ਜਰਮਨ:-ਸਥਾਨਕ ਅਦਾਲਤ ਨੇ ਜਰਮਨੀ ਦੇ ਤਿੰਨ ਕੱਟੜਵਾਦੀ ਮੁੰਡਿਆਂ ਨੂੰ ਗੁਰਦੁਆਰੇ ਵਿੱਚ ਕੀਤੇ ਬੰਬ ਧਮਾਕੇ ਲਈ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਰੱਖੇ ਜਾਣ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ‘ਚੋਂ ਇਕ ਨੂੰ ਸੱਤ ਸਾਲ, ਦੂਜੇ ਨੂੰ ਛੇ ਸਾਲ ਨੌਂ ਮਹੀਨੇ ਜਦਕਿ ਤੀਜੇ ਨੂੰ ਛੇ ਸਾਲ ਲਈ ਬਾਲ ਸੁਧਾਰ ਗ੍ਰਹਿ ਵਿੱਚ ਰਹਿਣਾ ਪਏਗਾ। ਇਸ ਹਮਲੇ ‘ਚ ਗੁਰਦੁਆਰੇ ਦੇ ਭਾਈ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ ਸਨ। ਅਦਾਲਤ ਨੇ ਅੱਜ ਫ਼ੈਸਲਾ ਸੁਣਾਏ ਜਾਣ ਮੌਕੇ ਮੁੰਡਿਆਂ ਦੀ ਇਸ ਕਾਰਵਾਈ ਨੂੰ ਹੋਰਨਾਂ ਧਰਮਾਂ ਪ੍ਰਤੀ ਨਫ਼ਰਤ ਦੇ ਨਜ਼ਰੀਏ ਤੋਂ ਕੀਤਾ ਕਾਰਾ ਦੱਸਿਆ ਹੈ। ਹਾਲਾਂਕਿ ਟਰਾਇਲ ਦੌਰਾਨ ਮੁਲਜ਼ਮਾਂ ਦਾ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟ ਨਾਲ ਸਿੱਧਾ ਕੋਈ ਰਾਬਤਾ ਹੋਣ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਯਾਦ ਰਹੇ ਕਿ ਇਥੋਂ ਦੇ ਸਿੱਖ ਗੁਰਦੁਆਰਾ ਨਾਨਕਸਰ ਵਿਖੇ ਦੋ ਮੁੰਡਿਆਂ ਨੇ ਪਿਛਲੇ ਸਾਲ 16 ਅਪਰੈਲ ਨੂੰ ਵਿਆਹ ਪਾਰਟੀ ਲਈ ਜੁੜੇ ਇਕੱਠ ਮੌਕੇ ਬੰਬ ਧਮਾਕਾ ਕਰ ਦਿੱਤਾ ਸੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


