Ad-Time-For-Vacation.png

ਦੇਸ਼ ਲਈ ਸ਼ਹੀਦ ਹੋਏ ਸਿੱਖ ਦੀ ਧੀ ਨੂੰ ਬਲਾਤਕਾਰ ਦੀਆ ਧਮਕੀਆਂ ਦੇਣਾਂ ਕੀ ਸੱਚਮੁੱਚ ਦੇਸ਼ ਭਗਤੀ ਹੈ?

* ਜਸਪਾਲ ਸਿੰਘ ਹੇਰਾਂ

ਭਗਵਾਂ ਬ੍ਰਿਗੇਡ ਦਾ ‘ਫ਼ਾਂਸੀ’ ਚਿਹਰਾ, ਆਪਣੇ ਅਸਲ ਭਿਆਨਕ ਰੂਪ ‘ਚ ਸਾਹਮਣੇ ਆ ਚੁੱਕਾ ਹੈ। ਇਹ ‘ਫ਼ਾਂਸੀ’ ਚਿਹਰਾ ਦੇਸ਼ ‘ਚ ਆਪਣੀ ਧੌਂਸ ਤੇ ਦਹਿਸ਼ਤ ਪੈਦਾ ਕਰਕੇ, ਕਿਸੇ ਨੂੰ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵੇ ਤੋਂ ਖੌਫ਼ਜ਼ਦਾ ਕਰ ਰਿਹਾ ਹੈ। ਭਗਵਾਂ ਬ੍ਰਿਗੇਡ ਦੀ ਵਿਦਿਆਰਥੀ ਜਥੇਬੰਦੀ ਜਿਸਨੂੰ ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ (ਏ. ਬੀ. ਵੀ. ਪੀ.) ਆਖਿਆ ਜਾਂਦਾ ਹੈ। ਵੱਲੋਂ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ‘ਚ ਗੁੰਡਾਗਰਦੀ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਹੈ। ਦੇਸ਼ ਦੀਆਂ ਘੱਟਗਿਣਤੀਆਂ ਨੂੰ ਅਤੇ ਧਰਮ ਨਿਰਪੱਖਤਾ ਦੀ ਭਾਵਨਾ ਨੂੰ ਕੁਲਚਣ ਲਈ ਇਹ ਵਿਦਿਆਰਥੀ ਬ੍ਰਿਗੇਡ ਗੁੰਡਾਗਰਦੀ ਤੇ ਉੱਤਰ ਆਈ ਹੈ। ਜਿਸ ਨਾਲ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ‘ਚ ਵਿਦਿਅਕ ਮਾਹੌਲ ਦੀ ਥਾਂ ਫ਼ਿਰਕੂ ਜਾਨੂੰਨ ਤੇ ਖੌਫ਼ ਦਾ ਮਾਹੌਲ ਪੈਦਾ ਹੋ ਗਿਆ ਹੈ। ਕਾਰਗਿਲ ਯੁੱਧ ‘ਚ ਦੇਸ਼ ਦੀਆਂ ਸਰਹੱਦਾਂ ਦੀ ਰਾਖ਼ੀ ਕਰਦੇ ਆਪਣੀ ਜਾਨ ਵਾਰ ਗਏ ਕੈਪਟਨ ਮਨਜੀਤ ਸਿੰਘ ਦੀ 24 ਸਾਲ ਬੇਟੀ ਗੁਰਮੇਹਰ ਕੌਰ ਨੇ ਸਿਰਫ਼ ਇਹ ਟਿੱਪਣੀ ਕੀਤੀ ਸੀ ਕਿ ”ਉਸਦੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ, ਸਗੋਂ ਯੁੱਧ ਨੇ ਮਾਰਿਆ ਸੀ,” ਅਤੇ ਇਸ ਕੁੜੀ ਨੇ ਭਗਵਾਂ ਬ੍ਰਿਗੇਡ ਦੀ ਵਿਦਿਆਰਥੀ ਫੌਜ ਏ. ਬੀ. ਵੀ. ਪੀ. ਵੱਲੋਂ ਯੂਨੀਵਰਸਿਟੀ ਕੈਂਪਸ ‘ਚ ਕੀਤੀ ਗੁੰਡਾਗਰਦੀ ਦੀ ਡੱਟ ਕੇ ਨਿਖੇਧੀ ਕੀਤੀ। ਨਤੀਜਾ ਕੀ ਹੋਇਆ? ਪੂਰੇ ਦੇਸ਼ ਦੇ ਸਾਹਮਣੇ ਹੈ।

ਇਸ ਭਗਵਾਂ ਬ੍ਰਿਗੇਡ ਨੇ ਤਾਂ ਆਪਣੀ ਫ਼ਿਰਕੂ ਜਾਨੂੰਨੀ ਸੋਚ ਅਧੀਨ ਹੋ-ਹੱਲਾ ਮਚਾਉਣਾ ਹੀ ਸੀ। ਦੇਸ਼ ਦਾ ਰਾਜ ਗ੍ਰਹਿ ਮੰਤਰੀ ਤੱਕ ਇਸ ਕੁੜੀ ਨੂੰ ਮੰਦਾ ਚੰਗਾ ਬੋਲਣ ਤੋਂ ਨਹੀਂ ਉੱਕਿਆ। ਜੇ ਗੁੰਡਾਗਰਦੀ ਨੂੰ ਰਾਜਸੀ ਤੇ ਸੱਤਾ ਦੀ ਸਰਪ੍ਰਸਤੀ ਹਾਸਲ ਹੋ ਜਾਵੇ, ਉਹ ਫ਼ਿਰ ਅਸਮਾਨੀ ਕਿਵੇਂ ਨਹੀਂ ਚੜੂੰਗੀ? ਭਗਵਾਂ ਬ੍ਰਿਗੇਡ ਦੇ ਸੋੜੀ ਸੋਚ ਵਾਲੇ ਗੁੰਡਿਆਂ ਨੇ ਦੇਸ਼ ਦੀ ਇਸ ਧੀ ਨੂੰ ਉਸਦਾ ਬਲਾਤਕਾਰ ਕਰਨ ਅਤੇ ਮਾਰ ਦੇਣ ਦੀਆਂ ਧਮਕੀਆਂ ਦੇ ਨਾਲ-ਨਾਲ ਉਸਦੀ ਇੱਜ਼ਤ ਤਾਰ-ਤਾਰ ਕਰਨ ਲਈ ਪਤਾ ਨਹੀਂ ਕੀ ਕੀ ੳੂਲ-ਜਲੂਲ ਬਕਵਾਸ ਕਰ ਮਾਰਿਆ, ਜਿਸਨੂੰ ਸੁਣਨਾ, ਪੜਨਾ ਕਿਸੇ ਇੱਜ਼ਤਦਾਰ ਲਈ ਸੰਭਵ ਨਹੀਂ। ਇਕ ਨੌਜਵਾਨ ਧੀ ਨੂੰ ਅਜਿਹੀ ”ਮਰਦਾਨਗੀ” ਵਿਖਾਉਣ ਵਾਲਿਆਂ ਨੂੰ ਭਲਾ ਕੀ ਆਖਿਆ ਜਾਵੇ? ਗੁੰਡਾ, ਬਦਮਾਸ਼, ਡਰਪੋਕ, ਨਾਮਰਦ ਸ਼ਬਦਾਂ ਤੋਂ ਤਾਂ ਇਹ ਕਿਵੇਂ ਕਿਤੇ ਗਿਰੇ ਹੋਏ ਹਨ। ਅਸੀਂ ਸਮਝਦੇ ਹਾਂ ਕਿ ਭਾਜਪਾ ਦੇ ਰਾਜ ਨੂੰ ਹਿੰਦੂਆਂ ਦਾ ਰਾਜ ਆਖਣ ਵਾਲੇ, ਇਸ ਦੇਸ਼ ਬਾਰੇ ”ਹਿੰਦ, ਹਿੰਦੂ, ਹਿੰਦੀ’ ਦਾ ਨਾਅਰਾ ਲਾਉਣ ਵਾਲੇ, ਆਖ਼ਰ ਕਿਹੜੀ ਮਾਨਸਿਕਤਾ ਦਾ ਸ਼ਿਕਾਰ ਹਨ? ਦੇਸ਼ 1984 ਦੇ ਸਿੱਖ ਕਤਲੇਆਮ, ਗੁਜਰਾਤ, ਦੰਗਿਆਂ, ਉੜੀਸਾ ‘ਚ ਇਸਾਈਆਂ ਦੇ ਭਿਆਨਕ ਕਤਲੇਆਮ ਨੂੰ ਹਾਲੇਂ ਭੁੱਲਿਆ ਨਹੀਂ। ਭਾਵੇਂ ਕਿ ਅਸੀਂ ਦੇਸ਼ ਦੀ ਧੀ ਗੁਰਮੇਹਰ ਕੌਰ ਵੱਲੋਂ ਲਏ ਸਟੈਂਡ ਨੂੰ ਉਸਦੇ ਆਪਣੇ ਵਿਚਾਰ ਮੰਨਦੇ ਹਾਂ, ਪ੍ਰੰਤੂ ਜਿਸ ਤਰਾਂ ਇਕ ਸਿੱਖ ਧੀ ਨੂੰ ਹਿੰਦੂਵਾਦੀ ਗੁੰਡਿਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਸਦੇ ਜਵਾਬ ‘ਚ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ, ਭਗਵੇਂ ਤਾਂ ਭਾਵੇਂ ਇਹ ਭੁੱਲ ਗਏ ਹਨ ਕਿ ਉਹ ਉਸ ਫੌਜੀ ਅਫ਼ਸਰ ਦੀ ਧੀ ਹੈ, ਜਿਸਨੇ ਇਸ ਦੇਸ਼ ਲਈ ਆਪਣੀ ਜਾਨ ਵਾਰੀ ਹੈ।

ਜਾਨੂੰਨੀ ਹਿੰਦੂਵਾਦੀ ਸੋਚ ਨੂੰ ਤਾਂ ਇਹ ਵੀ ਭੁੱਲ ਗਿਆ ਹੈ ਕਿ ਇਸ ਦੇਸ਼ ਦੀ ਅਜ਼ਾਦੀ ਲਈ, ਸਿੱਖਾਂ ਨੇ 85 ਫ਼ੀਸਦੀ ਕੁਰਬਾਨੀਆਂ ਕੀਤੀਆਂ ਹਨ ਅਤੇ ਸਿੱਖਾਂ ਨੇ ਇਸ ਦੇਸ਼ ਦੀਆਂ ਬਹੂ-ਬੇਟੀਆਂ ਨੂੰ ”ਬਸਰੇ” ਦੇ ਬਜ਼ਾਰ ‘ਚ ਵਿਕਣ ਤੋਂ ਰੋਕਣ ਲਈ ਆਪਣੀਆਂ ਜਾਨਾਂ ਵਾਰ ਕੇ ਵਾਪਸ ਲਿਆਂਦਾ ਸੀ। ਪ੍ਰੰਤੂ ਸਿੱਖ ਕੌਮ ਨੂੰ ਯਾਦ ਹੈ ਕਿ ਗੁਰਮੇਹਰ ਕੌਰ ਇਕ ਸਿੱਖ ਹੈ। ਆਪਣੀ ਧੀ ਦੀ ਰਾਖ਼ੀ ਕਰਨੀ ਸਿੱਖਾਂ ਨੂੰ ਆਉਂਦੀ ਹੈ। ਅਸੀਂ ਉਸ ਗੁੰਡਾ ਬ੍ਰਿਗੇਡ ਨੂੰ ਜਿਹੜੀ ਇਸ ਦੀ ਨੂੰ ‘ਬਲਾਤਕਾਰ’ ਤੇ ਕਤਲ ਦੀ ਧਮਕੀ ਦਿੱਤੀ ਹੈ, ਇਹ ਚਿਤਾਵਨੀ ਜ਼ਰੂਰ ਦਿਆਂਗੇ ਕਿ ਸਿੱਖ ਕੌਮ ਆਪਣੀ ਧੀ ਨਾਲ ਡੱਟ ਕੇ ਖੜੀ ਹੈ, ਉਸਨੂੰ ਹੱਥ ਲਾਉਣਾ ਤਾਂ ਦੂਰ ਉਸਦੀ ਹਵਾ ਵੱਲ ਵੇਖਣਾ, ਸਿੱਖ ਕੌਮ ਨੂੰ ਵੰਗਾਰਨਾ ਹੋਵੇਗਾ।

ਇਸ ਮੁੱਦੇ ਤੇ ਦੇਸ਼ ਦੀ ਸਰਕਾਰ ਤਾਂ ਖ਼ੁਦ ਦੋਸ਼ੀਆਂ ਦੀ ਕਤਾਰ ‘ਚ ਆ ਖੜੀ ਹੋਈ ਹੈ, ਕਿਉਂਕਿ ਜਿਸ ਦੇਸ਼ ‘ਚ ਗੁੰਡਾ ਬ੍ਰਿਗੇਡ ਦੇਸ਼ ਦੀ ਇਕ ਧੀ ਨੂੰ ਬਲਾਤਕਾਰ ਦੀ ਸ਼ਰੇਆਮ ਧਮਕੀ ਦੇ ਦੇਵੇ ਤੇ ਸਰਕਾਰ ਤੇ ਕਾਨੂੰਨ ਖ਼ਾਮੋਸ਼ ਰਹਿਣ, ਉਸ ਦੇਸ਼ ਦੀ ਸਰਕਾਰ ਨੂੰ ਤਾਂ ਸ਼ਰਮ ਨਾ ਹੀ ਡੁੱਬ ਮਰਨ ਚਾਹੀਦਾ ਹੈ। ਉਸਤੋਂ ਇਨਸਾਫ਼ ਦੀ ਉਮੀਦ ਰੱਖਣਾ, ਬੇਮਾਇਨੇ ਹੈ, ਪ੍ਰੰਤੂ ਅਸੀਂ ਇਨਸਾਫ਼ ਪਸੰਦ ਸਾਰੀਆਂ ਧਿਰਾਂ ਅਤੇ ਖ਼ਾਸ ਕਰਕੇ ਔਰਤ ਜਥੇਬੰਦੀਆਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਉਹ ਔਰਤ ਦੇ ਅਧਿਕਾਰਾਂ, ਇੱਜ਼ਤ-ਮਾਣ, ਮਰਿਆਦਾ ਦੀ ਰਾਖ਼ੀ ਲਈ ਡੱਟ ਕੇ ਮੈਦਾਨ ‘ਚ ਨਿੱਤਰਣ ਤਾਂ ਕਿ ਭਵਿੱਖ ‘ਚ ਕਿਸੇ ਗੰਦੀ ਸੋਚ ਵਾਲੇ ਨੂੰ ਕਿਸੇ ਧੀ-ਭੈਣ ਨੂੰ ਬਲਾਤਕਾਰ ਦੀ ਇਸ ਤਰਾਂ ਖੁੱਲੀ ਧਮਕੀ ਦੇਣ ਦੀ ਜੁਰੱਅਤ ਨਾ ਪਵੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.