡੇ ਤੋਂ ਸਦਾ ਲਈ ਵਿੱਛੜ ਗਿਆ।ਦੁੱਖ ਐਨਾ ਹੈ ਕਿ ਲਫਜ ਉਸ ਨੂੰ ਬਿਆਨ ਨਹੀਂ ਕਰ ਸਕਦੇ।ਭਾਈ ਬਲਬੀਰ ਸਿੰਘ ਦਾ ਅਚਾਨਕ ਉਸ ਸਮੇਂ ਤੁਰਨਾ ਜਦੋਂ ਕਿ ਉਸ ਦੀਆਂ ਜਿੰਮੇਵਾਰੀਆਂ ਅਜੇ ਬਾਕੀ ਸਨ।ਜੋ ਗੱਲ ਚਿੱਤ ਚੇਤੇ ਵੀ ਨਹੀਂ ਸੀ ਉਹ ਵਾਪਰ ਗਈ।ਉਸਦਾ ਵਿਛੋੜਾ ਉਸਦੇ ਪ੍ਰੀਵਾਰ ਲਈ ਤਾਂ ਦੁੱਖ ਭਰਿਆ ਹੈ ਹੀ ਪਰ ਉਸਦੇ ਮਿੱਤਰਾਂ ਦੋਸਤਾਂ ਅਤੇ ‘ਪੰਜਾਬ ਗਾਰਡੀਅਨ ਅਦਾਰੇ’ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।ਬਲਬੀਰ ਸਿੰਘ 1994 ਵਿੱਚ ਕੈਨੇਡਾ ਆਏ।ਪੰਜਾਬ ਗਾਰਡੀਅਨ ਨਾਲ ਉਸਦਾ ਰਿਸ਼ਤਾ 1995 ਤੋਂ ਸ਼ੁਰੂ ਹੋਇਆ।ਉਸਦਾ ਜੀਵਨ ਸੰਘਰਸ਼ ਭਰਿਆ ਹੀ ਰਿਹਾ।ਆਪਣੇ ਭਰਾ ਭਾਈ ਸ਼ੇਰ ਸਿੰਘ ਦੇ ਮੌਜੂਦਾ ਸੰਘਰਸ਼ ਵਿੱਚ ਸ਼ਹੀਦ ਹੋਣ ਤੋਂ ਬਾਅਦ ਪ੍ਰੀਵਾਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਲੰਮੀ ਉਡੀਕ ਤੋਂ ਬਾਅਦ 1999 ਵਿੱਚ ਪ੍ਰੀਵਾਰ ਇੱਕਠਾ ਹੋਇਆ।ਹੁਣ ਉਸਦੇ ਉਹ ਦਿਨ ਸਨ ਜਦੋਂ ਪ੍ਰੀਵਾਰ ਵਿੱਚਲੀਆਂ ਖੁਸ਼ੀਆਂ ਮਾਣਦਾ। ਕੁਝ ਮਹੀਨੇ ਪਹਿਲਾ ਉਸਨੇ ਆਲੀਸ਼ਾਨ ਘਰ ਬਣਾਇਆ।ਪਰ ਅਕਾਲ ਪੁਰਖ ਨੂੰ ਕੁਝ ਹੋਰ ਹੀ ਮਨਜੂਰ ਸੀ। ਮਈ 20 ਨੂੰ ਹੱਸਦਾ ਖੇਡਦਾ ਸਿਆਟਲ ਨਗਰ ਕੀਰਤਨ ਲਈ ਰਵਾਨਾ ਹੋਇਆ।ਥੋੜੀ ਸਿਰ ਦਰਦ ਦੀ ਸ਼ਿਕਾਇਤ ਤਾਂ ਸੀ ਪਰ ਅਜਿਹਾ ਕੁਝ ਵੀ ਨਹੀਂ ਲੱਗਦਾ ਸੀ ਜੋ ਉਸਦੇ ਬੀਮਾਰ ਹੋਣ ਦਾ ਅਹਿਸਾਸ ਹੋਵੇ।21 ਮਈ ਨਗਰ ਕੀਰਤਨ ਤੇ ਮਿੱਤਰਾ ਦੋਸਤਾਂ ਨੂੰ ਮਿਲਿਆ।ਵਾਪਸ ਆਏ ਤਾਂ 23 ਮਈ ਮੰਗਲਵਾਰ ਡਾਕਟਰ ਤੋਂ ਦੁਆਈ ਵੀ ਲਿਆਏ ਪਰ 24 ਮਈ ਨੂੰ ਸਵੇਰੇ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਅਤੇ ਸਰੀ ਮੈਮੋਰੀਅਲ ਹਸਪਤਾਲ ਵਿੱਚ ਉਹ 25 ਮਈ ਦਿਨ ਵੀਰਵਾਰ ਸ਼ਾਮ ਨੁੰੂ ਸਦਾ ਲਈ ਵਿਛੋੜਾ ਦੇ ਗਏ।ਪਰ ਯਕੀਨ ਨਹੀਂ ਆ ਰਿਹਾ ਕਿ ਬਲਬੀਰ ਸਿੰਘ ਉਥੇ ਤੁਰ ਗਿਆ ਜਿਥੋਂ ਕੋਈ ਵਾਪਸ ਨਹੀਂ ਆ ਸਕਦਾ ਹੈ। ਭਾਵੇਂ ਪਤਾ ਹੈ ਕਿ ਹੁਣ ਬਲਬੀਰ ਸਿੰਘ ਦੀਆਂ ਯਾਦਾਂ ਹੀ ਸਾਡੇ ਪਾਸ ਹਨ ਪਰ ਫਿਰ ਵੀ ਉਸਦੀ ਹੋਂਦ ਦੇ ਭੁਚੱਕੇ ਜਿਹੇ ਪੈਂਦੇ ਰਹਿੰਦੇ ਹਨ।ਅਖੀਰ ਵਿੱਚ ਸਾਡੇ ਕੋਲ ਰੱਬ ਦਾ ਭਾਣਾ ਮੰਨਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੈ।ਆਉ ਸਾਰੇ ਰਲ਼ ਮਿਲਕੇ ਅਰਦਾਸ ਕਰੀਏ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪ੍ਰੀਵਾਰ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ੇ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ



