Ad-Time-For-Vacation.png

ਇਜ਼ਰਾਈਲ ’ਤੇ ਹਮਲੇ ਦੀ ਤਿਆਰੀ ਕਰ ਰਿਹੈ ਈਰਾਨ?

ਨਵੀਂ ਦਿੱਲੀ : ਮਿਡਲ ਈਸਟ ’ਚ ਜਾਰੀ ਤਣਾਅ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਇਜ਼ਰਾਇਲ-ਗਾਜ਼ਾ ਵਿਚਾਲੇ ਪਿਛਲੇ 6 ਮਹੀਨਿਆਂ ਤੋਂ ਜਾਰੀ ਜੰਗ ਹੁਣ ਤੱਕ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇਸ ਦੌਰਾਨ ਇੱਕ ਹੋਰ ਯੁੱਧ ਦੇ ਬੱਦਲ ਮੰਡਰਾਉਣ ਲੱਗੇ ਹਨ। ਬਲੂਮਬਰਗ ਮੁਤਾਬਕ ਈਰਾਨ ਨੇ ਇਜ਼ਰਾਇਲ ’ਤੇ ਹਮਲੇ ਦੀ ਚੇਤਾਵਨੀ ਦਿੰਦੇ ਹੋਏ ਅਮਰੀਕਾ ਨੂੰ ਪਿੱਛੇ ਹਟਣ ਲਈ ਕਿਹਾ ਹੈ। ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਵੱਖ ਹੋ ਜਾਵੇ, ਕਿਉਂਕਿ ਉਹ ਸੀਰੀਆ ’ਚ ਆਪਣੇ ਵਣਜ ਦੂਤਾਵਾਸ ’ਤੇ ਸ਼ੱਕੀ ਇਜ਼ਰਾਇਲੀ ਹਮਲੇ ਦੇ ਜਵਾਬ ਦੀ ਤਿਆਰੀ ਕਰ ਰਿਹਾ ਹੈ। ਇਸ ਦੌਰਾਨ ਮਿਡਲ ਈਸਟ ’ਚ ਈਰਾਨ ਦੇ ਮੁੱਖ ਪ੍ਰਤੀਨਿਧੀ ਹਿਜਬੁੱਲ੍ਹਾ ਨੇ ਇਜ਼ਰਾਇਲ ਨੂੰ ਯੁੱਧ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਵਾਸ਼ਿੰਗਟਨ ਨੂੰ ਲਿਖੇ ਇੱਕ ਸੰਦੇਸ਼ ’ਚ ਈਰਾਨ ਨੇ ‘ਅਮਰੀਕਾ ਨੂੰ ਬੈਂਜ਼ਾਮਿਨ ਨੇਤਨਯਾਹੂ ਦੇ ਜਾਲ ’ਚ ਨਾ ਫਸਣ ਦੀ ਸਲਾਹ ਦਿੱਤੀ ਹੈ।’ ਈਰਾਨੀ ਰਾਸ਼ਟਰਪਤੀ ਦੇ ਸਿਆਸੀ ਮਾਮਲਿਆਂ ਦੇ ਡਿਪਟੀ ਚੀਫ਼ ਆਫ਼ ਸਟਾਫ਼ ਮੁਹੰਮਦ ਜਮਸ਼ੀਦੀ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਦਾ ਜ਼ਿਕਰ ਕਰਦੇ ਹੋਏ ਐੱਕਸ ’ਤੇ ਲਿਖਿਆ, ‘ਅਮਰੀਕਾ ਨੂੰ ਵੱਖ ਹੋ ਜਾਣਾ ਚਾਹੀਦਾ, ਤਾਂ ਕਿ ਉਸ ’ਤੇ ਕੋਈ ਆਂਚ ਨਾ ਆਵੇ।’ ਉਥੇ ਹੀ ਜਵਾਬ ’ਚ ਅਮਰੀਕਾ ਨੇ ਈਰਾਨ ਨੂੰ ਅਮਰੀਕੀ ਟਿਕਾਣਿਆਂ ’ਤੇ ਹਮਲਾ ਨਾ ਕਰਨ ਨੂੰ ਕਿਹਾ ਹੈ। ਈਰਾਨ ਵੱਲੋਂ ਭੇਜੇ ਗਏ ਕਥਿਤ ਲਿਖਤੀ ਸੰਦੇਸ਼ ’ਤੇ ਅਮਰੀਕਾ ਨੇ ਕੋਈ ਟਿੱਪਣੀ ਨਹੀਂ ਕੀਤੀ। ਸੀ ਐੱਨ ਐੱਨ ਦੀ ਰਿਪੋਰਟ ਮੁਤਾਬਕ ਈਰਾਨ ਦੇ ਸੰਭਾਵਤ ਹਮਲੇ ਨੂੰ ਲੈ ਕੇ ਅਤੇ ਮਿਡਲ ਈਸਟ ਦੇ ਤਣਾਅ ਨੂੰ ਦੇਖਦੇ ਹੋਏ ਅਮਰੀਕਾ ਹਾਈ ਅਲਰਟ ’ਤੇ ਹੈ। ਇਸਲਾਮਿਕ ਰਿਪਬਲਿਕ ਦਾ ਕਹਿਣਾ ਹੈ ਕਿ ਈਰਾਨ ਆਪਣੇ ਦੁਸ਼ਮਣ ਇਜ਼ਰਾਇਲ ਨੂੰ ਜਵਾਬ ਦੇਣ ਲਈ ਤਿਆਰ ਹੈ, ਹਾਲਾਂਕਿ ਕਦ, ਇਹ ਹਾਲੇ ਸਾਫ਼ ਨਹੀਂ। ਇਹ ਵੀ ਸਾਫ਼ ਨਹੀਂ ਕਿ ਈਰਾਨ ਸਿੱਧੇ ਇਜ਼ਰਾਇਲ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਲਿਬਨਾਨ ਸਥਿਤ ਹਿਜਬੁੱਲਾ ਵਰਗੇ ਆਪਣੇ ਕਿਸੇ ਸਮੂਹ ਰਾਹੀਂ ਹਮਲਾ ਕਰਵਾਏਗਾ। ਜ਼ਿਕਰਯੋਗ ਹੈ ਕਿ ਦਮਿਸ਼ਕ ’ਚ ਈਰਾਨੀ ਵਣਜ ਦੂਤਾਵਾਸ ’ਤੇ ਹੋਏ ਹਵਾਈ ਹਮਲੇ ’ਚ ਦੋ ਜਨਰਲਾਂ ਸਮੇਤ ਕਰੀਬ ਸੱਤ ਈਰਾਨੀ ਮਾਰੇ ਗਏ ਸਨ, ਜਦਕਿ ਇਜ਼ਰਾਇਲ ਨੇ ਪਿਛਲੇ ਕੁਝ ਮਹੀਨਿਆਂ ਤੋਂ ਸੀਰੀਆ ’ਚ ਈਰਾਨ ਨਾਲ ਜੁੜੀਆਂ ਜਾਇਦਾਦਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਹੈ, ਪਰ ਕਿਸੇ ਈਰਾਨੀ ਰਾਜਨਾਇਕ ਭਵਨ ’ਤੇ ਹਮਲਾ ਪਹਿਲੀ ਵਾਰ ਦੇਖਿਆ ਗਿਆ। ਇਜ਼ਰਾਇਲ ਉਸ ਸਮੇਂ ਤੋਂ ਹੀ ਹਾਈ ਅਲਰਟ ’ਤੇ ਹੈ ਅਤੇ ਉਸ ਨੇ ਫੌਜੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ ਅਤੇ ਹਵਾਈ ਸੁਰੱਖਿਆ ਵੀ ਵਧਾ ਦਿੱਤੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.