Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਬੰਗਾਲ ’ਚ ਐੱਨ ਆਈ ਏ ਟੀਮ ’ਤੇ ਹਮਲਾ

By uscreative Published 2 min read

ਕੋਲਕਾਤਾ : ਪੱਛਮੀ ਬੰਗਾਲ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ’ਤੇ ਹਮਲੇ ਤੋਂ ਬਾਅਦ ਹੁਣ ਰਾਸ਼ਟਰੀ ਜਾਂਚ ਏਜੰਸੀ ਐੱਨ ਆਈ ਏ ਦੀ ਟੀਮ ’ਤੇ ਹਮਲਾ ਕੀਤਾ ਗਿਆ। ਇਹ ਹਮਲਾ ਪੂਰਬੀ ਮੇਦਨੀਪੁਰ ਜ਼ਿਲ੍ਹੇ ’ਚ ਹੋਇਆ। ਐੱਨ ਆਈ ਏ ਮੁਤਾਬਿਕ ਇਸ ਹਮਲੇ ’ਚ ਏਜੰਸੀ ਦਾ ਇੱਕ ਅਧਿਕਾਰੀ ਜ਼ਖ਼ਮੀ ਹੋ ਗਿਆ। ਐੱਨ ਆਈ ਏ ਦੀ ਟੀਮ ਸ਼ਨੀਵਾਰ ਸਵੇਰੇ ਪੂਰਬੀ ਮੇੇਦਨੀਪੁਰ ਜ਼ਿਲ੍ਹੇ ਦੇ ਭੂਪਤੀਨਗਰ ’ਚ ਟੀ ਐੱਮ ਸੀ ਦੇ ਇੱਕ ਨੇਤਾ ਦੇ ਘਰ ਜਾਂਚ ਲਈ ਪਹੁੰਚੀ ਸੀ। ਇਹ ਜਾਂਚ 2022 ’ਚ ਹੋਏ ਧਮਾਕਿਆਂ ਦੇ ਮਾਮਲੇ ਨੂੰ ਲੈ ਕੇ ਸੀ। ਉਸੇ ਸਮੇਂ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਟੀਮ ’ਤੇ ਹਮਲਾ ਬੋਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਐੱਨ ਆਈ ਏ ਅਧਿਕਾਰੀਆਂ ਨੇ ਜਦ ਦੋ ਮੁਲਜ਼ਮਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਣ ਲੱਗੇ ਤਾਂ ਉਥੇ ਵੱਡੀ ਗਿਣਤੀ ’ਚ ਲੋਕ ਪਹੁੰਚ ਗਏ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਉਨ੍ਹਾਂ ਐੱਨ ਆਈ ਏ ਟੀਮ ਦੀ ਗੱਡੀ ’ਤੇ ਪਥਰਾਅ ਕਰ ਦਿੱਤਾ। ਇਹ ਘਟਨਾ ਸ਼ਨੀਵਾਰ ਤੜਕੇ ਕਰੀਬ 5.30 ਹੋਈ। ਇਸ ਦੌਰਾਨ ਐੱਨ ਆਈ ਏ ਦੀ ਟੀਮ ਦੇ ਨਾਲ ਕੇਂਦਰੀ ਸੁਰੱਖਿਆ ਬਲ ਵੀ ਪਹੁੰਚੇ ਸਨ। ਸੀ ਆਰ ਪੀ ਐੱਫ ਦੇ ਜਵਾਨਾਂ ਦੀ ਮਦਦ ਨਾਲ ਐੱਨ ਆਈ ਏ ਦੀ ਟੀਮ ਹਿਰਾਸਤ ’ਚ ਲੈ ਗਏ ਮੁਲਜ਼ਮਾਂ ਨੂੰ ਕੋਲਕਾਤਾ ਲੈ ਗਈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp