ਹਰ 6 ਸੈਕਿੰਡ ਬਾਅਦ ਮੌਤ, ਸਾਲ ‘ਚ 60 ਲੱਖ ਮੌਤਾਂ, ਫਿਰ ਵੀ ਬੇਪ੍ਰਵਾਹ

ਨਵੀਂ ਦਿੱਲੀ: ਤੰਬਾਕੂ ਦੇ ਸੇਵਨ ਨਾਲ ਦਿਲ, ਬਲੱਡ ਵੈਸਲਜ਼, ਫੇਫੜੇ, ਅੱਖਾਂ ਮੂੰਹ, ਹੱਡੀਆਂ ਗੱਲ ਕੀ ਸਰੀਰ ਦੇ ਹਰ ਅੰਗ ਨੂੰ ਨੁਕਸਾਨ ਪਹੁੰਚਦਾ ਹੈ। ਅੱਜ ਵਿਸ਼ਵ ਤੰਬਾਕੂ ਦਿਹਾੜਾ ਹੈ। ਇਸ ਮੌਕੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨਿਕੋਟੀਨ ਤੇ ਸਿਗਰਟਨੋਸ਼ੀ ਕਿਵੇਂ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਵਿਸ਼ਵ ਸਿਹਤ ਸੰਸਥਾ ਮੁਤਾਬਕ ਤੰਬਾਕੂ ਦੇ ਇਸਤੇਮਾਲ ਨਾਲ ਹਰ ਸਾਲ ਤਕਰੀਬਨ 60 ਲੱਖ ਲੋਕਾਂ ਦੀ ਮੌਤ ਹੁੰਦੀ ਹੈ। 6 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਸਾਥੀਆਂ ਦੇ ਤੰਬਾਕੂ ਦੇ ਧੂੰਏਂ ਨਾਲ ਨੁਕਸਾਨ ਪਹੁੰਚਦਾ ਹੈ। ਇਨ੍ਹਾਂ ਹੀ ਨਹੀਂ ਹਰ 6 ਸੈਕਿੰਡ ਤੰਬਾਕੂ ਕਾਰਨ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ। ਭਾਰਤ ਵਿੱਚ 274.9 ਮਿਲੀਅਨ ਲੋਕ ਤੰਬਾਕੂ ਦਾ ਇਸਤੇਮਾਲ ਕਰਦੇ ਹਨ। ਗਲੋਬਲ ਐਡਲਟ ਟੋਬੈਕੋ ਸਰਵੇ ਆਫ ਇੰਡੀਆ (ਘਅਠਸ਼) ਦੀ ਰਿਪੋਰਟ ਮੁਤਾਬਕ 163.7 ਮਿਲੀਅਨ ਭਾਰਤੀ ਤੰਬਾਕੂ ਦਾ ਸੇਵਨ ਕਰਦੇ ਹਨ। 68.9 ਮਿਲੀਅਨ ਲੋਕ ਸਿਗਰਟ ਪੀਂਦੇ ਹਨ। 42.3 ਮਿਲੀਅਨ ਲੋਕ ਸਿਗਰਟ ਤੇ ਸਮੋਕਲੈੱਸ ਤੰਬਾਕੂ ਦੋਵਾਂ ਦਾ ਸੇਵਨ ਕਰਦੇ ਹਨ।

ਦੇਸ਼ ਭਰ ਵਿੱਚ 35 ਫੀਸਦ ਐਡਲਟ ਹਨ ਜੋ ਤੰਬਾਕੂ ਦਾ ਕਿਸੇ ਵੀ ਰੂਪ ਵਿੱਚ ਸੇਵਨ ਕਰਦੇ ਹਨ। ਇਨ੍ਹਾਂ ਵਿੱਚ 47.7 ਫੀਸਦ ਮਰਦ ਤੇ 20.3 ਫੀਸਦ ਔਰਤਾਂ ਹਨ। ਤੰਬਾਕੂ ਵਿੱਚ 5000 ਜ਼ਹਿਰੀਲੇ ਪਦਾਰਥ ਮਿਲੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਖਤਰਨਾਕ ਨਿਕੋਟੀਨ, ਕਾਰਬਨ ਮੋਨੋਆਕਸਾਈਟ ਤੇ ਟਾਰ ਹੁੰਦੀ ਹੈ। ਨਿਕੋਟੀਨ ਬਹੁਤ ਤੇਜ਼ੀ ਨਾਲ ਦਿਮਾਗ ਵਿੱਚ ਸਫਰ ਕਰਦਾ ਹੈ ਤੇ ਬਹੁਤ ਜਲਦੀ ਸੋਖ ਵੀ ਲਿਆ ਜਾਂਦਾ ਹੈ।

ਨਿਕੋਟੀਨ ਕਾਰਨ ਦਿਲ, ਹਾਰਮੋਨਸ ਤੇ ਗਲੇ ਦੀ ਪ੍ਰਕਿਰਿਆ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ। ਤੰਬਾਕੂ ਨਾਲ ਖਤਰਨਾਕ ਬਿਮਾਰੀਆਂ ਕੈਂਸਰ, ਕਾਰਜੀਓਵਸਕੁਲਰ ਡਿਸੀਜ਼, ਰੈਸਪੀਰੇਟਰੀ ਡਿਸੀਜ਼ ਤੇ ਗਰਭ ਧਾਰਨ ਕਰਨ ਵਿੱਚ ਪ੍ਰੇਸ਼ਾਨੀਆਂ ਆਉਂਦੀਆਂ ਹਨ। ਇਸ ਨਾਲ ਜਨਮ ਲੈਣ ਵਾਲੇ ਬੱਚੇ ਨੂੰ ਸਾਹ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ। ਵਿਸ਼ਵ ਸਿਹਤ ਸੰਸਥਾ ਵੱਲੋਂ ਹਰ ਸਾਲ 31 ਮਈ ਨੂੰ ਵਿਸ਼ਵ ਤੰਬਾਕੂ ਦਿਹਾੜਾ ਮਾਨਇਆ ਜਾਂਦਾ ਹੈ। ਵੱਧ ਤੋਂ ਵੱਧ ਲੋਕਾਂ ਨੂੰ ਤੰਬਾਕੂ ਤਿਆਗ ਤੇ ਸਿਹਤਮੰਦ ਜੀਵਨ ਜਿਊਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.