ਕੈਨੇਡਾ ਦੀ 150ਵੀਂ ਵਰੇਗੰਢ ਦੇ ਜਸ਼ਨਾਂ ਮੌਕੇ ਕੌਮੀ ਪਾਰਕਾਂ ‘ਚ ਹੋਵੇਗਾ ਦਾਖ਼ਲਾ ਮੁਫ਼ਤ

ਪਾਰਕਸ ਕੈਨੇਡਾ ਨੇ 2017 ਵਿਜ਼ਟਰ ਸੈਸ਼ਨ ਲਈ ਨਵਾਂ ਮੋਬਾਈਲ ਐਪ ਲਾਂਚ ਕੀਤਾ

ਔਟਵਾ,: ਲਿਬਰਲ ਸਰਕਾਰ ਨੇ ਕੈਨੇਡਾ ਦੀ 150 ਵਰ•ੇਗੰਢ ਮੌਕੇ ਕੌਮੀ ਪਾਰਕਾਂ ‘ਚ ਦਾਖ਼ਲੇ ਲਈ ਫੀਸ ਮੁਆਫ਼ ਕਰਨ ਦਾ ਫੈਸਲਾ ਕੀਤਾ ਹੈ। ਕੈਨੇਡਾ ਪਾਰਕਸ ਨੇ ਰੁਜ ਨੈਸ਼ਨਲ ਅਰਬਨ ਪਾਰਕ ‘ਤੇ ਕੈਨੇਡਾ ਦੀ 150ਵੀਂ ਵਰ•ਗੰਢ ਦੇ ਜਸ਼ਨਾਂ ‘ਚ 2017 ਵਿਜ਼ੀਟਰ ਸੈਸ਼ਨ ਦਾ ਐਲਾਨ ਕਰਦਿਆਂ ਸੈਲਾਨੀਆਂ ਲਈ ਇਕ ਐਪ ਵੀ ਲਾਂਚ ਕੀਤੀ। ਕੈਨੇਡਾ ਦੀ ਵਾਤਾਵਰਣ, ਕਲਾਈਮੇਟ ਚੇਂਜ ਅਤੇ ਪਾਰਕਸ ਕੈਨੇਡਾ ਲਈ ਜ਼ਿੰਮੇਵਾਰ ਮੰਤਰੀ ਕੈਥਰੀਨ ਮੈਕੇਨਾ ਨੇ ਕਿਹਾ ਕਿ ਕੈਨੇਡਾ ਦੀ 150ਵੀਂ ਵਰ•ੇਗੰਢ ਦੇ ਜਸ਼ਨਾਂ ਦੇ ਹਿੱਸੇ ਵਜੋਂ ਲਿਬਰਲ ਸਰਕਾਰ ਕਿਸੇ ਵੀ ਕੌਮੀ ਪਾਰਕ ‘ਚ ਦਾਖ਼ਲੇ ਲਈ ਫੀਸ ਨਹੀਂ ਵਸੂਲੇਗੀ ਤੇ ਸਾਰੀਆਂ ਕੌਮੀ ਪਾਰਕਾਂ ‘ਚ ਦਾਖ਼ਲਾ ਮੁਫ਼ਤ ਹੋਵੇਗਾ। ਉਨ•ਾਂ ਕਿਹਾ ਕਿ 2017 ‘ਚ ਸਾਰੇ ਕੌਮੀ ਪਾਰਕਾਂ ‘ਚ ਸੈਲਾਨੀਆਂ ਨੂੰ ਮੁਫ਼ਤ ਦਾਖ਼ਲੇ ਦੀ ਪੇਸ਼ਕਸ਼ ਕਰ ਕੇ ਸਰਕਾਰ ਬੇਹੱਦ ਖ਼ੁਸ਼ ਹੈ। ਇਸ ਸਬੰਧੀ ਪਾਰਕਸ ਕੈਨੇਡਾ ਨੇ 2017 ਵਿਜ਼ਟਰ ਸੈਸ਼ਨ ਲਈ ਨਵਾਂ ਮੋਬਾਈਲ ਐਪ ਲਾਂਚ ਕੀਤਾ ਹੈ। ਐਪ ਰਾਹੀਂ ਲੋਕਾਂ ਨੂੰ ਪਾਰਕਾਂ ਬਾਰੇ ਵਿਸਥਾਰਿਤ ਜਾਣਕਾਰੀ ਮਿਲ ਸਕੇਗੀ, ਜਿਸ ‘ਚ ਇੰਟਰਐਕਟਿਵ ਮੈਪ ਅਤੇ ਇਵੈਂਟ ਸੂਚੀ ਦੇ ਨਾਲ ਨਾਲ ਕੈਨੇਡਾ ਦੇ ਕਿਸੇ ਵੀ ਨੈਸ਼ਨਲ ਪਾਰਕ, ਇਤਿਹਾਸਕ ਥਾਵਾਂ ਅਤੇ ਸਮੁੰਦਰੀ ਸੁਰੱਖਿਆ ਦੇ ਖੇਤਰ ਦੀ ਯਾਤਰਾ ਕਰਨ ਦੀ ਯੋਜਨਾ ਤੇ ਸੁਝਾਅ ਦਿੱਤੇ ਗਏ ਹਨ। ਫੈਡਰਲ ਮੰਤਰੀ ਕੈਥਰੀਨ ਮੈਕੇਨਾ ਨੇ ਕਿਹਾ ਕਿ ਪਾਰਕਾਂ ‘ਚ ਮੰਨੋਰੰਜਨ ਕਰਨ ਲਈ ਆਉਣ ਵਾਲੇ ਸੈਲਾਨੀਆਂ ਨੂੰ ਉੱਚ ਗੁਣਵੱਤਾ ਅਤੇ ਅਰਥਪੂਰਣ ਤਜਰਬੇ ਪ੍ਰਦਾਨ ਕਰਨ ਦੇ ਨਾਲ ਫੈਡਰਲ ਸਰਕਾਰ ਕੌਮੀ ਪਾਰਕਾਂ ਦੀ ਸਾਂਭ ਸੰਭਾਲ ਲਈ ਵਚਨਬੱਧ ਹੈ। ਪਾਰਕਸ ਕੈਨੇਡਾ ਆਪਣੇ ਸੈਲਾਨੀਆਂ ਨੂੰ ਜੀਪੀਐਸ ਥਰਡ ਫੋਟੋ ਫਿਲਟਰਾਂ ਦੇ ਨਾਲ ਐਪ ਰਾਹੀਂ ਸੋਸ਼ਲ ਮੀਡੀਆ ‘ਤੇ ਆਪਣੇ ਤਜਰਬੇ ਸਾਂਝੇ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਪਾਰਕਸ ਕੈਨੇਡਾ ਐਂਟਰੀ ਫਾਟਕ ਅਤੇ ਵਿਜ਼ਟਰ ਸੈਂਟਰਾਂ ਤੋਂ ਇਲਾਵਾ ਕੈਨੇਡਾ ਵਾਸੀ ਪਾਰਕਜ਼ ਕੈਨੇਡਾ ਦੀ ਵੈੱਬਸਾਈਟ ਤੋਂ ਅਜੇ ਵੀ ਆਪਣਾ ਮੁਫ਼ਤ ਪਾਰਕਸ ਕੈਨੇਡਾ 2017 ਡਿਸਕਵਰੀ ਪਾਸ ਲੈ ਸਕਦੇ ਹਨ। ਸੀਆਈਬੀਸੀ ਅਤੇ ਪਾਰਕਸ ਕੈਨੇਡਾ ਦੇ ਪਾਰਟਨਰ ਬੈਂਕ ਜਿਵੇਂ ਕਿ ਮਾਊਂਟੇਨ ਅਕਿਊਪਮੈਂਟ ਕੋ-ਅਪ (ਐਮ.ਈ.ਸੀ.) ਵਰਗੇ ਬੈਂਕ ਵੀ ਨੈਸ਼ਨਲ ਪਾਰਕਾਂ ਲਈ ਪਾਸ ਵੰਡਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.