Skip to content
Saturday, October 31, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਚੀਨ ਵੱਲੋਂ ਧਮਕੀ : ਦੱਖਣੀ ਏਸ਼ੀਆ ‘ਚ ਪੈਰ ਨਾ ਪਸਾਰੇ ਭਾਰਤ

By Admin Published 2 min read

ਬੀਜਿੰਗ :-ਚੀਨ ਨੇ ਭਾਰਤ ਨੂੰ ਅੱਖਾਂ ਦਿਖਾਉਂਦੇ ਹੋਏ ਕਿਹਾ ਹੈ ਕਿ ਜੇਕਰ ਉਸ ਨੇ ਦੱਖਣੀ ਏਸ਼ੀਆ ਵਿੱਚ ਪੈਰ ਪਸਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚੁੱਪ ਨਹੀਂ ਰਹੇਗਾ। ਚੀਨ ਨੇ ਕਿਹਾ ਕਿ ਜੇਕਰ ਨਵੀਂ ਦਿੱਲੀ ਅਜਿਹਾ ਕਦਮ ਉਠਾਉਂਦੀ ਹੈ ਤਾਂ ਉਹ ਇਸ ਦਾ ਵਿਰੋਧ ਕਰੇਗਾ। ਇਸ ਦੇ ਇਲਾਵਾ ਉਸ ਨੇ ਭਾਰਤ ਨੂੰ ਨੇਪਾਲ ਅਤੇ ਸ੍ਰੀਲੰਕਾ ਵਿੱਚ ਬਣ ਰਹੇ ਰਾਜਨਾਇਕ ਸਬੰਧਾਂ ‘ਤੇ ਚੁੱਪ ਰਹਿਣ ਦੀ ਨਸੀਹਤ ਦਿੱਤੀ ਹੈ। ਚੀਨ ਦੀ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ‘ਚ ਛਪੇ ਇਕ ਲੇਖ ਅਨੁਸਾਰ ਚੀਨ ਨੇ ਉਮੀਦ ਪ੍ਰਗਟਾਈ ਹੈ ਕਿ ਭਾਰਤ ਉਨ੍ਹਾਂ ਦੀ ਗੱਲਾਂ ਨੂੰ ਸਮਝੇਗਾ ਅਤੇ ਦੱਖਣੀ ਏਸ਼ੀਆ ਦੇ ਵਿਕਾਸ ਵਿੱਚ ਹਿੱਸੇਦਾਰ ਬਣੇਗਾ। ਬੀਜਿੰਗ ਨੇ ਕਿਹਾ ਕਿ ਹੁਣ ਇਸ ਦਾ ਫੈਸਲਾ ਭਾਰਤ ਨੇ ਕਰਨਾ ਹੈ ਕਿ ਉਹ ਵਿਕਾਸ ਚਾਹੁੰਦਾ ਹੈ ਜਾਂ ਨਹੀਂ। ਇੱਕ ਅੰਗਰੇਜੀ ਅਖਬਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਨੇਪਾਲ ਚੀਨ ਨੂੰ ਨਾਂਹ ਕਹਿਣ ਦਾ ਜ਼ੋਖਮ ਨਹੀਂ ਉਠਾ ਸਕਦਾ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਇਸ ਲਈ ਵੀ ਅਜੇ ਚੁੱਪ ਹੈ ਕਿਉਂਕਿ ਚੀਨ ਦੇ ਰੱਖਿਆ ਮੰਤਰੀ ਇਨ੍ਹਾਂ ਦਿਨਾਂ ਵਿੱਚ ਨੇਪਾਲ ਅਤੇ ਸ੍ਰੀਲੰਕਾ ਦੀ ਯਾਤਰਾ ‘ਤੇ ਹੈ। ਇਸ ਦੌਰਾਨ ਨੇਪਾਲ ਅਤੇ ਚੀਨ ਵਿੱਚ ਸੰਯੁਕਤ ਸੈਨਾ ਅਭਿਆਸ (ਜੁਆਇੰਟ ਮਿਲਟਰੀ ਐਕਸਰਸਾਈਜ) ‘ਤੇ ਵੀ ਫੈਸਲਾ ਹੋਵੇਗਾ। ਚੀਨ ਦਾ ਕਹਿਣਾ ਹੈ ਕਿ ਭਾਰਤ ਨੂੰ ਬੀਆਰਆਈ ਪ੍ਰੋਜੈਕਟ ਵਿੱਚ ਹਿੱਸੇਦਾਰ ਬਣਨਾ ਚਾਹੀਦਾ ਹੈ। ਇਸ ਲੇਖ ਵਿੱਚ ਕਿਹਾ ਗਿਆ ਹੈ ਕਿ ਭਾਰਤ ਭੂਟਾਨ ਨੂੰ ਕਾਬੂ ਵਿੱਚ ਰੱਖ ਸਕਦਾ ਹੈ, ਕਿਉਂਕਿ ਉਸ ਦੇ ਨਾਲ ਚੀਨ ਦੇ ਕੋਈ ਰਾਜਨਾਇਕ ਸਬੰਧ ਨਹੀਂ ਹਨ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੱਖਣੀ ਏਸ਼ੀਆ ਅਤੇ ਹਿੰਦ ਮਹਾਂਸਾਗਰ ਨੂੰ ਆਪਣੀ ਵਿਰਾਸਤ ਸਮਝਣ ਲੱਗਾ ਹੈ। ਇਨ੍ਹਾਂ ਸਾਰੇ ਦੇ ਬਾਵਜੂਦ ਉਹ ਦੱਖਣੀ ਏਸ਼ੀਆ ‘ਤੇ ਪੈਣ ਵਾਲੇ ਚੀਨ ਦੇ ਪ੍ਰਭਾਵ ਨੂੰ ਰੋਕ ਨਹੀਂ ਸਕਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp