Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਮਸਜਿਦ ਕਿਤੇ ਵੀ ਬਣ ਸਕਦੀ ਹੈ ਪਰ ਮੰਦਰ ਰਾਮ ਜਨਮਭੂਮੀ ‘ਤੇ ਹੀ ਬਣਨਾ ਚਾਹੀਦਾ : ਸਵਾਮੀ

By Admin Published 2 min read

ਨਵੀਂ ਦਿੱਲੀ :-ਅਯੁਧਿਆ ਰਾਮ ਜਨਮਭੂਮੀ-ਬਾਬਰੀ ਮਸਜਿਦ ਵਿਵਾਦ ‘ਤੇ ਸੁਪਰੀਮ ਕੋਰਟ ਨੇ ਇਕ ਟਿੱਪਣੀ ਕੀਤੀ ਹੈ। ਕੋਰਟ ਨੇ ਕਿਹਾ ਕਿ ਮਾਮਲੇ ਨੂੰ ਕੋਰਟ ‘ਚ ਹੱਲ ਕਰਨ ਦੀ ਬਜਾਏ ਸ਼ਾਂਤੀਪੂਰਣ ਤਰੀਕੇ ਨਾਲ ਹੱਲ ਕੱਢਣਾ ਬਿਹਤਰ ਹੈ, ਨਾਲ ਹੀ ਕੋਰਟ ਨੇ ਵਿਵਾਦ ‘ਤੇ ਸਿਫਾਰਸ਼ ਦੀ ਪੇਸ਼ਕਸ਼ ਕੀਤੀ ਹੈ। ਇਸ ਫੈਸਲੇ ‘ਤੇ ਸਾਰੇ ਰਾਜਨੀਤਕ-ਗੈਰ ਰਾਜਨੀਤਕ ਦਲਾਂ ਦੇ ਲੋਕਾਂ ਨੇ ਆਪਣੀ ਸਲਾਹ ਵਿਅਕਤ ਕੀਤੀ। ਭਾਜਪਾ ਨੇਤਾ ਸੁਬਰਾਮਣਿਅਮ ਸਵਾਮੀ ਨੇ ਕਿਹਾ ਕਿ ਅਯੁਧਿਆ ‘ਚ ਰਾਮ ਜਨਮਭੂਮੀ ‘ਤੇ ਕੇਵਲ ਰਾਮ ਮੰਦਰ ਹੀ ਬਣਨਾ ਚਾਹੀਦਾ ਹੈ। ਸਵਾਮੀ ਨੇ ਕਿਹਾ ਕਿ ਮਸਜਿਦ ਕਿਤੇ ਵੀ ਬਣਾਈ ਜਾ ਸਕਦੀ ਹੈ, ਨਮਾਜ਼ ਕਿਤੇ ਵੀ ਪੜੀ ਜਾ ਸਕਦੀ ਹੈ, ਪਰ ਰਾਮ ਜਨਮਭੂਮੀ ਰਾਮ ਮੰਦਰ ਲਈ ਹੈ ਅਤੇ ਉਸ ‘ਤੇ ਕੇਵਲ ਰਾਮ ਮੰਦਰ ਹੀ ਬਣਨਾ ਚਾਹੀਦਾ ਹੈ।

ਕੇਂਦਰੀ ਕਾਨੂੰਨ ਰਾਜ ਮੰਤਰੀ ਅਤੇ ਸੀਨੀਅਰ ਨੇਤਾ ਪੀ. ਪੀ. ਚੌਧਰੀ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਚੁੱਕਿਆ ਗਿਆ ਇਹ ਇਕ ਚੰਗਾ ਕਦਮ ਹੈ। ਭਾਜਪਾ ਵੀ ਗੱਲਬਾਤ ਦੇ ਜ਼ਰੀਏ ਮਾਮਲਾ ਹੱਲ ਕਰਨਾ ਚਾਹੁੰਦੀ ਹੈ। ਉਥੇ ਇਸ ਮਾਮਲੇ ‘ਤੇ ਭਾਜਪਾ ਮੈਂਬਰ ਵਿਨੈ ਕਟਿਆਰ ਨੇ ਸੁਪਰੀਮ ਕੋਰਟ ਦੀ ਟਿੱਪਣੀ ਦਾ ਸਵਾਗਤ ਕੀਤਾ ਹੈ। ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਪ੍ਰਧਾਨ ਜ਼ਫਰਯਾਬ ਜ਼ਿਲਾਨੀ ਨੇ ਕਿਹਾ ਕਿ ਮਾਮਲੇ ਦਾ ਸ਼ਾਂਤੀਪੂਰਣ ਹੱਲ ਨਹੀਂ ਹੋ ਸਕਦਾ, ਇਹ ਮਾਮਲਾ ਕੋਰਟ ਹੀ ਹੱਲ ਕੀਤਾ ਜਾ ਸਕਦਾ ਹੈ। ਸ਼ਿਵ ਸੈਨਾ ਨੇਤਾ ਸੰਜੇ ਰਾਓਤ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਕੁਝ ਵੀ ਹੋਵੇ ਅਯੁਧਿਆ ‘ਚ ਤਾਂ ਰਾਮ ਮੰਦਰ ਬਣ ਕੇ ਰਹੇਗਾ। ਜਨਤਾ ਨੇ ਕੋਰਟ ਤੋਂ ਪੁੱਛ ਕੇ ਭਾਜਪਾ ਨੂੰ ਵੋਟ ਨਹੀਂ ਦਿੱਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp